ਸ੍ਰੀਨਗਰ, 9 ਅਕਤੂਬਰ- ਜੰਮੂ-ਕਸ਼ਮੀਰ ਦੇ ਬਾਰਾਮੁਲਾ ਦੇ ਲਾਡੁਰਾ ਵਿਖੇ ਸੁਰ¤ਖਿਆ ਬਲਾਂ ਤੇ ਅ¤ਤਵਾਦੀਆਂ ਵਿਚਾਲੇ ਹੋਈ ਮੁ¤ਠਭੇੜ ’ਚ ਸੁਰ¤ਖਿਆ ਜਵਾਨਾਂ ਨੇ ਜੈਸ਼-ਏ-ਮੁਹੰਮਦ ਦੇ ਅਪ੍ਰੇਸ਼ਨਲ ਹੈ¤ਡ ਉਮਰ ਖ਼ਾਲਿਦ ਨੂੰ ਢੇਰ ਕਰ ਦਿ¤ਤਾ।ਅ¤ਤਵਾਦੀਆਂ ਵ¤ਲੋਂ ਗਸ਼ਤ ਪਾਰਟੀ ’ਤੇ ਹਮਲੇ ਤੋਂ ਬਾਅਦ ਸੁਰ¤ਖਿਆ ਜਵਾਨਾਂ ਨੇ ਇਸ ਇਲਾਕੇ ਨੂੰ ਘੇਰਾ ਪਾ ਲਿਆ ਸੀ ਜਿਸ ’ਚ ਮੁੱਠਭੇੜ ਦੌਰਾਨ ਖ਼ਾਲਿਦ ਮਾਰਿਆ ਗਿਆ। ਉਮਰ ਖਾਲਿਦ ਸਿਰ 12 ਲੱਖ ਦਾ ਇਨਾਮ ਸੀ। ਕਰੀਬ 3 ਘੱਟੇ ਚੱਲੀ ਇਸ ਮੁੱਠਭੇੜ ਵਿੱਚ ਖਾਲਿਦ ਮਾਰਿਆ ਗਿਆ। ਪਾਕਿਸਤਾਨ ਦਾ ਰਹਿਣ ਵਾਲਾ ਖਾਲਿਦ ਪਿਛਲੇ ਹਫਤੇ ਸ੍ਰੀਨਗਰ ’ਚ ਬੀਐਸਐਫ ਕੈਂਪ ’ਤੇ ਹੋਏ ਹਮਲੇ ਦਾ ਮਾਸਟਰਮਾਇੰਡ ਸੀ। ਇਸ ਤੋਂ ਇਲਾਵਾ ਪੁਲਵਾਮਾ ਦੇ ਪੁਲਿਸ ਲਾਇਨਜ਼ ਵਿੱਚ ਅਗਸਤ ’ਚ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਸੀ। ਇਸ ਹਮਲੇ ਵਿੱਚ 4 ਸੀਆਰਪੀਐਫ ਅਤੇ 4 ਪੁਲਿਸ ਦੇ ਜਵਾਨ ਸ਼ਹੀਦ ਹੋਏ ਸਨ। ਇਸ ਤੋਂ ਇਲਾਵਾ ਬਾਰਾਮੁਲਾ ਵਿੱਚ ਫੌਜ ਦੇ ਕਾਫਲੇ ’ਤੇ ਹੋਏ ਹਮਲੇ ਜਿਸ ਵਿੱਚ ਫੌਜ ਦੇ 2 ਜਵਾਨ ਤੇ ਇੱਕ ਪੁਲਿਸ ਕਰਮੀ ਸ਼ਹੀਦ ਹੋਏ ਸਨ ਦਾ ਵੀ ਮੁੱਖ ਸਰਗਨਾ ਸੀ। ਮੁਠਭੇੜ ਦੇ ਦੌਰਾਨ ਖਾਲਿਦ ਨੇ ਬਚਨ ਲਈ 3 ਟਿਕਾਣੇ ਬਦਲੇ, ਪਰ ਬਚ ਨਹੀਂ ਪਾਇਆ। ਸੁਰੱਖਿਆ ਬਲਾਂ ਨੂੰ ਲਾਡੁਰਾ ਇਲਾਕੇ ਵਿੱਚ ਖਾਲਿਦ ਦੇ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਇਲਾਕੇ ਵਿੱਚ ਨਾਕਾ ਲਗਾਇਆ ਗਿਆ। ਨਾਕੇ ’ਤੇ ਸ਼ੱਕੀ ਵਿਅਕਤੀ ਨਜ਼ਰ ਆਏ ਤਾਂ ਬਲਾਂ ਵੱਲੋਂ ਰੁਕਣ ਦਾ ਸੰਕੇਤ ਦਿੱਤਾ ਗਿਆ, ਪਰ ਉਹ ਗੋਲੀਆਂ ਦਾਗਦੇ ਹੋਏ ਕਰੀਬੀ ਪਿੰਡ ਵੱਲ ਦੌੜ ਗਏ ਅਤੇ ਇੱਕ ਮਕਾਨ ੱਿਵਚ ਲੁਕ ਕੇ ਸੁਰੱਖਿਆ ਬਲਾਂ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। 25 ਮਿੰਟ ਚੱਲੀ ਮੁਠਭੇੜ ਬਾਅਦ ਖਾਲਿਦ ਮਾਰਿਆ ਗਿਆ। ਜੈਸ਼ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ’ਤੇ ਹੋਰ ਫਿਦਾਇਨ ਹਮਲੇ ਕਰਨ ਲਈ ਹਥਿਆਰ ਤੇ ਹੋਰ ਸਮੱਗਰੀ ਜੁਟਾਈ ਜਾ ਰਹੀ ਸੀ, ਇਸ ਲਈ ਜੈਸ਼ ਕਮਾਂਡਰ ਦਾ ਮਾਰਿਆ ਜਾਣਾ ਸੁਰੱਖਿਆ ਬਲਾਂ ਲਈ ਇੱਕ ਵੱਡੀ ਕਾਮਯਾਬੀ ਹੈ।
ਜੈਸ਼ ਦਾ ਆਪ੍ਰੇਸ਼ਨਲ ਹੈ¤ਡ ਬਾਰਾਮੁਲਾ ’ਚ ਢੇਰ



