Skip to content
Independent perspectives. Global stories.
BREAKING

ਪਿੰਡ ਬਾਠਾਂ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਮਤਾ ਪਾਸ

Share this story

ਅਮਰਗੜ੍ਹ, 8 ਅਕਤੂਬਰ (ਸੁਖਵਿੰਦਰ ਸਿੰਘ ਅਟਵਾਲ)-ਭਾਵੇਂ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਪੂਰਨ ਰੂਪ ਵਿੱਚ ਪਾਬੰਦੀ ਹੈ ਪਰ ਸਰਕਾਰ ਵੱਲੋਂ ਇਸ ਦਾ ਕੋਈ ਬਦਲ ਵੀ ਪੇਸ਼ ਨਹੀਂ ਕੀਤਾ ਗਿਆ ਜਿਸ ਦੇ ਫਲਸਰੂਪ ਹੁਣ ਪਿੰਡਾਂ ਦੇ ਕਿਸਾਨ ਮਤੇ ਪਾਉਣ ਲੱਗੇ ਹਨ ਅਤੇ ਪਰਾਲੀ ਸਬੰਧੀ ਕਿਸੇ ਵੀ ਸਰਕਾਰੀ ਹੁਕਮ ਨਾਲ਼ ਟੱਕਰ ਲੈਣ ਲਈ ਕਮਰਕਸੇ ਕਸਣੇ ਸ਼ੁਰੂ ਕਰ ਦਿੱਤੇ ਹਨ।ਏਸੇ ਲੜੀ ਤਹਿਤ ਪਿੰਡ ਬਾਠਾਂ ਦੇ ਸਮੂਹ ਕਿਸਾਨਾਂ ਨੇਂ ਵੀ ਗੁਰਦੁਆਰਾ ਸਾਹਿਬ ਵਿਖੇ ਅਨਾਂਉਸਮੈਂਟ ਕਰਕੇ ਪਿੰਡ ਦੇ ਸਾਰੇ ਕਿਸਾਨਾਂ ਨੂੰ ਦੀ ਹਾਜ਼ਰੀ ਵਿੱਚ ਇਹ ਮਤਾ ਪਾਇਆ ਕਿ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕੀਤਿਆਂ ਬਿਨਾਂ ਪਰਾਲੀ ਨੂੰ ਅੱਗ ਲਗਾਈ ਜਾਵੇਗੀ ਕਿੳਂਕਿ ਇਸ ਤੋਂ ਬਿਨਾਂ ਫ਼ਿਲਹਾਲ ਪਰਾਲੀ ਦਾ ਕੋਈ ਪੁਖਤਾ ਹੱਲ ਨਜ਼ਰ ਨਹੀਂ ਆ ਰਿਹਾ।ਇਸ ਮੌਕੇ ਸਾਬਕਾ ਸਰਪੰਚ ਬਲਬੀਰ ਸਿੰਘ ਨੇਂ ਗੱਲਬਾਤ ਕਰਦਿਆਂ ਦੱਸਿਆ ਕਿ ਵੱਧ ਜਮੀਨਾਂ ਵਾਲੇ ਤਕੜੇ ਜਿਮੀਦਾਰ ਤਾਂ ਵੱਡੇ ਸੰਦ ਖ਼ਰੀਦਕੇ ਅਧੁਨਿਕ ਮਸ਼ੀਨਰੀ ਦੁਆਰਾ ਪਰਾਲੀ ਦਾ ਨਿਪਟਾਰਾ ਕਰ ਲੈਣਗੇ ਪਰ ਮਾੜਾ ਕਿਸਾਨ ਜੋ ਪਹਿਲਾਂ ਹੀ ਕਰਜ਼ੇ ਦੇ ਭਾਰ ਹੇਠ ਦੱਬਿਆ ਹੋਇਆ ਹੈ ਉਹ ਕਿੱਧਰ ਜਾਵੇਗਾ? ਪੰਚਾਇਤ ਮੈਂਬਰ ਸੁਦਾਗਰ ਸਿੰਘ ਨੇਂ ਕਿਹਾ ਕਿ ਸਰਕਾਰ ਕੋਆਪ੍ਰੇਟਿਵ ਸ਼ੁਸਾਇਟੀਆਂ ਵਿੱਚ ਪਰਾਲੀ ਦਾ ਨਿਪਟਾਰਾ ਕਰਨ ਵਾਲੇ ਖੇਤੀ ਸੰਦ ਮੁਹੱਈਆ ਕਰਵਾਏ ਜਾਂ ਇੰਨ੍ਹਾਂ ਉਪਰ 50% ਤੋਂ ਜਿਆਦਾ ਸਬਸਿਟੀ ਦੇਵੇ ਤਾਂ ਹੀ ਕਿਸਾਨ ਅੱਗ ਲਗਾਉਣ ਤੋਂ ਹਟ ਸਕਦੇ ਹਨ ਨਹੀਂ ਤਾਂ ਮਜ਼ਬੂਰੀ ਵਸ ਲਗਾਉਣੀ ਹੀ ਪਵੇਗੀ। ਇਸ ਮੌਕੇ ਸ਼ੇਰ ਸਿੰਘ, ਕੁਲਵੰਤ ਸਿੰਘ, ਮਨਜੀਤ ਸਿੰਘ, ਸੋਹਣ ਸਿੰਘ, ਧਰਮ ਸਿੰਘ, ਪ੍ਰਦੀਪ ਸਿੰਘ, ਬੇਅੰਤ ਸਿੰਘ ਸੋਹੀ, ਹਾਕਮ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕਰਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਹਾਜ਼ਰ ਸਨ।

WRITTEN BY