Skip to content
Independent perspectives. Global stories.
BREAKING

ਤੇਜ਼ ਰਫ਼ਤਾਰ ਟਰਾਲੇ ਨੇ 2 ਦੀ ਲਈ ਜਾਨ, ਤਿੰਨ ਕੀਤੇ ਜਖ਼ਮੀ

Share this story

ਬਰਨਾਲਾ, 4 ਅਕਤੂਬਰ (ਕੁਲਦੀਪ ਗਰੇਵਾਲ)- ਸੜਕ ਹਾਦਸੇ ਵਿੱਚ ਇੱਕ ਹੀ ਟਰਾਲੇ ਨੇ 2 ਵਿਅਕਤੀ ਨੂੰ ਵੱਖ-ਵੱਖ ਥਾਵਾਂ ਤੇ ਕੁਚਲ ਕੇ ਮਾਰ ਦਿੱਤਾ ਜਦ ਕਿ ਤਿੰਨ ਵਿਅਕਤੀਆਂ ਨੂੰ ਜ਼ਖਮੀ ਕਰਨ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਕ ਵਿਅਕਤੀ ਦਾ ਮੋਟਰਸਾਈਕਲ ਬਿਲਕੁਲ ਟਰਾਲੇ ਦੇ ਥੱਲੇ ਆ ਗਿਆ ਜਦ ਕਿ ਮੋਟਰਸਾਈਕਲ ਸਵਾਰ ਬਾਲ-ਬਾਲ ਬਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸਦਰ ਦੇ ਪ੍ਰਭਾਰੀ ਦੇ ਦੱਸਣ ਮੁਤਾਬਿਕ ਇੱਕ ਸੀਮਿੰਟ ਵਾਲਾ ਖਾਲੀ ਟਰਾਲਾ ਪੀ.ਬੀ.19 ਐਚ 5807 ਨਿਵਾਸੀ ਸੋਹਲ ਪੱਤੀ ਬਾਜਠ ਖਾਨਾ ਰੋਡ ਚਲਾ ਰਿਹਾ ਸੀ। ਪਹਿਲਾ ਬਰਨਾਲਾ ਦੀ ਅਨਾਜ ਮੰਡੀ ਵਿੱਚ ਇੱਕ ਮੋਟਰਸਾਈਕਲ ਪੀ.ਬੀ.19 ਐਚ 4407 ਨੂੰ ਆਪਣੀ ਲਪੇਟ ਵਿੱਚ ਲੈ ਲਿਆ ਫਿਰ ਸਬਜੀ ਮੰਡੀ ਵਿੱਚ ਖੋਖੇ ਦੇ ਅੱਗੇ ਮੰਜੇ ਉਪਰ ਪਏ ਵਿਅਕਤੀ ਰਾਮ ਰਤਨ ਜੋ ਕਿ ਸਬਜੀ ਵੇਚਣ ਦਾ ਕੰਮ ਕਰਦਾ ਸੀ ਨੂੰ ਕੁਚਲ ਦਿੱਤਾ। ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਅੱਗੇ ਜਾ ਕੇ ਬਾਜਾਖਾਨਾ ਰੋਡ ਜਿਲ੍ਹਾਂ ਜੇਲ ਕੋਲ ਸੋਹਲ ਪੱਤੀ ਰੋਡ ਤੇ ਜਾ ਰਹੇ ਸਕੂਟਰੀ ਸਵਾਰ ਸੰਦੀਪ ਪੁੱਤਰ ਸਾਮ ਲਾਲ ਨੂੰ ਟਰਾਲੇ ਨੇ ਆਪਣੀ ਲਪੇਟ ਵਿੱਚ ਲੈ ਕਿ ਕੁਚਲ ਦਿੱਤਾ ਅੱਗੇ ਕਣਕ ਦੀ ਭਰੀ ਟਰਾਲੀ ਜਾ ਰਹੀ ਜਿਸ ਤੇ ਬੈਠੇ ਰੈਕੂ ਜਿਸ ਨੇ ਇਹ ਹਾਦਸਾ ਆਪਣੇ ਅੱਖੀ ਦੇਖਿਆਂ ਨੇ ਦੱਸਿਆ ਕਿ ਟਰਾਲੀ ਵਿੱਚ ਕਣਕ ਲੋਡ ਕੀਤੀ ਹੋਈ ਸੀ ਜਿਸ ਦਾ ਕੰਡਾ ਕਰਵਾ ਕੇ ਸੰਦੀਪ ਟਰਾਲੀ ਦੇ ਪਿੱਛੇ ਆ ਰਿਹਾ ਸੀ ਜਿਸ ਨੂੰ ਤੇਜ ਰਫਤਾਰ ਟਰਾਲਾ ਕੁਚਲਦੇ ਹੋਏ ਸਾਡੀ ਟਰਾਲੀ ਦੇ ਪਿੱਛੇ ਜੋਰ ਨਾਲ ਟਰਕਾ ਗਿਆ। ਇਕ ਹੋਰ ਮੋਟਰਸਾਈਕਲ ਸਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਪਰ ਅਚਾਨਕ ਮੋਟਰਸਾਈਕਲ ਟਰਾਲੇ ਦੇ ਪਿਛਲੇ ਟਾਇਰਾ ਥੱਲੇ ਆ ਜਾਣ ਕਾਰਨ ਉਸ ਤੇ ਬੈਠਾ ਵਿਆਕਤੀ ਸਹੀ ਸਲਾਮਤ ਬਚ ਗਿਆ। ਜਿਸ ਨਾਲ ਟਰੈਕਟ ਚਾਲਕ ਸੁਖਵਿੰਦਰ ਸਿੰਘ ਫੌਜੀ ਵਾਸੀ ਬਰਨਾਲਾ ਵੀ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਜਦ ਉਕਤ ਟਰਾਲਾ ਅਨਾਜ ਮੰਡੀ ਵਿੱਚ ਪਹਿਲੇ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਡਰਾਇਵਰ ਵੱਲੋਂ ਤੇਜੀ ਨਾਲ ਭਜਾਇਆ ਤਾਂ ਉਸ ਦਾ ਪਿੱਛਾ ਕਰ ਬੱਸ ਸਟੈਡ ਚੋਕੀ ਦੇ ਇਚਾਰਜ ਗੁਰਤੇਜ ਸਿੰਘ ਨੇ ਮੌਕੇ ਤੇ ਪਹੁੰਚ ਕੇ ਸੋਹਲ ਪੱਤੀ ਵਿਖੇ ਜਾ ਕੇ ਕਾਬੂ ਕਰ ਲਿਆ। ਡੀ.ਐਸ.ਪੀ ਰਾਜੇਸ ਛਿੱਬਰ ਦੇ ਦੱਸਣ ਮੁਤਾਬਿਕ ਟਰਾਲੇ ਦੇ ਡਰਾਇਵਰ ਸਰਵਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਡਰਾਇਵਰ ਵੱਲੋਂ ਸਰਾਬ ਜਾ ਕੋਈ ਨਸ਼ੇ ਸਬੰਧੀ ਮੈਡੀਕਲ ਕਰਵਾ ਕੇ ਅਰੋਪੀ ਦੇ ਖਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇਗੀ।

WRITTEN BY