Skip to content
Independent perspectives. Global stories.
BREAKING

ਜਾਅਲੀ ਦਸਤਖ਼ਤ ਮਾਮਲਾ: ਨਾਇਬ ਤਹਿਸੀਲਦਾਰ ਨੇ ਬਿਜਲੀ ਕਨੈਕਸ਼ਨ ਕਟਵਾਇਆ

Share this story

ਰਾਮਪੁਰਾ ਫੂਲ, 4 ਅਕਤੂਬਰ (ਮਨਪ੍ਰੀਤ ਸਿੰਘ ਗਿੱਲ)- ਕੁਝ ਦਿਨ ਪਹਿਲਾਂ ਸਥਾਨਕ ਸਬ ਤਹਿਸੀਲ ਬਾਲਿਆਂਵਾਲੀ ਵਿਖੇ ਕੁਝ ਅਰਜੀ ਨਵੀਸਾਂ ਵਲੋਂ ਆਪਣੇ ਖੋਖੇ ’ਤੇ ਬਿਜਲੀ ਮੀਟਰ ਲਵਾਉਣ ਲਈ ਨਾਇਬ ਤਹਿਸੀਲਦਾਰ ਦੇ ਜਾਅਲੀ ਦਸਤਖਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਕਤ ਮਾਮਲੇ ’ਚ ਨਾਇਬ ਤਹਿਸੀਲਦਾਰ ਵੱਲੋਂ ਪਾਵਰਕਾਮ ਨੂੰ ਬਿਜਲੀ ਕੁਨੈਕਸ਼ਨ ਕੱਟ ਕੇ ਕਾਰਵਾਈ ਕਰਨ ਲਈ ਲਿਖਿਆ ਗਿਆ। ਜਿਸ ’ਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ ਦੀ ਹਾਜਰੀ ’ਚ ਇਹ ਕੁਨੈਕਸ਼ਨ ਕਟਵਾ ਕੇ ਮੀਟਰ ਲੁਹਾ ਦਿੱਤਾ ਹੈ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਬ ਤਹਿਸੀਲ ਵਿਖੇ ਅਰਜੀਆਂ, ਰਜਿਸਟਰੀਆਂ ਲਿਖਣ ਵਾਲੇ ਪਰਮਜੀਤ ਸਿੰਘ, ਟਿੱਕਾ ਖਾਨ ਤੇ ਜਸਵੀਰ ਸਿੰਘ ਦੀ ਦੁਕਾਨ ‘ਤੇ ਬਿਜਲੀ ਮੀਟਰ ਲੱਗਿਆ ਸੀ ਜਦ ਕਿ ਸਰਕਾਰੀ ਜਗ੍ਹਾ ਤੇ ਮੀਟਰ ਲਵਾਉਣ ਲਈ ਸਰਕਾਰੀ ਮੰਜੂਰੀ ਦੀ ਲੋੜ ਹੁੰਦੀ ਹੈ। ਪੜਤਾਲ ਕਰਨ ਤੇ ਪਤਾ ਲੱਗਿਆ ਕਿ ਮੀਟਰ ਲਵਾਉਣ ਵਾਲੀ ਫਾਈਲ ‘ਚ ਪਰਮਜੀਤ ਸਿੰਘ ਵਲੋਂ ਨਾਇਬ ਤਹਿਸੀਲਦਾਰ ਤੋਂ ਮੰਜੂਰੀ ਲੈਣ ਵਾਲਾ ਕਾਗਜ ਲੱਗਿਆ ਹੋਇਆ ਸੀ ਜਿਸ ‘ਤੇ ਨਾਇਬ ਤਹਿਸੀਲਦਾਰ ਦੀ ਮੋਹਰ ਲਗਾ ਕੇ ਦਸਤਖਤ ਕੀਤੇ ਹੋਏ ਸਨ ਅਤੇ ਮੀਟਰ ਲੈਣ ਦੀ ਮੰਜੂਰੀ ਦਿੱਤੀ ਹੋਈ ਸੀ। ਉਪਰੰਤ ਇਹ ਤੱਥ ਸਾਹਮਣੇ ਆਏ ਕਿ ਨਾਇਬ ਤਹਿਸੀਲਦਾਰ ਵਲੋਂ ਇਹ ਮੰਜੂਰੀ ਦਿੱਤੀ ਹੀ ਨਹੀਂ ਗਈ ਸਗੋਂ ਦਸਤਖਤ ਜਾਅਲੀ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਦੀ ਜਾਂਚ ਕਰਨ ਤੇ ਇਥੇ ਹੋਰ ਵੀ ਜਾਅਲੀ ਦਸਤਖਤਾਂ ਦੇ ਵੱਡੇ ਘਪਲੇ ਸਾਹਮਣੇ ਆ ਸਕਦੇ ਹਨ। ਇਸ ਮਾਮਲੇ ਬਾਰੇ ਟਿੱਕਾ ਖਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਨਾਲ ਇਸ ਦਾ ਕੋਈ ਸਬੰਧ ਨਹੀਂ ਇਹ ਮੀਟਰ ਪਰਮਜੀਤ ਸਿੰਘ ਦੇ ਨਾਮ ‘ਤੇ ਲੱਗਿਆ ਸੀ। ਜਦ ਕਿ ਪਰਮਜੀਤ ਸਿੰਘ ਨੇ ਫੋਨ ਨਹੀਂ ਚੁੱਕਿਆ।
ਕੀ ਕਹਿੰਦੇ ਨੇ ਨਾਇਬ ਤਹਿਸੀਲਦਾਰ- ਇਸ ਸਬੰਧੀ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਸਤਖਤ ਜਾਅਲੀ ਸਨ ਅਤੇ ਮੀਟਰ ਕੁਨੈਕਸ਼ਨ ਕਟਵਾ ਦਿੱਤਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

WRITTEN BY