Skip to content
Independent perspectives. Global stories.
BREAKING

ਕੈਪਟਨ ਅਮਰਿੰਦਰ ਸਿੰਘ ਪੀ.ਪੀ.ਐਸ. ਨਾਭਾ ਦੇ 58ਵੇਂ ਸਥਾਪਨਾ ਦਿਵਸ ਮੌਕੇ ਕਰਨਗੇ ਸ਼ਿਰਕਤ

Share this story

ਨਾਭਾ, 12 ਅਕਤੂਬਰ (ਕਰਮਜੀਤ ਸੋਮਲ, ਸਿਕੰਦਰ)- ਸਿੱਖਿਆ ਖੇਤਰ ਦਾ ਮੰਨਿਆਂ ਪ੍ਰਮੰਨਿਆਂ ਨਾਂ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਆਪਣੇ 58ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਤਿਆਰੀਆਂ ਜੋਰਾਂ ਤੇ ਹਨ।ਸਕੂਲ ਦੇ ਵਿਦਿਆਰਥੀ ਅਤੇ ਸਟਾਫ ਨੇ ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਆਪਣੀ ਕਮਰ ਕੱਸ ਲਈ ਹੈ।ਇਸ ਗੱਲ ਦਾ ਖੁਲਾਸਾ ਸਕੂਲ ਹੈਡਮਾਸਟਰ ਡਾ. ਜਗਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸਬੋਧਨ ਕਰਦੇ ਹੋਏ ਕੀਤਾ।ਉਨਾ ਦੱਸਿਆ ਕਿ ਚੰਗੇ ਵਿਦਿਅਕ ਅਦਾਰਿਆਂ ਲਈ ਸਥਾਪਨਾ ਦਿਵਸ ਆਪਣੀਆਂ ਕਾਰਗੁਜ਼ਾਰੀਆਂ ਅਤੇ ਪ੍ਰਤੀਭਾ ਨੂੰ ਸਮਾਜ ਸਾਮਹਣੇ ਰੱਖਣ ਲਈ ਇੱਕ ਮੰਚ ਸਾਬਿਤ ਹੁੰਦਾ ਹੈ।ਇਹ ਗੱਲ ਪੀ.ਪੀ.ਐਸ ਨਾਭਾ ਭਲੀ-ਭਾਂਤ ਜਾਣਦਾ ਹੈ ਅਤੇ ਆਪਣੇ 58ਵੇਂ ਸਥਾਪਨਾ ਦਿਵਸ ਨੂੰ ਯਾਦਗਾਰ ਬਣਾਉਣ ਲਈ ਪੂਰਨ ਰੂਪ ਵਿੱਚ ਯਤਨਸ਼ੀਲ ਹੈ।ਉਨ੍ਹਾਂ ਦੱਸਿਆ ਕਿ ਇਸ ਵਾਰ ਸਥਾਪਨਾ ਦਿਵਸ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਿਭਾਉਣਗੇ। ਜੋ ਸਕੂਲ ਲਈ ਮਾਣ ਦੀ ਗੱਲ ਹੋਵੇਗੀ।ਸਥਾਪਨਾ ਦਿਵਸ ਮੌਕੇ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਨੂੰ ਉਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਦਲੇ (ਰੋਲ ਆਫ ਆਨਰ) ਅਵਾਰਡ ਪ੍ਰਦਾਨ ਕੀਤਾ ਜਾਂਦਾ ਹੈ।ਇਸ ਵਾਰ ਰੋਲ ਆਫ ਆਨਰ ਅਵਾਰਡ ਸਕੂਲ ਦੇ ਪੁਰਾਣੇ ਵਿਦਿਆਰਥੀ ਡਾ. ਵਿਜੇ ਸਿੰਘ (ਪ੍ਰੋਫੈਸਰ ਆਫ ਪ੍ਰੈਕਟਿਸ ਇਨ ਫਾਈਨੈਂਸ,ਐਫ.ਐਸ.ਐਲ. ਡਾਇਰੈਕਟਰ) ਨੂੰ ਦਿੱਤਾ ਜਾ ਰਿਹਾ ਹੈ।ਸਥਾਪਨਾ ਦਿਵਸ ਮੌਕੇ ਹੀ ਸਕੂਲ ਨੂੰ ਦਿੱਤੀਆਂ ਸੇਵਾਵਾਂ ਬਦਲੇ ਸਕੂਲ ਦੇ ਪੁਰਾਣੇ ਅਧਿਆਪਕਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਜਾਂਦਾ ਹੈ। ਇਸ ਵਾਰ ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਸ਼੍ਰੀ ਵੀ.ਐਨ. ਭਾਵੇ ਨੂੰ ਪ੍ਰਦਾਨ ਕੀਤਾ ਜਾਵੇਗਾ।ਸਥਾਪਨਾ ਦਿਵਸ ਦੇ ਸਮਾਗਮਾਂ ਦਾ ਆਰੰਭ ਮਿਤੀ 14 ਅਕਤੂਬਰ ਨੂੰ ਇੱਕ ਸਭਿਆਚਾਰਕ ਸ਼ਾਮ ਨਾਲ ਹੋਵੇਗਾ ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਸ਼੍ਰੀ ਵੀ.ਕੇ ਮੀਨਾ ਆਈ.ਏ.ਐਸ. ਕਮਿਸ਼ਨਰ ਪਟਿਆਲਾ ਸ਼ਾਮਲ ਹੋਣਗੇ। 16 ਅਕਤੂਬਰ ਨੂੰ ਸਵੇਰੇ ਲਾਈਵ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ ਜਾਵੇਗਾ।16 ਅਕਤੂਬਰ ਸ਼ਾਮ ਨੂੰ ਸਕੂਲ ਆਊਡੀਟੋਰੀਅਮ ਵਿੱਚ ਸੱਭਿਆਚਾਰਕ ਸ਼ਾਮ ਦਾ ਆਯੋਜਨ ਹੋਵੇਗਾ। ਜਿਸ ਵਿੱਚ ਰੋਲ ਆਫ ਆਨਰ ਅਵਾਰਡ ਹਾਸਲ ਕਰਨ ਵਾਲੇ ਡਾ. ਵਿਜੇ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣਗੇ ਅਤੇ ਵੱਖ-ਵੱਖ ਖੇਤਰਾਂ ਵਿੱਚ ਸਫਲਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨਗੇ। ਅਗਲੇ ਦਿਨ 17 ਅਕਤੂਬਰ ਨੂੰ ਮੁੱਖ ਸਮਾਗਮ ਸਕੂਲ ਦੇ ਮੇਨ ਗਰਾਊਂਡ ਵਿੱਚ ਹੋਵੇਗਾ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪਹੂੰਚਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਦਿਨੀ ਪੀ.ਪੀ.ਐਸ. ਨਾਭਾ ਨੇ ਰਾਸ਼ਟਰੀ ਪੱਧਰ ਤੇ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਭਾਰਤ ਦੇ ਚੌਣਵੇਂ ਵਿਦਿਅਕ ਅਦਾਰਿਆਂ ਵਿੱਚੋਂ 9ਵਾਂ ਸਥਾਨ ਹਾਸਲ ਕੀਤਾ। ਪੰਜਾਬ ਵਿੱਚ ਵੀ ਉਹ ਲਗਾਤਾਰ ਆਪਣੇ ਪਹਿਲੇ ਸਥਾਨ ਤੇ ਬਰਕਰਾਰ ਰਹੇ।ਉਨ੍ਹਾਂ ਨੇ ਇਹ ਆਸ ਪ੍ਰਗਟਾਈ ਕਿ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਇਸ ਸਥਾਪਨਾ ਦਿਵਸ ਨੂੰ ਸਫਲਤਾ ਪੂਰਵਕ ਨੇਪਰੇ ਚਾੜਨਗੇ।

WRITTEN BY