Skip to content
Independent perspectives. Global stories.
BREAKING

ਸੁਨੀਲ ਜਾਖੜ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ੀ ਦੇਣ ਲਈ ਮੁਹੰਮਦ ਸਦੀਕ ਪੁੱਜੇ

Share this story

ਕੋਟਕਪੂਰਾ, 4 ਅਕਤੂਬਰ (ਚਰਨਦਾਸ ਗਰਗ, ਸਤਨਾਮ ਸਿੰਘ)- ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਉਮੀਦਵਾਰ ਸੁਨੀਲ ਕੁਮਾਰ ਜਾਖੜ ਦੀ ਚੋਣ ਮੁਹਿੰਮ ਨੂੰ ਹੋਰ ਹੁੰਗਾਰਾ ਦੇਣ ਲਈ ਸਿਆਸੀ ਸਲਾਹਾਕਾਰ ਕੈਪਟਨ ਅਮਰਿੰਦਰ ਸਿੰਘ ਚੋਣ ਮੁਹਿੰਮ ਇੰਚਾਰਜ ਸੰਦੀਪ ਸਿੰਘ ਸੰਧੂ ਦੇ ਨਾਲ ਸਾਬਕਾ ਵਿਧਾਇਕ ਮੁਹੰਮਦ ਸਦੀਕ ਅਤੇ ਜੈਤੋ ਹਲਕੇ ਦੇ ਕਾਂਗਰਸੀ ਆਗੂ ਡਾਕਟਰ ਰਮੇਸ਼ ਕੱਕੜ ਪੰਜਗਰਾਈ, ਊਧਮ ਸਿੰਘ ਔਲਖ ਤੇ ਹੋਰ ਵੀ ਆਗੂ ਵੀ ਪੁੱਜੇ। ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਰਮੇਸ਼ ਕੱਕੜ ਅਤੇ ਊਧਮ ਸਿੰਘ ਔਲਖ ਨੇ ਦੱਸਿਆ ਕਿ ਕਾਂਗਰਸੀ ਉਮੀਦਵਾਰ ਨੇ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰਾਂ ਨਾਲ ਭਖਾ ਲਿਆ ਹੈ ਅਤੇ ਲੋਕਾਂ ਵਿਚ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨਾ ਦੱਸਿਆ ਕਿ ਸੰਭਾਵਤ ਹੀ ਉਕਤ ਸੀਟ ਤੇ ਕਾਂਗਰਸ ਪਾਰਟੀ ਪੂਰੀ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ। ਉਨਾਂ ਦੱਸਿਆ ਕਾਂਗਰਸ ਪਾਰਟੀ ਦੀ ਪੂਰੀ ਲੀਡਰਸ਼ਿਪ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਉਕਤ ਸੀਟ ਨੂੰ ਜਿਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਉਣ ਲਈ ਪੱਬਾਂਭਾਰ ਹੋਈ ਫ਼ਿਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਵਿਚ ਲੋਕ ਕਾਂਗਰਸ ਪਾਰਟੀ ਦੀ ਕਾਰਜਸ਼ੈਲੀ ਨੂੰ ਵੇਖ ਰਹੇ ਹਨ । ਉਨਾਂ ਦੱਸਿਆ ਕੈਪਟਨ ਅਮਰਿੰਦਰ ਸਿੰਘ ਮੁਖ਼ ਮੰਤਰੀ ਪੰਜਾਬ ਨੇ ਜੋ ਵਾਅਦੇ ਲੋਕਾਂ ਨਾਲ ਵਿਧਾਨ ਸਭਾ ਚੋਣਾਂ ਸਮੇ ਕੀਤੇ ਸਨ ਨੂੰ ਪੂਰਾ ਕਰਨ ਵਿਚ ਯਕੀਨ ਰੱਖਣ ਵਾਲੇ ਆਗੂ ਵਜੋ ਜਾਣੇ ਜਾ ਰਹੇ ਹਨ। ਇਸ ਸਮੇ ਗੁਰਮੇਲ ਸਿੰਘ ਬਰਾੜ, ਪਰਗਟ ਸਿੰਘ ਰੋਸਾ, ਗਮਦੂਰ ਸਿੰਘ ਪੰਜਗਰਾਈ, ਕਰਨੈਲ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ।

WRITTEN BY