ਜਲੰਧਰ, 12 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਦੇ ਖੁੱਲ੍ਹੇ ਤੇ ਹਰੇ-ਭਰੇ ਮੈਦਾਨ ਵਿੱਚ ਖੇਡੇ ਜਾ ਰਹੇ ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ 18 ਵਾਂ ਆਲ ਇੰਡੀਆ ਅੰਡਰ-19 ਅੰਤਰ ਸਕੂਲ ਕ੍ਰਿਕਟ ਟੂਰਨਾਮੈਂਟ ਵਿੱਚ ਅੱਜ ਦਾ ਪਹਿਲਾ ਮੈਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਵਸੰਤ ਵਿਹਾਰ , ਦੱਖਣੀਂ ਦਿੱਲੀ ਅਤੇ ਐਮ.ਜੀ.ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਵਿਚਕਾਰ ਖੇਡਿਆ ਗਿਆ, ਇਸ ਦਾ ਵੇਰਵਾ ਇਸ ਪ੍ਰਕਾਰ ਹੈ :- ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ 19 ਵਾਂ ਆਲ ਇੰਡੀਆ ਅੰਡਰ-19 ਅੰਤਰ ਸਕੂਲ ਕ੍ਰਿਕਟ ਟੂਰਨਾਮੈਂਟ ਅੱਜ ਐਮ.ਜੀ.ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਦੇ ਖੁੱਲ੍ਹੇ ਤੇ ਹਰੇ-ਭਰੇ ਮੈਦਾਨ ਵਿੱਚ ਸ਼ੁਰੂ ਹੋਇਆ । ਇਸ ਟੂਰਨਾਮੈਂਟ ਵਿੱਚ 7 ਪ੍ਰਦੇਸਾਂ ਤੋ 8 ਸਕੂਲਾਂ ਦੀਆ ਟੀਮਾਂ ਭਾਗ ਲੈ ਰਹੀਆਂ ਹਨ। ਜੇਤੂ ਟੀਮ ਲਈ ਨਕਦ ਇਨਾਮ 51000 ਰੁਪਏ ਅਤੇ ਜੇਤੂ ਟਰਾਫੀ ਹੈ । ਰਨਰਜ਼ -ਅਪ ਟੀਮ ਵਾਸਤੇ 31000 ਰੁਪਏ ਨਕਦ ਤੇ ਟਰਾਫੀ ਹੈ । ਇਹ ਪਹਿਲਾ ਮੈਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਵਸੰਤ ਵਿਹਾਰ , ਦੱਖਣੀਂ ਦਿੱਲੀ ਅਤੇ ਐਮ.ਜੀ.ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਵਿਚਕਾਰ ਖੇਡਿਆ ਗਿਆ । ਇਸ ਮੈਚ ਦੇ ਮੁੱਖ ਮਹਿਮਾਨ ਸ਼੍ਰੀ ਅਰਪਿਤ ਸ਼ੁਕਲਾ, (ਆਈ.ਪੀੇ.ਐਸ.), ਆਈ. ਜੀ.- ਜਲੰਧਰ ਜ਼ੋਨ ਸਨ । ਐਮ.ਜੀ.ਐਨ. ਐਜੂਕੇਸ਼ਨਲ ਟਰੱਸਟ ਦੇ ਸਕੱਤਰ ਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪੈਟਰਨ ਸ੍ਰ. ਜਰਨੈਲ ਸਿੰਘ ਪਸਰੀਚਾ ਨੇ ਮੁੱਖ ਮਹਿਮਾਨ ਦਾ ਸੁਆਗਤ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ । ਓਨ੍ਹਾਂ ਦੇ ਨਾਲ ਸ੍ਰ. ਆਰ. ਐਸ. ਮਹਿਤਾ,(ਟਰੱਸਟੀ), ਸ੍ਰ. ਗੁਰਪ੍ਰੀਤ ਸਿੰਘ ,( ਟਰੱਸਟੀ ਅਤੇ ਵਾਈਸ ਚੇਅਰਮੈਨ- ਪ੍ਰਬੰਧਕ ਕਮੇਟੀ ) , ਸ੍ਰ. ਗੁਰਮੋਹਨ ਸਿੰਘ,( ਸਕੱਤਰ-ਪ੍ਰਬੰਧਕ ਕਮੇਟੀ ), ਪ੍ਰਿੰਸੀਪਲ ਸ਼੍ਰੀ ਮਤੀ ਗੁਨਮੀਤ ਕੌਰ, ਵਾਇਸ ਪ੍ਰਿੰਸੀਪਲ , ਸ੍ਰ. ਕੇ. ਐਸ. ਰੰਧਾਂਵਾ , ਪ੍ਰਿੰਸੀਪਲ ਸ. ਜਤਿੰਦਰ ਸਿੰਘ ( ਅਰਬਨ ਅਸਟੇਟ ), ਮਿਸ ਸਤਵੰਤ ਗਾਖਲ , ਸ਼੍ਰੀਮਤੀ ਬਰਿੰਦਰ ਬਡਵਾਲ, ਸ਼੍ਰੀਮਤੀ ਨੀਲੂ ਜਾਂਝੀ ਤੇ ਡਾ. ਰਵਜੀਤ ਕੌਰ ਵੀ ਮੌਜੂਦ ਸਨ । ਮੁੱਖ ਮਹਿਮਾਨ ਨੇ ਦੋਨਾਂ ਟੀਮਾਂ ਨਾਲ ਰਸਮੀ ਜਾਣ-ਪਹਿਚਾਣ ਕੀਤੀ ਤੇ ਰੰਗ-ਬਰੰਗੇ ਗੁਬਾਰੇ ਉਡਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ । ਸਭ ਤੋ ਪਹਿਲਾ ਸ਼ਬਦ- ਗਾਇਣ ਹੋਇਆ । ਪੀ. ਟੀ., ਬੈਂਡ ਦਾ ਪ੍ਰਦਰਸ਼ਨ ਤੇ ਆਤਿਸ਼ਬਾਜੀ ਦਾ ਨਜ਼ਾਰਾ ਦੇਖਣ ਯੋਗ ਸੀ। ਫਿਰ ਰਾਸ਼ਟਰੀ ਗਾਨ ਹੋਇਆ ।
ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ 18ਵਾਂ ਆਲ ਇੰਡੀਆ ਅੰਡਰ-19 ਅੰਤਰ ਸੀ.ਬੀ.ਐ¤ਸ.ਈ. ਸਕੂਲਜ਼ ਕ੍ਰਿਕਟ ਟੂਰਨਾਮੈਂਟ



