Skip to content
Independent perspectives. Global stories.
BREAKING

ਕਿਸਾਨਾਂ ਦਾ ਦਿਨ ਰਾਤ ਧਰਨਾ ਦੂਸਰੇ ਦਿਨ ਜਾਰੀ

Share this story

ਸਰਦੂਲਗੜ੍ਹ, 9 ਅਕਤੂਬਰ (ਵਿਪਨ ਗੋਇਲ)-ਪਾਇਪ ਲਾਇਨ ਦੇ ਵਿਰੋਧ ਵਿਚ ਪਿੰਡ ਜੌੜਕੀਆਂ ਦੀਆਂ ਕੈਂਚੀਆਂ ਤੇ ਕਿਸਾਨਾਂ ਦੇ ਦਿਨ ਰਾਤ ਜਾਰੀ ਧਰਨੇ ਦੇ ਹਮਾਇਤ ਤੇ ਕਿਸਾਨਾਂ ਨਾਲ ਕਿਸਾਨ ਜਥੇਬੰਦੀਆਂ ਵੀ ਹਮਾਇਤ ਤੇ ਉਤਰ ਆਈਆਂ ਹਨ ।ਜਦ ਕਿ ਭੂਮੀ ਰੱਖਿਆ ਵਿਭਾਗ ਵੱਲੋਂ ਪ੍ਰਸਾਸਨ ਦੀ ਹਮਾਇਤ ਨਾਲ ਪਾਇਪ ਲਾਇਨ ਚੂਹੜੀਆ ਤੋਂ ਨੰਗਲਾ ਲਈ ਆਰੰਭ ਦਿਤੀ ਹੈ ।ਇਸ ਧਰਨੇ ਦੇ ਦੂਜੇ ਦਿਨ ਅੱਜ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲਾ ਪ੍ਰਧਾਨ ਮਲੂਕ ਸਿੰਘ ਦੀ ਅਗਵਾਈ ਵਿਚ ਸੈਂਕੜੇ ਕਿਸਾਨ ਪੁਜੇ ਜਿੰਨਾਂ ਨੇ ਕਿਹਾ ਕਿ ਇਹ ਪਾਇਪ ਲਾਇਨ ਨਹੀਂ ਪੈਣ ਦਿਤੀ ਜਾਵੇਗੀ ।ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਕਿਹਾ ਕਿ ਪੰਜਾਬ ਚ, ਵਾਰੀ ਸਿਰ ਰਾਜ ਕਰਨ ਵਾਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦਾ ਕਿਸਾਨ ਪ੍ਰਤੀ ਵਤੀਰਾ ਮਾੜਾ ਹੀ ਰਿਹਾ ਹੈ ਸਿਰਫ ਚੋਣਾਂ ਵੇਲੇ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸਤਾ ਦੇ ਨਸੇ ਵਿਚ ਭੁਲ ਜਾਂਦੇ ਹਨ ਜਿਸ ਦੀ ਉਦਾਹਰਣ ਪਿੰਡ ਚੂਹੜੀਆ ਤੋਂ ਨੰਗਲਾ ਤੱਕ ਧੱਕੇ ਨਾਲ ਪਾਇਪ ਪਾਉਣ ਤੋਂ ਮਿਲ ਰਹੀ ਹੈ ।ਦਰਜਨਾਂ ਪਿੰਡਾਂ ਦਾ ਹਜਾਰਾਂ ਏਕੜ ਰਕਬਾ ਛੱਡ ਕਿ ਇਕ ਪਿੰਡ ਨੂੰ ਉਹ ਵੀ ਧੱਕੇ ਨਾਲ ਦਿਤਾ ਜਾ ਰਿਹਾ ਹੈ ਜਿਸ ਨੂੰ ਕਿਸਾਨ ਕਿਸੇ ਵੀ ਹੱਦ ਤੱਕ ਪੂਰਾ ਨਹੀਂ ਹੋਣ ਦੇਣਗੇ ਉਹਨਾਂ ਪ੍ਰਸਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਪੈ ਰਹੀ ਪਾਇਪ ਲਾਇਨ ਦਾ ਕੰਮ ਰੋਕ ਕਿ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਉਹ ਮਜਬੂਰਨ 10 ਅਕਤੂਬਰ ਨੂੰ ਸਰਦੂਲਗੜ ਘੱਗਰ ਦੇ ਪੁਲ ਤੇ ਧਰਨਾ ਲਗਾਉਣਗੇ।
ਇਸ ਮੋਕੇ ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਸੁਰਜੀਤ ਸਿੰਘ ਕੋਟ ਧਰਮੂ ਨੇ ਵੀ ਪੀੜਤ ਕਿਸਾਨਾਂ ਦੇ ਹੱਕ ਵਿਚ ਹਮਾਇਤ ਦਿਤੀ।ਉਧਰ ਡਿਪਟੀ ਕਮਿਸਨਰ ਮਾਨਸਾ ਧਰਮਪਾਲ ਗੁਪਤਾ ਨੇ ਕਿਹਾ ਕਿ ਮੈਨੂੰ ਇਸ ਮਾਮਲੇ ਬਾਰੇ ਪਤਾ ਹੈ ਇਸ ਮਸਲੇ ਨੂੰ ਹੱਲ ਕਰਨ ਲਈ ਕੁਝ ਅਫਸਰਾਂ ਦੀ ਕਿਸਾਨਾਂ ਨਾਲ ਗੱਲ ਕਰਵਾ ਕਿ ਹੱਲ ਕਰਨ ਦੀ ਕੋਸਿਸ ਕਰ ਰਹੇ ਹਾਂ।ਅੱਜ ਦੇ ਇਸ ਧਰਨੇ ਵਿਚ ਜੋੜਕੀਆਂ ਥਾਣੇ ਦੇ ਅਧੀਨ ਆਉਂਦੇ ਤਕਰੀਬਨ ਪਿੰਡਾਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸਿਰਕਤ ਕੀਤੀ।

WRITTEN BY