21 ਅਕਤੂਬਰ ਤੋਂ 23 ਤਕ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਸੰਬੰਧੀ ਦਿੱਤੀ ਜਾਣਕਾਰੀ
ਸ੍ਰੀ ਅਨੰਦਪੁਰ ਸਾਹਿਬ 12 ਅਕਤੂਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਰਬ ਭਾਰਤੀ ਗ੍ਰੰਥੀ ਸਿੰਘ ਸਭਾ ਰਜਿ: ਦੇ ਅਹੁਦੇਦਾਰ ਨਤਮਸਤਕ ਹੋਏ। ਜਿੰਨ੍ਹਾਂ ਨੇ ਬਾਅਦ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਸਿੰਘ ਸਾਹਿਬ ਜੀ ਨੂੰ ਆਪਣੀਆਂ ਸਮੱਸਿਆਵਾਂ ਤੋ ਜਾਣੂ ਕਰਵਾਇਆ। ਇਸ ਸੰਸਥਾ ਵਲੋਂ 21 ਅਕਤੂਬਰ ਤੋਂ 23 ਤਕ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਸਬੰਧੀ ਜਾਣਕਾਰੀ ਵੀ ਸਿੰਘ ਸਾਹਿਬ ਨਾਲ ਸਂਾਝੀ ਕੀਤੀ। ਸਿੰਘ ਸਾਹਿਬ ਜੀ ਵਲੋਂ ਇਸ ਸੰਸਥਾ ਨੂੰ ਪੂਰਨ ਸਹਿਯੋਗ ਦਾ ਵਿਸਵਾਸ਼ ਦਵਾਇਆ। ਇਸ ਸਮੇਂ ਸਿੰਘ ਸਾਹਿਬ ਜੀ ਅਤੇ ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ ਵਲੋਂ ਸਰਬ ਭਾਰਤੀ ਗ੍ਰੰਥੀ ਸਿੰਘ ਸਭਾ ਰਜਿ: ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤ ਗਿਆ ਜਿੰਨ੍ਹਾਂ ਵਿਚ ਭਾਈ ਕੁਲਵਿੰਦਰ ਸਿੰਘ ਪ੍ਰਧਾਨ, ਬਹਾਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦ ਬੁਰਜ ਚਮਕੌਰ ਸਾਹਿਬ, ਸਵਰਨ ਸਿੰਘ, ਸੁਖਵੀਰ ਸਿੰਘ, ਦਰਸ਼ਨ ਸਿੰਘ, ਸਤਨਾਮ ਸਿੰਘ ਆਦਿ ਸ਼ਾਮਲ ਸਨ।



