Skip to content
Independent perspectives. Global stories.
BREAKING

ਮਾਨਸਿਕ ਰੋਗੀ ਨੌਜਵਾਨ ਨੇ ਕੀਤੀ ਖੁਦਕੁਸ਼ੀ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਸ਼ੁਰੂ

Share this story

ਕਾਦੀਆਂ, 6 ਅਕਤੂਬਰ (ਅਬਦੁਲ ਸਲਾਮ ਤਾਰੀ)- ਕਾਦੀਆਂ ਦੇ ਮ¤ੁਹਲਾ ਪ੍ਰੇਮ ਨਗਰ ਵਿਖੇ ਇਕ ਘਰ ਵਿਚ ਜਯੋਤੀ ਨਾਮੀ ਇਕ ਨੋਜਵਾਨ  ਵੱਲੋਂ     ਪ¤ਖੇ ਨਾਲ ਲਟਕ ਕਿ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬਧ ਵਿਚ ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਨੂੰ ਓਸ ਦੇ ਮਾਤਾ ਪਿਤਾ ਵੱਲੋਂ ਬੇਦਖਲ ਕੀਤਾ ਗਿਆ ਸੀ ਅਤੇ ਓਸ ਦੇ ਹਿਸੇ ਦੇ ਬਣੇ ਘਰ ਵਿਚ ਓਹ ਇ¤ਕਲਾ ਹੀ ਰਹਿੰਦਾ ਸੀ। ਓਸ ਦੇ ਪ੍ਰੀਵਾਰ ਵਾਲਿਆਂ ਨੇ ਦੱਸਿਆ ਕਿ ਓਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰੰਹਿਦਾ ਸੀ। ਇਸ ਸੰਬਧ ਵਿਚ ਜਯੋਤੀ ਦੇ ਪਿਤਾ ਨੇ ਦਸਿਆ ਕਿ ਓਹਨਾਂ ਦੀ ਕਿਸੇ ਨਾਲ ਕੋਈ ਦੂਸ਼ਮਨੀ ਨਹੀਂ ਸੀ ਅਤੇ ਉਨ੍ਹਾਂ ਦਾ ਬੇਟਾ ਹਵੇਲੀ ਦੇ ਨਜਦੀਕ ਬਣੇ ਵਖਰੇ ਕਮਰੇ ਵਿਚ ਰਹਿੰਦਾ ਸੀ ਅਤੇ ਕਈ ਵਾਰ ਰਾਤ ਨੂੰ ਘਰ ਵੀ ਵਾਪਸ ਨਹੀਂ ਆਓਂਦਾ ਸੀ  ਅਤੇ ਦੋ ਦੋ ਦਿਨ ਬਾਅਦ ਵਾਪਸ ਆਇਆ ਕਰਦਾ ਸੀ ਓਹਨਾਂ ਨੇ ਦਸਿਆ ਕਿ ਕਈ ਸਾਲ ਪਹਿਲਾਂ ਹੀ ਓਸ ਨੂੰ ਬੇਦਖਲ ਕਰ ਦਿਤਾ ਸੀ।ਪੁਲਿਸ ਨੁੰ ਇਸ ਸੰਬਧ ਵਿਚ ਸੂਚਨਾ ਮਿਲਣ ਤੇ ਐਸ ਐਚ ਓ ਥਾਣਾ  ਕਾਦੀਆਂ ਲਲਿਤ ਸ਼ਰਮਾਂ ਦੀ ਅਗਵਾਈ ਹੇਠ ਇਕ ਪੁਲਿਸ ਪਾਰਟੀ  ਨੇ ਮੋਕੇ ਤੇ ਪਹੰਚ ਕਿ  ਪਖੇ ਨਾਲ ਲਟਕ ਰਹੀ ਲਾਸ਼ ਨੂੰ  ਥਲੇ ਓਤਾਰ ਕਿ  ਪੋਸਟ ਮਾਰਟਮ ਲਈ ਲਾਸ਼ ਨੂੰ ਬਟਾਲਾ ਭੇਜ ਦਿਤਾ ਹੈ ਐਸ ਐਚ ਓ ਥਾਣਾ  ਕਾਦੀਆਂ ਲਲਿਤ ਸ਼ਰਮਾਂ ਨੇ ਦਸਿਆ ਕਿ ਓਹਨਾਂ ਨੇ ਧਾਰਾ 174 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।

 

WRITTEN BY