Skip to content
Independent perspectives. Global stories.
BREAKING

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ‘ਆਈ ਟੀ ਸਪਾਰਕ 2017’ ਦੀ ਸ਼ੁਰੂਆਤ

Share this story

ਜਲੰਧਰ, 12 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ ਨੇ ਵਿਦਿਆਰਥੀਆਂ ਨੂੰ ਸਿਰਜਣਾਤਮਕਤਾ ਅਤੇ ਸਮਰੱਥਾ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਲਈ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਤਹਿਤ ਆਈ.ਟੀ. ਸਪਾਰਕ ਦੀ ਸ਼ੁਰੂਆਤ ਕੀਤੀ। ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ, ਸ. ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵੱਲੋਂ ਇਸ ਸਮਾਗਮ ਦੀ ਸ਼ੁਰੂਆਤ ਕੀਤੀ। ਸਰਦਾਰਨੀ ਬਲਬੀਰ ਕੌਰ ਨੇ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਸਮੁੱਚੇ ਵਿਭਾਗ ਨੂੰ ਵਧਾਈ ਦਿੱਤੀ ਅਤੇ ਹਰ ਕਿਸਮ ਦੀ ਮਦਦ ਦਾ ਵਾਅਦਾ ਕੀਤਾ। ਸ. ਜਸਪਾਲ ਸਿੰਘ ਵੜੈਚ ਨੇ ਵਿਦਿਆਰਥੀਆਂ ਨੂੰ ਆਪਣੇ ਪ੍ਰੇਰਨਾਸਰੋਤ ਸ਼ਬਦਾਂ ਨਾਲ ਉਤਸਾਹਿਤ ਕੀਤਾ ਅਤੇ ਅਜਿਹੇ ਪ੍ਰਬੰਧਾਂ ਦੇ ਮਹੱਤਵ ਨੂੰ ਉਜਾਗਰ ਕੀਤਾ, ਜੋ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹਨ। ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਭਾਗ ਦੇ ਮੁਖੀ ਡਾ. ਮਨੋਹਰ ਸਿੰਘ ਅਤੇ ਸਾਰੇ ਫੈਕਲਟੀ ਮੈਂਬਰਾਂ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਿੱਖਿਆ ਦੇ ਨਾਲ-ਨਾਲ ਪਾਠਕਰਮ ਦੀਆਂ ਗਤੀਵਿਧੀਆਂ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਜਿਸ ਨਾਲ ਇਸ ਵਿਭਾਗ ਨੂੰ ਸਫਲਤਾ ਹਾਸਲ ਹੋਈ ਹੈ। ਇਸ ਪ੍ਰੋਗਰਾਮ ਵਿਚ ਵਿਦਿਆਰਥੀ 21 ਵੱਖ-ਵੱਖ ਮੁਕਾਬਲੇ ਜਿਵੇਂ ਕਿ ਆਈ.ਟੀ. ਫੋਟੋਸ਼ੋਪ, ਆਈ ਟੀ ਇਨ ਕਲਰਜ਼, ਡੀਬੱਗਿੰਗ, ਆਈ.ਟੀ. ਰੰਗੋਲੀ, ਕਿਉਰੀ ਮਾਓਸਟ੍ਰੋ, ਆਈ.ਟੀ. ਕਵਿਜ਼, ਆਈ.ਟੀ. ਕਾਰਟੂਨਿੰਗ, ਹੈਂਡ ਆਨ ਕੀਬੋਰਡ, ਆਈ.ਟੀ. ਕੋਲਾਜ, ਸਾਫਟਵੇਅਰ ਸ਼ੋਅਕੇਸ, ਤਕਨੀਕੀ-ਜੀ.ਡੀ., ਵੈਬ ਪੋਰਟਲ ਡਿਵੈਲਮੈਂਟ, ਲੋਗੋ ਡਿਜ਼ਾਇਨਿੰਗ, ਲਾਜ਼ੀਕਲ ਵਰਲਪੂਲ, ਪਿਕਸਲ ਪਲੱਸ, ਐਡ-ਮੈਡ ਸ਼ੋਅ, ਕੋਰੀੳਗ੍ਰਾਫੀ, ਪਰਸਨੈਲਿਟੀ ਫੇਸ ਆਫ, ਨੈਟ ਸੈਵੀ ਆਦਿ ਮੁਕਾਬਲਿਆ ‘ਚ ਹਿੱਸਾ ਲੈਣਗੇ। ਇਸ ਮੌਕੇ ਪ੍ਰੋ. ਸੰਜੀਵ ਆਨੰਦ, ਪ੍ਰੋ. ਸੰਦੀਪ ਬੱਸੀ, ਡਾ. ਬਲਦੇਵ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਸੰਦੀਪ ਸਿੰਘ, ਪ੍ਰੋ. ਮਨਦੀਪ ਭਾਟੀਆ, ਪ੍ਰੋ. ਗਗਨਦੀਪ ਸਿੰਘ ਅਤੇ ਹੋਰ ਫੇੈਕਲਟੀ ਮੈਂਬਰ ਵੀ ਹਾਜਰ ਸਨ। ਪ੍ਰੋ. ਕਰਮਜੀਤ ਕੌਰ ਅਤੇ ਪ੍ਰੋ. ਜਸਪ੍ਰੀਤ ਕੌਰ ਵੱਲੋਂ ਮੰਚ ਸੰਚਾਲਨ ਦਾ ਕਾਰਜ ਬਾਖੂਬੀ ਨਿਭਾਇਆ ਗਿਆ।

WRITTEN BY