ਜੰਡਿਆਲਾ ਗੁਰੂ, 7 ਅਕਤੂਬਰ (ਵਰੁਣ ਸੋਨੀ)- ਸਬ ਡਵੀਜਨ ਸਾਂਝ ਕਮਿਊਨਟੀ ਸੋਸਾਇਟੀ, ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ ਅਤੇ ਟਰੈਫਿਕ ਐਜੂਕੇਸ਼ਨ ਸੈਲ ਜਿਲਾ ਅੰਮ੍ਰਿਤਸਰ ਦਿਹਾਤੀ ਵੱਲੋਂ ਜੰਡਿਆਲਾ ਗੁਰੂ ਸਾਂਝ ਕੇਂਦਰ ਵਿਖੇ ਇੱਕ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਸਾਂਝ ਕੇਂਦਰ ਦੀ ਇੰਚਾਰਜ ਮੈਡਮ ਸਰਬਜੀਤ ਕੌਰ ਨੇ ਸਾਂਝ ਕੇਂਦਰ ਵਿੱਚ ਮਿਲਣ ਵਾਲੀਆਂ ਲੱਗਭੱਗ 41 ਸਹੂਲਤਾਂ ਬਾਰੇ ਦੱਸਿਆ ਕਿ ਕਿਵੇਂ ਥੋੜੀ ਜਿਹੀ ਸਰਕਾਰੀ ਫੀਸ ਦੇ ਕੇ ਲੋਕ ਆਪਣੇ ਵੱਡੇ-ਵੱਡੇ ਕੰਮ ਬਿਨਾ ਕਿਸੇ ਪਰੇਸ਼ਾਨੀ ਅਤੇ ਬਿਨਾ ਥਾਣਿਆਂ ਵਿੱਚ ਧੱਕੇ ਖਾਦਿਆਂ ਕਰਵਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਜਿਹੜੇ ਕੰਮਾਂ ਲਈ ਪਹਿਲਾਂ ਥਾਣਿਆ ਵਿੱਚ ਜਾਣਾ ਪੈਦਾਂ ਸੀ ਨਾਲ ਜਾਣ ਲਈ ਵਿਚੋਲੇ ਲੱਭਣੇ ਪੈਂਦੇ ਸਨ ਤੇ ਫੇਰ ਵੀ ਕਈ ਕਈ ਚੱਕਰ ਕੱਟ ਕੇ ਫੇਰ ਕੰਮ ਹੁੰਦੇ ਸਨ ਉਹ ਕੰਮ ਹੁਣ ਥੋੜੇ ਜਿਹੀ ਸਰਕਾਰੀ ਫੀਸ ਦੇ ਕੇ ਅਤੇ ਨਿਧਾਰਤ ਸਮੇ ਵਿੱਚ ਆਪਣਾ ਕੰਮ ਕਰਵਾ ਸਕਦੇ ਹੋ।ਇਸ ਮੌਕੇ ਟਰੈਫਿਕ ਐਜੂਕੇਸ਼ਨ ਸੈਲ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਪ੍ਰਭਦਿਆਲ ਸਿੰਘ ਨੇ ਟਰੈਫਿਕ, ਨਸ਼ਿਆਂ, ਫਸਟਏਡ ਤੋ ਇਲਾਵਾ ਕੁਦਰਤੀ ਆਫਤਾਂ ਜਿਵੇਂ ਅੱਗ ਤੋ ਸੁਰੱਖਿਆਂ, ਭੁਚਾਲ ਸਮੇ ਆਪਣਾ ਬਚਾਅ ਕਿਵੇ ਕਰਨਾ ਅਤੇ ਹੜ ਆ ਜਾਣ ਤੇ ਆਪਣੀ ਜਾਨ ਮਾਲ ਦੀ ਸੁਰੱਖਿਆਂ ਕਿਵੇਂ ਕਰਨੀ ਹੈ।ਉਹਨਾ ਇਹ ਦੱਸਿਆ ਕਿ ਗੱਡੀਆਂ ਦ ੇਪਿੱਛੇ ਰਿਫਲੈਕਟਰ ਟੇਪ ਜਾਂ ਰਿਫਲੈਕਟਰ ਜਰੂਰ ਲਾਏ ਜਾਣ, ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਉਪਰ ਕੰਪਨੀਆਂ ਵੱਲੋਂ ਮੰਨਜੂਰ ਸ਼ੁਦਾ ਗੱਡੀਆਂ ਦੇ ਪਿੱਛੇ ਵੇਖਣ ਵਾਲੇ ਸੀਸ਼ੇ ਜਰੂਰ ਲਗਾਏ ਜਾਣ, ਸੜਕਾਂ ਦੀ ਵਰਤੋ ਕਰਨ ਵਾਲੇ ਹਰੇਕ ਵਿਆਕਤੀ ਨੁੰ ਮਨਿਸ਼ਟਰੀ ਆਫ ਰੋਡ ਟਰਾਂਸ਼ਪੋਰਟ ਅਤੇ ਹਾਈਵੇ ਦਾ ਹੈਲਫ ਲਾਇਨ ਨੂੰਬਰ 1073 ਅਤੇ ਪੁਲਿਸ ਵਿਭਾਗ 100 ਨੰਬਰ ਬਾਰੇ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ ਤਾਂ ਜੋ ਐਮਰਜੈਂਸੀ ਵੇਲੇ ਇਸ ਦਾ ਇਸਤੇਮਾਲ ਕੀਤਾ ਜਾ ਸਕੇ।ਇਸ ਮੋਕੇ ਸੁਵਿਧਾ ਸੈਂਟਰ ਦੀ ਇੰਚਾਰਜ ਸਰਬਜੀਤ ਕੌਰ, ਟਰੇਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ, ਹੌਲਦਾਰ ਇੰਦਰਮੋਹਣ ਸਿੰਘ ਤੋ ਇਲਾਵਾ ਸੁਵਿਧਾ ਸੈਂਟਰ ਦਾ ਸਟਾਫ ੳਤੇ ਹਰਦੀਪ ਸਿੰਘ, ਸੁੱਖਵਿੰਦਰ ਸਿੰਘ, ਸੰਦੀਪ ਸਿੰਘ, ਮਲਕੀਤ ਸਿੰਘ, ਅਜੇਬੀਰ ਸਿੰਘ, ਬਿੱਕਰਮਜੀਤ ਸਿੰਘ, ਨਵਜੋਤ ਸਿੰਘ ਸਮੇਤ ਬਹੁਤ ਸਾਰੇ ਲੋਕ ਹਾਜ਼ਰ ਸਨ।
ਜੰਡਿਆਲਾ ਗੁਰੂ ਸਾਂਝ ਕੇਂਦਰ ਵਿਖੇ 41 ਸਹੂਲਤਾਂ ਬਾਰੇ ਕੈਂਪ ਦਾ ਆਯੋਜਨ



