Skip to content
Independent perspectives. Global stories.
BREAKING

ਪ੍ਰੈਸ ਕਲੱਬ ਭਗਤਾ ਭਾਈ ਦੀ ਮਹੀਨਾਵਾਰ ਮੀਟਿੰਗ

Share this story

ਭਾਈਰੂਪਾ, 3 ਅਕਤੂਬਰ (ਜਜਵੀਰ ਜਲਾਲ)-ਕਲੱਬ ਪ੍ਰਧਾਨ ਪ੍ਰਵੀਨ ਗਰਗ ਦੀ ਪ੍ਰਧਾਨਗੀ ਹੇਠ ਨਗਰ ਪੰਚਾਇਤ ਦਫਤਰ ਭਾਈਰੂਪਾ ਵਿਖੇ ਹੋਈ, ਮੀਟਿੰਗ ਵਿੱਚ ਭਗਤਾ ਭਾਈ ਅਤੇ ਭਾਈਰੂਪਾ ਦੇ ਪੱਤਰਕਾਰਾਂ ਨੇ ਹਿਸਾ ਲਿਆ। ਮੀਟਿੰਗ ਦੌਰਾਨ ਕਲੱਬ ਦੀ ਪਿਛਲੀ ਕਾਰਗੁਜਾਰੀ ਉਪਰ ਸਮੂਹ ਪੱਤਰਕਾਰਾਂ ਵੱਲੋਂ ਤਸੱਲੀ ਪ੍ਰਗਟ ਕਰਦਿਆਂ ਪ੍ਰੈਸ ਕਲੱਬ ਨੂੰ ਹੋਰ ਬਿਹਤਰੀਨ ਢੰਗ ਨਾਲ ਚਲਾਉਣ ਲਈ ਨਵੀਆਂ ਯੋਜਨਾਵਾਂ ਉਪਰ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਸਮਾਜਿਕ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ, ਇਸਤੋਂ ਇਲਾਵਾ ਪ੍ਰੈਸ ਕਲੱਬ ਭਗਤਾ ਭਾਈ ਲਈ ਵਧੀਆ ਕਾਰਗੁਜਾਰੀ ਨਿਭਾਉਣ ਵਾਲੇ ਪੱਤਰਕਾਰ ਪ੍ਰਵੀਨ ਗਰਗ, ਪੱਤਰਕਾਰ ਸੁਖਪਾਲ ਸਿੰਘ ਸੋਨੀ ਅਤੇ ਪੱਤਰਕਾਰ ਬਿੰਦਰ ਜਲਾਲ ਨੂੰ ਕਲੱਬ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ, ਪ੍ਰਧਾਨ ਪ੍ਰਵੀਨ ਗਰਗ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਰਾਹੜ, ਜਨਰਲ ਸਕੱਤਰ ਵੀਰਪਾਲ ਭਗਤਾ, ਮੀਤ ਪ੍ਰਧਾਨ ਸੁਰਿੰਦਰਪਾਲ ਭਾਈਰੂਪਾ, ਖਜ਼ਾਨਚੀ ਵਰਿੰਦਰ ਲੱਕੀ, ਸੁਖਪਾਲ ਸਿੰਘ ਸੋਨੀ, ਬਿੰਦਰ ਜਲਾਲ, ਅਵਤਾਰ ਸਿੰਘ ਧਾਲੀਵਾਲ, ਸੰਪੂਰਨ ਡੋਡ, ਜਜਵੀਰ ਜਲਾਲ, ਸਿਕੰਦਰ ਸਿੰਘ, ਕੋਇਰ ਸਿੰਘ ਵਾਲਾ, ਸੁਖਚੈਨ ਕਲਿਆਣ ਆਦਿ ਹਾਜ਼ਰ ਸਨ।

WRITTEN BY