ਪਟਿਆਲਾ, 3 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਭਾਈ ਗੁਰਦਾਸ ਦੇ ਮੁਖੀ ਡਾ ਸਰਬਜਿੰਦਰ ਸਿੰਘ ਵਲੋਂ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾ ਐਸ ਪੀ ਸਿੰਘ ਓਬਰਾਏ ਦੇ ਪੁਰਖਿਆਂ ਦੀ ਜੀਵਨੀ ਤੇ ਅਧਾਰਿਤ ਤੇ ਲਿਖੀ ×ਰੂਹਾਂ ਦਾ ਰੁਦਨ× ਨੂੰ ਅਜ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਵਾਈਸ ਚਾਂਸਲਰ ਡਾ ਬੀ ਐਸ ਘੁੰਮਣ ਵਲੋਂ ਰਿਲੀਜ਼ ਕੀਤਾ ਗਿਆ ।ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬੀ ਐਸ ਘੁੰਮਣ ਨੇ ਇਸ ਮੌਕੇ ਤੇ ਕਿਹਾ ਕਿ ਵੰਡ ਦਾ ਦੁਖਾਂਤ ਅਤੇ ਦਰਦ 70 ਸਾਲਾਂ ਬਾਅਦ ਵੀ ਨਵਾਂ ਹੈ । ਉਨ੍ਹਾਂ ਨੇ ਡਾ ਸਰਬਜਿੰਦਰ ਦੀ ਲੇਖਣੀ ਦੀ ਤਾਰੀਫ ਕਰਦੇ ਕਿਹਾ ਕਿ ਇਸ ਵਿਚ ਹਰ ਤਰ੍ਹਾਂ ਦੀਆਂ ਵੰਨਗੀਆਂ ਹਨ । ਡਾ ਘੁੰਮਣ ਨੇ ਡਾ ਓਬਰਾਏ ਦੀ ਤਾਰੀਫ ਕਰਦੇ ਕਿਹਾ ਕਿ ਉਨ੍ਹਾਂ ਵਲੋਂ ਜਿਹੜੇ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਉਹ ਕਾਬਲੇ ਤਾਰੀਫ ਹਨ । ਉਨ੍ਹਾਂ ਵਲੋਂ ਸਿਖਿਆ ਤੇ ਸਿਹਤ ਨੂੰ ਪ੍ਰਮੁਖਤਾ ਦੇ ਤੌਰ ਤੇ ਪਹਿਲ ਦਿਤੀ ਜਾ ਰਹੀ ਹੈ । ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾ ਐਸ ਪੀ ਸਿੰਘ ਓਬਰਾਏ ਨੇ ਕਿਹਾ ਕਿ ਉਹ ਰਿਣੀ ਨੇ ਡਾ ਸਰਬਜਿੰਦਰ ਸਿੰਘ ਦੇ ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਬਾਰੇ ਪੁਸਤਕਾਂ ਲਿਖ ਰਹੇ ਹਨ । ਉਨ੍ਹਾਂ ਕਿਹਾ ਕਿ ਵੰਡ ਦਾ ਦੁਖਾਂਤ ਕੇਵਲ ਉਨ੍ਹਾਂ ਦੇ ਪਰਿਵਾਰ ਨੇ ਹੀ ਨਹੀਂ ਸਹਿਆ ਇਹ ਉਨ੍ਹਾਂ ਸਾਰੇ ਲੋਕਾਂ ਦੀ ਕਹਾਣੀ ਹੈ ਜੋ ਵੰਡ ਵੇਲੇ ਉਜੜੇ ਸਨ ।ਪੁਸਤਕ ਦੇ ਲੇਖਕ ਭਾਈ ਗੁਰਦਾਸ ਦੇ ਮੁਖੀ ਡਾ ਸਰਬਜਿੰਦਰ ਸਿੰਘ ਨੇ ਦਸਿਆ ਕਿ ਪੁਸਤਕ ਲਿਖਣ ਲਈ ਉਨ੍ਹਾਂ ਨੇ ਖੁਦ ਕੈਮਲਪੁਰ ਪਾਕਿਸਤਾਨ ਵਿਚ ਵੀ ਗਏ । ਉਨ੍ਹਾਂ ਕਿਹਾ ਕਿ ਸਾਰੇ ਸਖਸ਼ੀਅਤਾਂ ਵਿਚ ਵਿਚਰ ਕੇ ਇਹ ਪੁਸਤਕ ਲਿਖੀ ਗਈ ਹੈ ।ਜਿਕਰਯੋਗ ਹੈ ਕਿ ਡਾ ਸਰਬਜਿੰਦਰ ਸਿੰਘ ਨੇ ਓਬਰਾਏ ਦੇ ਪੁਰਖਿਆਂ ਦੀ ਜੀਵਨੀ ਤੇ ਅਧਾਰਿਤ ਪਹਿਲਾਂ ਵੀ ਇਕ ਪੁਸਤਕ ×ਦੀਜੈ ਬੁਧ ਬਿਬੇਕਾ× ਲਿਖ ਚੁਕੇ ਹਨ । ਇਹ ਪੁਸਤਕ ਦਾ ਤਜਰਮਾ ਪਹਿਲਾਂ ਹੀ ਇੰਗਲਿਸ਼, ਹਿੰਦੀ, ਉਰਦੂ ਭਾਸ਼ਾ ਵਿਚ ਹੋ ਚੁਕਾ ਹੈ । ਉਨ੍ਹਾਂ ਦਸਿਆ ਕਿ ਤਾਮਿਲ, ਕੰਨੜ, ਮਰਾਠੀ ਵਿਚ ਇਸ ਦਾ ਤਜਰਮਾ ਹੋ ਰਿਹਾ ਹੈ ।ਇਸ ਮੌਕੇ ਤੇ ਪੁਸਤਕ ਤੇ ਪੰਜਾਬੀ ਯੂਨੀਵਰਸਿਟੀ ਦੇ ਰਜਿੰਦਰਪਾਲ ਬਰਾੜ, ਸਤਨਾਮ ਸਿੰਘ ਸੰਧੂ, ਜਵਾਹਰ ਲਾਲ ਯੂਨੀਵਰਸਿਟੀ ਦੇ ਸੁਮੇਲ ਸਿੰਘ ਸਿਧੂ ਅਤੇ ਡੀ ਏ ਵੀ ਸਕੂਲ ਦੇ ਐਸ ਆਰ ਪ੍ਰਭਾਕਰ ਨੇ ਆਪਣੇ ਆਲੋਚਨਾਤਮਕ ਵਿਚਾਰ ਪੇਸ਼ ਕੀਤੇ ।
ਓਬਰਾਏ ਦੇ ਪੁਰਖਿਆਂ ਦੀ ਜੀਵਨੀ ’ਤੇ ਅਧਾਰਿਤ ਅਤੇ ਡਾ. ਸਰਬਜਿੰਦਰ ਵੱਲੋਂ ਲਿਖੀ ਪੁਸਤਕ ‘ਰੂਹਾਂ ਦਾ ਰੁਦਨ’ ਰਿਲੀਜ਼



