ਭਗਤਾ ਭਾਈ ਕਾ, 11 ਅਕਤੂਬਰ (ਸਵਰਨ ਸਿੰਘ ਭਗਤਾ)- ਪੱਤਰਕਾਰੀ ਦੇ ਖੇਤਰ ਵਿਚ ਸੇਵਾ ਕਰ ਰਹੇ ਵਿਅਕਤੀਆਂ ਨੂੰ ਪੱਤਰਕਾਰਿਤਾ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿਚ ਵੀ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਪੱਤਰਕਾਰ ਜਨਤਾ ਅਤੇ ਸਰਕਾਰ ਵਿਚ ਇਕ ਕੜੀ ਵਜੋਂ ਕੰਮ ਕਰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਮੂਲ ਦੇ ਕੈਨੇਡੀਅਨ ਮੈਂਬਰ ਪਾਰਲੀਮੈਂਟ ਜਤਿੰਦਰ ਸਿੰਘ ਸਿੱਧੂ (ਜਤੀ ਸਿੱਧੂ) ਨੇ ਸ਼ਹਿਰ ਦੇ ਪ੍ਰੈਸ ਕਲੱਬ ਵਿਖੇ ਉਚੇਚੇ ਤੌਰ ’ਤੇ ਪਹੁੰਚਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਕਲੱਬ ਵਿਖੇ ਜਤੀ ਸਿੱਧੂ ਨਾਲ ਵਫ਼ਦ ਵਿਚ ਸ਼ਾਮਿਲ ਕੈਵਨ ਟੈਟਲਾ ਇਮੀਗਰੇਸ਼ਨ ਅਸਿਸਟੈਂਟ, ਮੁਰੇ ਹਰਦੇਈ ਅਤੇ ਉਘੇ ਲੇਖਕ ਸੁਖਮੰਦਰ ਸਿੰਘ ਬਰਾੜ ਦਾ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਗੱਲਬਾਤ ਕਰਦਿਆਂ ਜਤੀ ਸਿੱਧੂ ਨੇ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ ਸਮਝੇ ਜਾਣ ਵਾਲੇ ਪੱਤਰਕਾਰ ਜੇਕਰ ਚਾਹੁਣ ਤਾਂ ਉਹ ਅਜਿਹੇ ਕਾਰਜ ਵੀ ਕਰ ਸਕਦੇ ਹਨ, ਜੋ ਸ਼ਾਇਦ ਸਰਕਾਰਾਂ ਲਈ ਵੀ ਮੁਸ਼ਕਿਲ ਹਨ। ਪ੍ਰੈਸ ਕਲੱਬ ਭਗਤਾ ਭਾਈ ਦੀ ਪ੍ਰਸੰਸਾ ਕਰਦਿਆਂ ਉਨਾਂ ਕਿਹਾ ਕਿ ਛੋਟੇ ਜਿਹੇ ਅਰਸੇ ਦੌਰਾਨ ਹੀ ਸਮਾਜ ਨੂੰ ਸੇਧ ਦੇਣ ਵਾਲੇ ਕਾਰਜਾਂ ਦੀ ਲੜੀ ਆਰੰਭ ਕੀਤੀ ਹੈ। ਉਨ੍ਹਾਂ ਕਲੱਬ ਦੇ ਕਾਰਜਾਂ ਤੋਂ ਖੁਸ਼ ਹੋ ਕੇ 15 ਹਜਾਰ ਦੀ ਨਗਦ ਰਾਸ਼ੀ ਅਤੇ ਪ੍ਰਸੰਸਾ ਪੱਤਰ ਵੀ ਭੇਂਟ ਕੀਤੇ ਅਤੇ ਆਉਣ ਵਾਲੇ ਸਮੇਂ ਵਿਚ ਵੀ ਹਰ ਪ੍ਰਕਾਰ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਲੱਬ ਵੱਲੋਂ ਕਰਵਾਏ ਜਾਣ ਵਾਲੇ ਨਾਟਕ ਮੇਲਾ 2018 ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਦੇ ਸੱਦੇ ਨੂੰ ਪ੍ਰਵਾਨ ਕੀਤਾ। ਇਸ ਸਮੇਂ ਜੀਤ ਸਿੱਧੂ ਨੇ ਭਗਤਾ ਭਾਈ ਦੇ ਜੰਮਪਲ ਅਤੇ ਕੈਨੇਡਾ ਦੇ ਨਾਮਵਰ ਪੱਤਰਕਾਰ ਅਤੇ ਸਾਹਿਤਕਾਰ ਸੁਖਮੰਦਰ ਸਿੰਘ ਬਰਾੜ ਦੀ ਕਿਤਾਬ ’ਸੱਥ ਕਚਿਹਰੀ’ ਵੀ ਰਿਲੀਜ਼ ਕੀਤੀ। ਉਨ੍ਹਾਂ ਸੁਖਮੰਦਰ ਸਿੰਘ ਬਰਾੜ ਵੱਲੋਂ ਪੱਤਰਕਾਰਿਤਾ ਅਤੇ ਸਾਹਿਤ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਸਮੇਂ ਪ੍ਰੈ¤ਸ ਕਲੱਬ ਵੱਲੋਂ ਜਤੀ ਸਿੱਧੂ, ਕੈਵਨ ਟੈਟਲਾ, ਮੁਰੇ ਹਰਦੇਈ ਅਤੇ ਸੁਖਮੰਦਰ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਪ੍ਰੈ¤ਸ ਕਲੱਬ ਦੇ ਪਰਵੀਨ ਕੁਮਾਰ ਪ੍ਰਧਾਨ, ਰਜਿੰਦਰ ਸਿੰਘ ਮਰਾਹੜ ਸੀਨੀਅਰ ਮੀਤ ਪ੍ਰਧਾਨ, ਵੀਰਪਾਲ ਭਗਤਾ ਸਕੱਤਰ ਜਨਰਲ, ਸੁਰਿੰਦਰਪਾਲ ਸਿੰਘ ਮੀਤ ਪ੍ਰਧਾਨ, ਸੁਖਪਾਲ ਸਿੰਘ ਸੋਨੀ, ਸਵਰਨ ਸਿੰਘ ਭਗਤਾ, ਬਿੰਦਰ ਜਲਾਲ, ਅਵਤਾਰ ਧਾਲੀਵਾਲ, ਜੱਜਵੀਰ ਜਲਾਲ, ਸਿਕੰਦਰ ਸਿੰਘ ਬਰਾੜ, ਸੁਖਚੈਨ ਕਲਿਆਣ ਹਾਜਰ ਸਨ। ਇਸ ਸਮੇਂ ਪ੍ਰ¤ੈਸ ਕਲੱਬ ਵੱਲੋਂ ਜਤੀ ਸਿੱਧੂ ਅਤੇ ਉਨ੍ਹਾਂ ਨਾਲ ਕੈਨੇਡਾ ਤੋਂ ਆਏ ਵਫ਼ਦ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਪੱਤਰਕਾਰ, ਸਮਾਜ ਸੇਵਾ ਦੇ ਖੇਤਰ ਵਿਚ ਵੀ ਅੱਗੇ ਆਉਣ : ਜਤੀ ਸਿੱਧੂ



