ਅਮਰਗੜ੍ਹ, 5 ਅਕਤੂਬਰ (ਸੁਖਵਿੰਦਰ ਸਿੰਘ ਅਟਵਾਲ)-ਸਵੱਛਤਾ ਜਾਗਰੂਕ ਮੁਹਿੰਮ ਦੌਰਾਨ ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਅੱਬਲ ਆਏ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੇ ਵਿਦਿਆਰਥੀਆਂ ਨੂੰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸ.ਚਰਨਜੀਤ ਵਾਤਿਸ਼ ਵੱਲੋਂ ਸਵੇਰ ਦੀ ਸਭਾ ਦੌਰਾਨ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਇਹ ਸਕੂਲ ਪੰਜਾਬ ਦਾ ਅਜਿਹਾ ਸਕੂਲ ਹੈ ਜਿਸਦੇ ਵਿਦਿਆਰਥੀਆਂ ਨੇਂ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾ ਮਾਰਦਿਆਂ ਪੂਰੇ ਪੰਜਾਬ ਭਰ ਵਿੱਚ ਅਮਰਗੜ੍ਹ ਦਾ ਨਾਮ ਰੌਸ਼ਨ ਕੀਤਾ ਹੈ।ਇੰਨ੍ਹਾਂ ਪ੍ਰਤੀਯੋਗਤਾ ਮੁਕਾਬਲਿਆਂ ਵਿੱਚੋਂ ਦਵਿੰਦਰਜੀਤ ਕੌਰ ਛੇਵੀਂ (ਏ) ਦੀ ਵਿਦਿਆਰਥਣ ਨੇਂ ਸੁੰਦਰ ਬਸਤਾ, ਪੇਂਟਿੰਗ ਮੁਕਾਬਲੇ ਵਿੱਚ ਨੌਵੀਂ (ਏ) ਦੀ ਵਿਦਿਆਰਥਣ ਸਿਵਾਨੀ ਅਤੇ ਭਾਸ਼ਣ ਮੁਕਾਬਲੇ ਵਿੱਚ ਦਸਵੀਂ (ਏ) ਦੀ ਵਿਦਿਆਰਥਣ ਸੁਰਿੰਦਰ ਕੌਰ ਨੇਂ ਪਹਿਲੀਆਂ ਪੁਜੀਸ਼ਨਾਂ ਹਾਸ਼ਿਲ ਕੀਤੀਆਂ।ਇਸ ਮੌਕੇ ਪ੍ਰਿੰਸੀਪਲ ਰਵਿੰਦਰ ਕੁਮਾਰ, ਲੈਕਚਰਾਜ ਕੁਲਵੰਤ ਸਿੰਘ ਭੈਣੀਂ ਕਲਾਂ, ਅਖ਼ਲਾਕ ਮੁਹੰਮਦ, ਜਸਵਿੰਦਰ ਸਿੰਘ, ਕੁਲਵੰਤ ਸਿੰਘ ਗਰੇਵਾਲ ਅਤੇ ਸਮੂਹ ਸਟਾਫ਼ ਹਾਜ਼ਰ ਸੀ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਅੱਵਲ ਆਉਣ ਵਾਲੇ ਵਿਦਿਆਰਥੀ ਸਨਮਾਨਿਤ



