ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)– ਬ੍ਰਿਟਿਸ਼ ਸਾਊਥ ਇੰਡੀਆ ਕੌਂਸਲ ਆਫ ਕਮਰਸ ਬੀ. ਐਸ. ਆਈ. ਸੀ. ਸੀ. ਅਤੇ ਯੂਰਪ ਇੰਡੀਆ ਸੈਂਟਰ ਫਾਰ ਬਿਜ਼ਨੈਸ ਐਂਡ ਇੰਡਸਟਰੀ ਈ. ਆਈ. ਸੀ. ਬੀ. ਆਈ. ਵਲੋਂ ਯੂ. ਕੇ. ਪਾਰਲੀਮੈਂਟ ਵਿਚ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ਵਲੋਂ ਅੰਮ੍ਰਿਤਸਰ ਦੇ ਉਘੇ ਮਾਨਸਿਕ ਰੋਗਾਂ ਦੇ ਮਾਹਿਰ, ਨਸ਼ਾ ਛੁਡਾਉਣ ਦੇ ਮਾਹਿਰ ਡਾ. ਹਰਜੋਤ ਸਿੰਘ ਨੂੰ ਉਨਾਂ ਦੀਆਂ ਵੱਡਮੁੱਲੀਆਂ, ਵਧੀਆ ਸੇਵਾਵਾਂ ਅਤੇ ਨਸ਼ਾ ਛੁਡਵਾਉਣ ਪ੍ਰਤੀ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੇ ਲਈ ਯੂ. ਕੇ. ਪਾਰਲੀਮੈਂਟ ¦ਡਨ ਵਿਚ ਇੰਡੀਆ ਹੈਲਥ ਕੇਅਰ ਸਬਮਿਟ 2017 ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਸੀ ਕਿਸੇ ਕਾਰਨ ਡਾ. ਹਰਜੋਤ ਸਿੰਘ ਨੇ ¦ਡਨ ਨਾ ਜਾ ਪਾਉਣ ਕਾਰਨ ਮੈਂਬਰ ਪਾਰਲੀਮੈਂਟ ਯੂ. ਕੇ. ਦੇ ਪ੍ਰਤੀਨਿਧੀ ਸੁਜੀਤ ਸ਼ਿਵਾਸ਼ੰਕਰਨ ਨਈਅਰ ਚੀਫ ਕੋਆਰਡੀਨੇਟਰ ਬ੍ਰਿਟਿਸ਼ ਸਾਊਥ ਇੰਡੀਆ ਕੌਂਸਲ ਆਫ ਕਮਰਸ ਕੋਫਾਊਂਡਰ ਅਤੇ ਅਬਿਸ਼ੇਕ ਤ੍ਰਿਪਾਠੀ ਵਾਈਸ ਚੇਅਰਮੈਨ ਯੂਰਪ ਇੰਡੀਆ ਸੈਂਟਰ ਫਾਰ ਬਿਜ਼ਨੈਸ ਐਂਡ ਇੰਡਸਟਰੀ ਜਿਹੜੇ ਯੂ. ਕੇ. ਭਾਰਤ ਆਏ ਸਨ ਨੇ ਇਹ ਐਵਾਰਡ ਡਾ. ਹਰਜੋਤ ਸਿੰਘ ਨੂੰ ਭੇਂਟ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਅਤੇ ਅਨੂਪ ਸਿੰਘ ਭੁੱਲਰ ਚੇਅਰਮੈਨ ਫਤਿਹ ਫਾਊਂਡੇਸ਼ਨ ਸਨ ਜਦਕਿ ਸਮਾਗਮ ਦੀ ਪ੍ਰਧਾਨਗੀ ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿਲ ਅਤੇ ਅਰਵਿੰਦਰ ਸਿੰਘ ਸੰਧੂ ਜ਼ਿਲਾ ਪ੍ਰਧਾਨ ਦਫਤਰ ਡਿਪਟੀ ਕਮਿਸ਼ਨਰ ਕਰਮਚਾਰੀ ਐਸੋਸੀਏਸ਼ਨ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਰਾਜ ਕੁਮਾਰ ਰਾਜੂ ਸ਼ਰਮਾ ਸਰਪ੍ਰਸਤ ਡਿਸਟ੍ਰਿਕ ਕੈਮਿਸਟ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਸਮਾਜ ਸੇਵਕ ਸੁਰਿੰਦਰ ਸਿੰਘ ਰਾਜੂ ਸਨ। ਇਸ ਮੌਕੇ ਸੁਜੀਤ ਸ਼ਿਵਾਸ਼ੰਕਰਨ ਨਈਅਰ ਨੇ ਕਿਹਾ ਕਿ ਯੂ. ਕੇ. ਪਾਰਲੀਮੈਂਟ ਵਿਚ ਵਰਲਡ ਦੀਆਂ ਵੱਖ ਵੱਖ ਖੇਤਰਾਂ ਦੀਆਂ ਉਘੀਆਂ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਜਿਸ ਤਹਿਤ ਇਹ ਐਵਾਰਡ ਡਾ. ਹਰਜੋਤ ਸਿੰਘ ਨੂੰ ਅੰਮ੍ਰਿਤਸਰ ਵਿਚ ਦੇਣ ਦਾ ਫੈਸਲਾ ਜਿਊਰੀ ਨੇ ਕੀਤਾ ਸੀ। ਅਜ ਯੂ. ਕੇ. ਦੇ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ਦੇ ਪ੍ਰਤੀਨਿਧੀ ਦੇ ਤੌਰ ਤੇ ਅਜ ਡਾ. ਹਰਜੋਤ ਸਿੰਘ ਮੱਕੜ ਨੂੰ ਉਨਾਂ ਵਲੋਂ ਵੱਖ ਵੱਖ ਖੇਤਰਾਂ ਵਿਚ ਲਗਾਏ ਜਾਂਦੇ ਮੁਫਤ ਮੈਡੀਕਲ ਚੈਕਅਪ ਕੈਂਪ, ਨਸ਼ਾ ਛੁਡਾਉਣ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਨਸ਼ਾ ਛੁਡਾਉਣ ਦੇ ਖੇਤਰ ਵਿਚ ਇੰਨਾਂ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਵੱਡਮੁੱਲੀਆਂ ਸੇਵਾਵਾਂ ਦੇ ਲਈ ਅਜ ਇੰਨਾਂ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਡਾ. ਹਰਲੀਨ ਕੌਰ, ਡਾ. ਕੰਵਲਜੀਤ ਕੌਰ, ਡਾ. ਗੁਰਪ੍ਰਿਯਾ ਆਨੰਦ, ਡਾ. ਰਿਧਮ ਸਚਦੇਵਾ ਆਦਿ ਹਾਜ਼ਰ ਸਨ।
ਡਾ. ਹਰਜੋਤ ਸਿੰਘ ਯੂ.ਕੇ. ਇੰਡੀਆ ਹੈਲਥ ਕੇਅਰ ਐਵਾਰਡ ਨਾਲ ਸਨਮਾਨਿਤ



