ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਵਿੱਕੀ ਝਾਂਬ)-ਪੰਜਾਬ ਵਿੱਚ ਛੋਟੇ ਕਿਸਾਨਾਂ ਨੂੰ ਕਰਜੇ ਦੀ ਮਾਰ ਤੋ ਬਚਾਉਣ ਲਈ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੰਜ ਏਕੜ ਤੋ ਘੱਟ ਜਮੀਨ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜਾ ਅਤੇ ਵਿਆਜ ਮੁਆਫ ਕਰਨ ਸਬੰਧੀ ਨੋਟੀਫੀਕੇਸ਼ਨ ਜਾਰੀ ਕਰਨ ਤੇ ਮੋਹਰ ਲਗਾ ਦਿੱਤੀ ਹੈ ਅਤੇ ਜਲਦ ਹੀ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਹਰਚਰਨ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪਿੰਡ ਸੰਗੂਧੋਣ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਹਮੇਸ਼ਾ ਹਮਦਰਦ ਰਹੀ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜਾ ਮੁਆਫ ਕਰਨ ਦੀਆਂ ਮੁੱਢਲੀਆਂ ਕਾਰਵਾਈਆ ਆਰੰਭ ਕਰ ਦਿੱਤੀਆ ਹਨ। ਕਰਜਾ ਮੁਆਫੀ ਦਾ ਇਹ ਪਹਿਲਾ ਪੜਾਅ ਹੈ ਅਤੇ ਕੈਪਟਨ ਸਰਕਾਰ ਕਿਸਾਨਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ। ਬਰਾੜ ਨੇ ਕਿਹਾ ਕਿ ਵਿਕਾਸ ਦਾ ਢਿਡੋਰਾ ਪਿੱਟਣ ਵਾਲੀ ਅਕਾਲੀ ਸਰਕਾਰ ਦੇ ਰਾਜ ਵਿੱਚ ਸਿਰਫ ਰਿਸਵਤਖੋਰੀ, ਗੁੰਡਾਗਰਦੀ, ਤੇ ਨਸ਼ਾ ਵਪਾਰੀਆ ਦਾ ਵਿਕਾਸ ਹੋਇਆ ਨਾ ਕਿ ਪੰਜਾਬ ਦਾ ਵਿਕਾਸ ਹੋਇਆ। ਅਕਾਲੀ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੋਰਾਨ ਨਾਂ ਤਾਂ ਕਿਸਾਨਾਂ ਲਈ ਤੇ ਨਾ ਹੀ ਗਰੀਬ ਪਰਿਵਾਰਾਂ ਲਈ ਕੋਈ ਉਪਰਾਲਾ ਕੀਤਾ। ਜਿਸ ਦਾ ਨਤੀਜਾ ਅੱਜ ਕਿਸਾਨ ਕਰਜੇ ਹੇਠ ਦੱਬ ਕੇ ਖੁਦਕੁਸੀਆ ਦੇ ਰਾਹ ਤੇ ਤੁਰ ਪਿਆ ਹੈ। ਅਕਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦਿਆਂ ਤੋ ਬਗੈਰ ਹੋਰ ਕੁੱਝ ਨਹੀ ਦਿੱਤਾ। ਉਨਾਂ ਕਿਹਾ ਕਿਸਾਨ ਵੀਰ ਖੁਦਕੁਸੀਆਂ ਨਾ ਕਰਨ ਜਲਦ ਹੀ ਕਿਸਾਨਾਂ ਨੂੰ ਕਰਜੇ ਤੋ ਰਾਹਤ ਦਿੱਤੀ ਜਾਵੇਗੀ। ਇਸ ਮੋਕੇ ਉਨਾਂ ਦੇ ਨਾਲ ਦਰਸਨ ਸਿੰਘ ਵੜਿੰਗ, ਸੁਖਮੰਦਰ ਸਿੰਘ, ਗੁਰਵਿੰਦਰ ਸਿੰਘ, ਮਨੌਜ ਯਾਦਵ, ਨਾਨਕ ਚੰਦ ਮਹਿੰਦਰਾ, ਨਵਜੋਤ ਬਰਾੜ, ਰਾਜਾ ਸਿੰਘ, ਨਿਰਭੈਅ ਸਿੰਘ, ਸਾਗਰ ਖੁਰਾਣਾ, ਜਗਦੇਵ ਸਿੰਘ, ਅਮਨਜੋਤ ਬਰਾੜ, ਜਸਵਿੰਦਰ ਸਿੰਘ, ਬੋਹੜ ਜਟਾਣਾ, ਸਾਗਰ ਖੁਰਾਣਾ, ਸੋਨੀ ਬੁੱਟਰ, ਗਗਨਦੀਪ ਸਿੰਘ, ਲਛਮਣ ਸਿੰਘ, ਸੰਦੀਪ ਵੱਧਵਾ ਅਤੇ ਜਗਤਾਰ ਬੁੱਟਰ ਨਿੱਜੀ ਸਹਾਇਕ ਹਰਚਰਨ ਬਰਾੜ ਤੋ ਇਲਾਵਾ ਵੱਡੀ ਗਿੱਣਤੀ ਵਿੱਚ ਕਿਸਾਨ ਵੀਰ ਹਾਜਿਰ ਸਨ।
ਕਰਜ਼ਾ ਮੁਆਫੀ ਨਾਲ ਛੋਟੇ ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ : ਹਰਚਰਨ ਸਿੰਘ ਬਰਾੜ



