ਪਟਾਕੇ ਚਲਾਉਣ ਲਈ ਸ਼ਾਮ 6:30 ਤੋਂ 9:30 ਤੱਕ ਦਾ ਸਮਾਂ ਨਿਰਧਾਰਿਤ
ਚੰਡੀਗੜ੍ਹ, 13 ਅਕਤੂਬਰ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟਾਕੇ ਚਲਾਉਣ ਲਈ ਸ਼ਾਮ 6:30 ਵਜੇ ਤੋਂ 9:30 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਹੈ। ਹਾਈਕੋਰਟ ਨੇ ਪ੍ਰਦੂਸ਼ਣ ਦੇ ਮਾਮਲੇ ਤੇ ਸੂਓ ਮੋਟੋ ਨੋਟਿਸ ਲੈਂਦੇ ਹੋਏ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਾਰੇ ਡੀ.ਸੀ. ਤੇ ਐਸ.ਐਸ.ਪੀ. ਨੂੰ ਇਹ ਆਦੇਸ਼ ਲਾਗੂ ਕਰਵਾਉਣ ਦੇ ਹੁਕਮ ਦਿਤੇ ਹਨ। ਨਿਰਦੇਸ਼ ਦਾ ਉਲੰਘਣ ਨਾ ਹੋਵੇ ਇਸ ਲਈ ਪੀਸੀਆਰ ਵੈਨਾਂ ਸਾਰੇ ਇਲਾਕਿਆਂ ਵਿੱਚ ਤਾਇਨਾਤ ਰਹਿਣਗੀਆਂ। ਹਾਈਕੋਰਟ ਨੇ ਤਿੰਨਾਂ ਰਾਜਾਂ ਨੂੰ ਇਹ ਵੀ ਹੁਕਮ ਦਿੱਤੇ ਕਿ ਪਟਾਖਿਆਂ ਦੀ ਵਿਕਰੀ ਲਈ ਜਾਰੀ ਕੀਤੇ ਜਾਣ ਵਾਲੇ ਆਰਜੀ ਲਾਇਸੰਸਾਂ ਦੀ ਗਿਣਤੀ ਪਿਛਲੀ ਵਾਰ ਨਾਲੋਂ 20 ਫੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸਦੇ ਨਾਲ ਹੀ ਆਰਜੀ ਲਾਇਸੰਸ ਅਪਲਾਈ ਕਰਨ ਦੀ ਸਮਾਂ ਸੀਮਾਂ 16 ਅਕਤੂਬਰ 5 ਵਜੇ ਤੱਕ ਮਿਥੀ ਜਾਵੇ। ਅਰਜ਼ੀਆਂ ਕੱਲ੍ਹ ਨੂੰ 2 ਵਜੇ ਤੱਕ ਐਤਵਾਰ ਅਤੇ ਸੋਮਵਾਰ ਲਈਆਂ ਜਾਣਗੀਆਂ। ਪਟਾਕਿਆਂ ਦੇ ਲਈ ਲਾਇਸੰਸ ਡਰਾਅ ਦੇ ਜ਼ਰੀਏ ਦਿਤੇ ਜਾਣ। ਲਾਇਸੰਸ ਦੇਣ ਦੀ ਇਸ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ ਤੇ ਇਹ ਲਾਇਸੰਸ ਆਪਣੇ-ਆਪਣੇ ਅਧਿਕਾਰ ਖੇਤਰ ਤਕ ਹੀ ਸੀਮਿਤ ਰੱਖੇ ਜਾਣ। ਮਾਮਲੇ ’ਤੇ ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਵੇਗੀ। ਜੇਕਰ ਕੋਈ ਆਰਜੀ ਲਾਇਸੰਸ ਦੀਵਾਲੀ ਲਈ ਪਹਿਲਾਂ ਮਨਜ਼ੂਰ ਹੋਇਆ ਹੋਵੇ ਤਾਂ ਉਹ ਵਰਤੋਂ ’ਚ ਨਹੀਂ ਲਿਆਂਦਾ ਜਾ ਸਕੇਗਾ।



