Skip to content
Independent perspectives. Global stories.
BREAKING

ਪੰਜਾਬ ਸਟੇਟ ਸੀਨੀਅਰ ਖੋ-ਖੋ ਚੈਂਪੀਅਨਸ਼ਿਪ ’ਚ ਲੜਕੀਆਂ ਦਾ ਪਹਿਲਾ ਸਥਾਨ

Share this story

ਫਿਰੋਜ਼ਪੁਰ, 8 ਅਕਤੂਬਰ (ਮਨੋਹਰ ਲਾਲ)-ਗੁਰੂ ਰਾਮਦਾਸ ਪਬਲਿਕ ਸਕੂਲ ਸ਼ਾਹਦੀਨ ਵਾਲਾ ਫਿਰੋਜ਼ਪੁਰ ਵਿਖੇ ਅੱਜ ਪੰਜਾਬ ਭਰ ਤੋ ਸਾਰੇ ਜਿਲਿਆ ਦੇ ਬੱਚਿਆ ਵਲੋ ਸੀਨੀਅਰ ਸਟੇਟ ਖੋ ਖੋ ਚੈਪੀਅਨਸ਼ਿਪ ਵਿਚ ਹਿੱਸਾ ਲਿਆ। ਇਸ ਮੌਕੇ ਤੇ ਪਟਿਆਲਾ ਲੜਕਿਆ ਵਿਚੋ ਪਹਿਲੇ ਨੰਬਰ ਅਤੇ ਗੁਰੂ ਰਾਮਦਾਸ ਪਬਲਿਕ ਸਕੂਲ ਫਿਰੋਜ਼ਪੁਰ ਲੜਕੀਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਤੇ ਉਪਕਾਰ ਸਿੰਘ ਸਕੱਤਰ ਪੰਜਾਬ ਸਟੇਟ ਖੋ ਖੋ ਐਸੋਸੀਏਸ਼ਨ ਪਟਿਆਲਾ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਫਿਰੋਜ਼ਪੁਰ ਵਿਚ ਖੋ ਖੋ ਦੀਆ ਖੇਡਾ ਵਿਚ ਪਟਿਆਲੇ ਨੇ ਲੜਕਿਾ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਲੜਕੀਆ ਵਿਚੋਂ ਗੁਰੂ ਰਾਮਦਾਸ ਪਬਲਿਕ ਸਕੂਲ ਸ਼ਾਹਦੀਨਵਾਲਾ ਫਿਰੋਜਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨਾ ਸਕੂਲ ਦੇ ਮੈਨੇਜਰ ਅਤੇ ਖੋ ਖੋ ਐਸਸੀਏਸ਼ਨ ਜਿਲਾ ਫਿਰੋਜ਼ਪੁਰ ਪ੍ਰਧਾਨ ਇੰਦਰਪਾਲ ਸਿੰਘ ਜਿਨਾ ਨੇ ਦੋ ਦਿਨ ਵੱਖ ਵੱਖ ਸਕੂਲਾ ਤੋ ਆਏ ਹੋਏ ਬੱਚਿਆ, ਟੀਚਰਾਂ ਦੇ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਕੀਤਾ । ਸਾਨੂੰ ਇਹੋ ਜਿਹੇ ਟੂਰਨਾਮੈਂਟ ਵੱਧ ਤੋ ਵੱਧ ਕਰਵਾਉਣੇ ਚਾਹੀਦੇ ਹਨ। ਇਸ ਮੋਕੇ ਤੇ ਜਿਲਾ ਖੇਡ ਅਫਸਰ ਸੁਨੀਲ ਕੁਮਾਰ ਫਿਰੋਜ਼ਪੁਰ ਨੇ ਕਿਹਾ ਕਿ ਸਾਨੂੰ ਹਰ ਸਕੂਲਾ ਵਿਚ ਵੱਧ ਤੋਂ ਵੱਧ ਖੇਡਾ ਵੱਲ ਧਿਆਨ ਦੇਣਾ ਚਾਹੀਦਾ ਹੈ। ਮੈਂ ਗੁਰੂ ਰਾਮਦਾਸ ਪਬਲਿਕ ਸਕੂਲ ਦੇ ਚੇਅਰਮੈਨ ਸੰਤ ਬਾਬਾ ਭਗਤ ਮਿਲਖਾ ਸਿੰਘ ਜੀ ਅਤੇ ਜਿਲਾ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਜੀ ਦਾ ਵੀ ਤਹਿ ਦਿਲੋ ਧੰਨਵਾਦੀ ਹਾਂ ਜਿਨਾ ਨੇ ਪੰਜਾਬ ਸਟੇਟ ਲੈਵਲ ਤੇ ਖੋ ਖੋ ਚੈਪੀਅਨ ਸ਼ਿਪ ਕਰਵਾਈ ਓਨਾਂ ਬੱਚਿਆ ਨੂੰ ਕਿਹਾ ਕਿ ਉਹ ਖੇਡਾ ਵੱਲ ਵਿਸੇਸ਼ ਧਿਆਨ ਦੇਣ। ਇਸ ਮੋਕੇ ਤੇ ਫਿਰੋਜ਼ਪੁਰ ਜਿਲਾ ਐਸੋਸੀਏਸ਼ਨ ਖੋ ਖੋ ਦੇ ਪ੍ਰਧਾਨ ਅਤੇ ਗੁਰੂ ਰਾਮਦਾਸ ਪਬਲਿਕ ਸਕੂਲ ਦੇ ਮੈਨੇਜਰ ਇੰਦਰਪਾਲ ਸਿੰਘ ਜੀ ਨੇ ਕਿਹਾ ਕਿ ਇਹ ਖੋ ਖੋ ਮੁਕਾਬਲੇ ਅਸੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਮੁਖ ਰੱਖਦੇ ਹੋਏ ਕਰਵਾਏ ਹਨ। ਸਾਡੇ ਸਕੂਲ ਵਿਚ ਪੰਜਾਬ ਭਰ ਤੋਂ ਟੀਮਾਂ ਆਈਆਂ ਹਨ ਅਤੇ ਅਸੀਂ ਉਨ੍ਹਾਂ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ। ਇਸ ਮੌਕੇ ਤੇ ਗੁਰਇੰਦਰ ਸਿੰਘ ਫਿਰੋਜ਼ਪੁਰ, ਪਵਨ ਕੁਮਾਰ, ਬਲਜੀਤ ਸਿੰਘ, ਪਲਵਿੰਦਰ ਸਿੰਘ, ਮੀਨਾ ਕੁਮਾਰੀ, ਬਾਬਾ ਬਰਜਿੰਦਰ ਸਿੰਘ, ਸਪਨਾ ਧਵਨ, ਚਰਨਜੀਤ ਸ਼ਰਮਾ, ਪਰਮਜੀਤ ਸਿੰਘ, ਰਮਨਦੀਪ ਸਿੰਘ, ਬਲਪ੍ਰੀਤ ਸਿੰਘ, ਦਰਸ਼ਨ ਸਿੰਘ ਅਤੇ ਗੁਰੂ ਰਾਮਦਾਸ ਪਬਲਿਕ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਸਿੰਘ , ਪ੍ਰਿੰਸੀਪਲ ਮੈਡਮ ਚੰਦਰ ਮੋਹਨੀ ਵੀ ਵਿਸੇਸ਼ ਤੌਰ ਤੇ ਹਾਜ਼ਰ ਸਨ।

WRITTEN BY