Skip to content
Independent perspectives. Global stories.
BREAKING

ਸ. ਬਲਜੀਤ ਸਿੰਘ ਨੇ ਬਾਦਸ਼ਾਹਪੁਰ ਚੋਂਕੀ ਦਾ ਚਾਰਜ ਸੰਭਾਲਿਆ

Share this story

ਬਾਦਸ਼ਾਹਪੁਰ, 8 ਅਕਤੂਬਰ (ਗੁਰਪ੍ਰਕਾਸ਼ ਸਿੰਘ ਧੰਜੂ) -ਸ੍ਰ ਬਲਜੀਤ ਸਿੰਘ ਨੇ ਬਾਦਸ਼ਾਹਪੁਰ ਚੋਂਕੀ ਦਾ ਇੰਚਾਰਜ ਸਾਭਿਆ ਉਨ੍ਹਾਂ ਕਿਹਾ ਕਿ ਕਿ ਮੈ ਇਸ ਤੋਂ ਪਹਿਲਾਂ ਅਰਬਨ ਅਸਟੇਟ ਉਸਤੋਂ ਪਹਿਲਾਂ ਅਜੀਤ ਨਗਰ ਸੰਗਰੂਰ ਚੋਂਕੀ ਇੰਚਾਰਜ ਵਲੋਂ ਸੇਵਾਵਾਂ ਨਿਭਾ ਚੁਕਾ ਹਾਂ। ਮਾਣਯੋਗ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦੇਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਨਸ਼ੇ ਦੇ ਸਮਗਲਿੰਗ ਕਰਨ ਵਾਲੇ ਲੋਕਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇਕ ਨਾਗਰਿਕ ਨੂੰ ਨਸ਼ਾ ਵੇਚਣ ਵਾਲਿਆਂ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਜੇਕਰ ਕੋਈ ਵਿਅਕਤੀ ਨਸ਼ਾ ਵੇਚਣ ਵਾਲੇ ਜਿਵੇਂ ਭੁਕੀ, ਅਫੀਮ, ਸਮੈਕ ਆਦਿ ਨੂੰ ਦੇਖਦਾ ਹੈ ਤਾਂ ਤੁਰੰਤ ਸਾਨੂੰ ਦਸੇ ਉਸਦਾ ਨਾਮ ਗੁਪਤ ਰਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਬਖਸ਼ਿਆ ਜਾਵੇਗਾ।

WRITTEN BY