Skip to content
Independent perspectives. Global stories.
BREAKING

ਸੰਗੀਤ ਦੀ ਦੁਨੀਆਂ ਵਿੱਚ ਅਲੱਗ ਪਹਿਚਾਣ ਰੱਖਣ ਵਾਲਾ ਪੈੜ ਪਲੇਅਰ : ਜਗਜੀਤ ਸਿੰਘ ਧਾਲੀਵਾਲ

Share this story

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੀ ਸੇਵਾ ਭਾਵਨਾ ਨਾਲ ਆਪਣੀ ਕਲਾ ਬਖੇਰ ਰਿਹਾ ਹੈ ਤੇ ਜੇਕਰ ਕਿਸੇ ਸੰਗੀਤਕ ਪ੍ਰੇਮੀ ਨੂੰ ਉਸ ਦੀ ਮਿਹਨਤ ਦਾ ਫ਼ਲ ਮਿਲ ਜਾਵੇ ਤਾ ਉਸ ਲਈ ਰੱਬ ਪਾਉਣ ਦੇ ਬਰਾਬਰ ਹੁੰਦਾ ਹੈ ਤੇ ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ਖ਼ਾਸ ਰੁਤਬਾ ਹਾਸ਼ਿਲ ਕਰਨ ਵਿੱਚ ਕਾਮਯਾਬ ਹੋਇਆਂ ਤੇ ਉਹ ਹੈ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰਨ ਵਾਲਾ, ਪੈੜ ਉੱਪਰ ਸੁਰਾ ਦੀਆਂ ਤਰੰਗਾ ਨਾਲ ਮਗਨ ਕਰਵਾਉਣ ਵਾਲਾ ਪੈੜ ਪਲੇਅਰ ਜਗਜੀਤ ਸਿੰਘ ਧਾਲੀਵਾਲ। ਪਿੰਡ ਸਲਾਬਤਪੁਰਾ ਜਿਲ੍ਹਾਂ ਬਠਿੰਡਾ ਵਿੱਚ ਪਿਤਾ ਨਿਰਪਾਲ ਸਿੰਘ ਦੇ ਘਰ ਮਾਤਾ ਚਰਨਜੀਤ ਕੌਰ ਦੇ ਕੁੱਖੋ ਮਿਤੀ ਇੱਕ ਜਨਵਰੀ 1980 ਨੂੰ ਜਗਜੀਤ ਸਿੰਘ ਧਾਲੀਵਾਲ ਨੇ ਜਨਮ ਲਿਆ। ਬਚਪਨ ਤੋਂ ਹੀ ਪੈੜ ਵਜਾਉਣ ਦਾ ਸ਼ੌਕ ਹੋਣ ਕਾਰਣ ਮੁੱਢਲੀ ਸਿੱਖਿਆਂ ਬਾਰਵ੍ਹੀ ਕਰਨ ਤੋ ਬਾਦ ਪੈੜ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾਉਂਦੇ ਹੋਏ ਉਸਤਾਦ ਨੂਰ ਖਾਨ ਨੂੰ ਗੁਰੂ ਧਾਰ ਦੇ ਅਭਿਆਸ ਜਾਰੀ ਰੱਖਿਆਂ ਤੇ ਹੋਲੀ ਹੋਲੀ ਸਟੇਜਾਂ ਤੇ ਗਾਇਕਾ ਨਾਲ ਕੰਮ ਕਰਕੇ ਅਪਣੀ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਜਗਜੀਤ ਸਿੰਘ ਧਾਲੀਵਾਲ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਮਾਨ, ਕਰਮਜੀਤ ਰੰਧਾਵਾ, ਡੀ ਗਿੱਲ,ਜਸਪਾਲ ਜੱਸੀ, ਲਵਲੀ ਨਿਰਮਾਣ ਤੇ ਹੋਰ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਹੁਣ ਪ੍ਰਸਿੱਧ ਲੋਕ ਗਾਇਕ ਲਵਲੀ ਨਿਰਮਾਣ ਨਾਲ ਬਤੌਰ ਪੈੜ ਪਲੇਅਰ ਜਗਜੀਤ ਸਿੰਘ ਧਾਲੀਵਾਲ ਕੰਮ ਕਰ ਰਿਹਾ ਹੈ । ਅੱਜ ਕੱਲ ਜਗਜੀਤ ਸਿੰਘ ਆਪਣੀ ਪਤਨੀ ਕਰਮਜੀਤ ਕੌਰ ਧਾਲੀਵਾਲ ਤੇ ਬੇਟੇ ਸਹਿਜ ਸਿੰਘ ਧਾਲੀਵਾਲ ਨਾਲ ਜਿੰਦਗੀ ਦੇ ਹਸੀਨ ਪਲਾਂ ਦਾ ਆਪਣੇ ਪਿੰਡ ਵਿੱਚ ਆਨੰਦ ਮਾਣ ਰਿਹਾ ਹੈ।
-ਪੱਤਰਕਾਰ ਜਜਵੀਰ

WRITTEN BY