Skip to content
Independent perspectives. Global stories.
BREAKING

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ 11 ਨੂੰ, ਚੋਣ ਪ੍ਰਚਾਰ ਹੋਇਆ ਬੰਦ

Share this story

ਗੁਰਦਾਸਪੁਰ, 9 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਅ¤ਜ ਸ਼ਾਮ 5 ਵਜੇ ਤੋਂ ਬਾਅਦ ਪ੍ਰਚਾਰ ਬੰਦ ਕਰ ਦਿੱਤਾ ਗਿਆ ਹੈ।ਅੱਜ ਇਸ ਚੋਣ ਲਈ ਖੁੱਲ੍ਹੇ ਪ੍ਰਚਾਰ ਦਾ ਆਖਰੀ ਦਿਨ ਸੀ। ਆਖਰੀ ਦਿਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਡ ਸ਼ੋਅ ਕੀਤਾ ਗਿਆ। ਉਥੇ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਤੇ ਆਮ ਆਦਮੀ ਪਾਰਟੀ ਨੇ ਵੀ ਆਖਰੀ ਦਿਨ ਚੋਣ ਪ੍ਰਚਾਰ ’ਤੇ ਪੂਰਾ ਜ਼ੋਰ ਲਾਇਆ। 11 ਅਕਤੂਬਰ ਨੂੰ ਇਸ ਸੀਟ ’ਤੇ ਵੋਟਾਂ ਪੈਣਗੀਆਂ। ਰਿਟਰਨਿੰਗ ਅਫ਼ਸਰ ਗੁਰਲਵਲੀਨ ਸਿੰਘ ਸਿ¤ਧੂ ਅਨੁਸਾਰ ਹਲਕੇ ’ਚ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕਰਨ ਲਈ ਆਏ ਹੋਏ ਰਾਜਨੀਤਕ ਆਗੂਆਂ, ਪਾਰਟੀ ਵਰਕਰਾਂ, ਕੈਂਪੇਨ ਵਰਕਰਾਂ ਨੂੰ ਹਲਕੇ ’ਚੋਂ ਬਾਹਰ ਜਾਣਾ ਪਵੇਗਾ।ਇਨ੍ਹਾਂ ਚੋਣਾਂ ਵਿੱਚ 15,17,436 ਵੋਟਰ ਚੋਣ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਵਿਧਾਇਕ-ਮੰਤਰੀ ਆਪਣੇ-ਆਪਣੇ ਹਲਕੇ ਵਿਚ ਵਾਪਸ ਜਾਣੇ ਸ਼ੁਰੂ ਹੋ ਗਏ ਹਨ। 11 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮੀ 5 ਵਜੇ ਤੱਕ 1781 ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਪੈਣਗੀਆਂ।

WRITTEN BY