ਵਾਸ਼ਿੰਗਟਨ ਡੀਸੀ, ਕੈਲੀਫੋਰਨੀਆ, ਨਿਊਯੋਰਕ ਸਮੇਤ ਸਾਰੇ ਵੱਡੇ ਸ਼ਹਿਰਾਂ ਦਾ ਕਰਨਗੇ ਦੌਰਾ
ਵਾਸ਼ਿੰਗਟਨ ਡੀ.ਸੀ. 4 ਅਕਤੂਬਰ- ਰੋਜ਼ਾਨਾ ਪੰਜਾਬ ਟਾਈਮਜ਼ ਅਖਬਾਰ ਦੇ ਮੁਖ ਸੰਪਾਦਕ ਅਤੇ ਪੰਜਾਬੀ ਦੇ ਪਹਿਰੇਦਾਰ ਬਲਜੀਤ ਸਿੰਘ ਬਰਾੜ ਅਜ ਕਲ੍ਹ ਅਮਰੀਕਾ ਦੌਰੇ ’ਤੇ ਹਨ।ਜਿਥੇ ਉਹ ਅਮਰੀਕਾ ਦੀ ਰਾਜਨੀਤੀ, ਆਰਥਿਕਤਾ, ਸਿਖਿਆ ਅਤੇ ਕੰਪਿਊਟਰ ਯੁਗ ਦੇ ਸਮੀਕਰਣਾਂ ਨੂੰ ਨੇੜੇ ਤੋਂ ਵਾਚਣਗੇ, ਉਥੇ ਉਹ ਭਾਰਤ ਅਤੇ ਅਮਰੀਕਾ ਦੇ ਹਰੇਕ ਪਹਿਲੂ ਨੂੰ ਮੁਕਾਬਲੇ ਤਹਿਤ ਭਾਂਪਣਗੇ। ਉਨ੍ਹਾਂ ਦੀ ਇਹ ਪਲੇਠੀ ਫੇਰੀ ਨੂੰ ਲੈ ਕੇ ਅਮਰੀਕਾ ਦੇ ਪੰਜਾਬੀਆਂ ਵਿਚ ਕਾਫੀ ਉਤਸ਼ਾਹ ਹੈ।ਉਨ੍ਹਾਂ ਦੇ ਤਜ਼ਰਬੇ ਅਤੇ ਲਿਆਕਤ ਦਾ ਫਾਇਦਾ ਲੈਣ ਲਈ ਹਰੇਕ ਪੰਜਾਬੀ ਖੈਰ ਖਵਾਹ ਉਨ੍ਹਾਂ ਨਾਲ ਮਿਲਣ ਦੀ ਤਾਂਘ ਜਤਾ ਰਿਹਾ ਹੈ।ਜ਼ਿਕਰਯੋਗ ਹੈ ਉਨ੍ਹਾਂ ਦਾ ਮੁਢਲਾ ਪੜਾਅ ਮੈਰੀਲੈਂਡ, ਵਾਸ਼ਿੰਗਟਨ ਡੀਸੀ ਅਤੇ ਵਰਜੀਨੀਆ ਵਿੱਚ ਹੈ, ਉਸ ਤੋਂ ਬਾਅਦ ਉਹ ਨਿਊਜਰਸੀ ਅਤੇ ਨਿਊਯਾਰਕ ਆਪਣੇ ਚਹੇਤਿਆਂ ਦੇ ਰੂਬਰੂ ਹੋਣਗੇ।ਉਪਰੰਤ ਕੈਲੀਫੋਰਨੀਆਂ ਦਾ ਦੌਰਾ ਕਰਨਗੇ।ਉਨ੍ਹਾਂ ਨਾਲ ਸੰਪਰਕ ਕਰਨ ਲਈ ਉਨ੍ਹਾਂ ਦੇ ਅਮਰੀਕਾ ਸਥਿਤ ਸੰਪਰਕ ਨੰਬਰ 443-808-5371 ਹੈ।ਉਨ੍ਹਾਂ ਦੇ ਤਜ਼ਰਬੇ ਨਾਲ ਸਾਂਝ ਪਾਉਣ ਲਈ ਤੁਸੀਂ ਬੇਝਿਜਕ ਸੰਪਰਕ ਕਰ ਸਕਦੇ ਹੋ।


