Skip to content
Independent perspectives. Global stories.
BREAKING

ਟਰੈਕਟਰ ਹੇਠਾਂ ਆਉਣ ਨਾਲ ਲੜਕੇ ਦੀ ਮੌਤ

Share this story

ਜਲਾਲਾਬਾਦ, 7 ਅਕਤੂਬਰ (ਸਚਿਨ ਦੂਮੜਾ)- ਮੰਡੀ ਘੁਬਾਇਆ ਮੁੱਖ ਮਾਰਗ ਤੇ ਸ਼ਨੀਵਾਰ ਕਰੀਬ 3 ਵਜੇ ਟਰੈਕਟਰ-ਟ੍ਰਾਲੀ ਹੇਠਾਂ ਆਉਣ ਨਾਲ ਇੱਕ ਲੜਕੇ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਨ ਸੋਰਵ (16) ਪੁੱਤਰ ਅਸ਼ੋਕ ਕੁਮਾਰ ਵਾਸੀ ਭੰਬਾਵੱਟੂ ਵਜੋਂ ਹੋਈ ਹੈ। ਜਾਨਕਾਰੀ ਅਨੁਸਾਰ ਸੌਰਵ ਕੁਮਾਰ ਬਾਅਦ ਦੁਪਿਹਰ ਮੰਡੀ ਘੁਬਾਇਆ ਦੇ ਮੁੱਖ ਮਾਰਗ ਤੇ ਜੂਸ ਪੀ ਰਿਹਾ ਸੀ ਅਤੇ ਉਧਰ ਸੰਦੀਪ ਸਿੰਘ ਵਾਸੀ ਸਲੇਮ ਸ਼ਾਹ (ਮੋਜਮ) ਜੋ ਕਿ ਆਪਣੇ ਮੋਟਰਸਾਕਿਲ ਨੰਬਰ ਪੀਬੀ-22ਐਫ-4933 ਤੇ ਸਵਾਰ ਹੋ ਕੇ ਜਲਾਲਾਬਾਦ ਤੋਂ ਫਾਜਿਲਕਾ ਵੱਲ ਨੂੰ ਜਾ ਰਿਹਾ ਸੀ ਅਤੇ ਉਸਨੂੰ ਦੇਖਕੇ ਸੋਰਵ ਕੁਮਾਰ ਨੇ ਮੋਟਰਸਾਇਕਲ ਨੂੰ ਹੱਥ ਕੀਤਾ ਤਾਂ ਅਚਾਨਕ ਬ੍ਰੇਕ ਲਗਾਉਣ ਤੋਂ ਬਾਅਦ ਜਿਵੇਂ ਹੀ ਸੋਰਵ ਕੁਮਾਰ ਮੋਟਰਸਾਇਕਲ ਤੇ ਪਿੱਛੇ ਭੱਜ ਕੇ ਬੈਠਣ ਲੱਗਿਆ ਤਾਂ ਪਿੱਛੋਂ ਆ ਰਹੀ ਟਰੈਕਟਰ-ਟ੍ਰਾਲੀ ਦੀ ਚਪੇਟ ਵਿੱਚ ਆ ਗਿਆ। ਇਸ ਘਟਨਾ ਤੋਂ ਬਾਅਦ ਸੋਰਵ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਸੰਦੀਪ ਸਿੰਘ ਜਖਮੀ ਹੋ ਗਿਆ। ਉਧਰ ਇਸ ਘਟਨਾ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੇ ਫਰਾਰ ਹੋ ਗਿਆ।

WRITTEN BY