Skip to content
Independent perspectives. Global stories.
BREAKING

ਕਰਜ਼ੇ ਦੀ ਮਾਰ ਹੇਠ ਆਏ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

Share this story

ਭਾਈ ਰੂਪਾ, 3 ਅਕਤੂਬਰ (ਜਜਵੀਰ ਜਲਾਲ)- ਵਧੀ ਹੋਈ ਮਹਿਗਾਈ ਅਤੇ ਕੋਈ ਕਮਾਈ ਦਾ ਸਾਧਨ ਨਾ ਹੋਣ ਕਾਰਨ ਕਰਜੇ ਦੀ ਮਾਰ ਹੇਠ ਆ ਕੇ ਅਨੇਕਾ ਮਾਵਾ ਦੇ ਪੁੱਤਰ ਇਸ ਰੰਗਲੀ ਦੁਨੀਆ ਨੂੰ ਅਲਵਿੰਦਾ ਕਹਿ ਕੇ ਚਲੇ ਗਏ। ਇਸ ਦੀ ਤਾਜਾ ਮਿਸਾਲ ਹਲਕਾ ਰਾਮਪੁਰਾ ਫੂਲ ਦੇ ਪਿੰਡ ਬੁਰਜ ਗਿੱਲ ਵਿਖੇ ਇੱਕ ਕਿਸਾਨ ਲਖਦੇਵ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ 32 ਸਾਲ ਵੱਲੋਂ ਬੀਤੀ ਰਾਤ ਸਮੇ ਕਰਜੇ ਤੋ ਤੰਗ ਆ ਕੇ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਭੁਪਿੰਦਰ ਸਿੰਘ ਪਿਛਲੇ ਸਾਲ ਆਪਣੇ ਰਿਸਤੇਦਾਰਾ ਦੋਸਤਾ ਤੋ ਵਿਆਜ ਤੇ ਰੁਪਏ ਲੇ ਕੇ ਦੁਬਈ ਗਿਆ ਸੀ ਅਤੇ ਦੁਬਈ ਕੋਈ ਕੰਮ ਨਾ ਮਿਲਿਆ ਜਿਸ ਕਾਰਨ ਉਹ ਪੰਜਾਬ ਆਪਣੇ ਘਰ ਵਾਪਸ ਆ ਗਿਆ ਸੀ ਤਾ ਉਸ ਵੱਲ 3 ਲੱਖ ਰਪਏ ਦਾ ਕਰਜਾ ਸਿਰ ਹੋਣ ਕਾਰਨ ਉਹ ਦਿਮਾਗੀ ਤੌਰ ਤੇ ਪ੍ਰੇਸਾਨ ਰਹਿਣ ਲੱਗ ਪਿਆ ਸੀ ਅਤੇ ਮ੍ਰਿਤਕ ਨੌਜਵਾਨ ਦੇ ਪਿਤਾ ਲਖਦੇਵ ਸਿੰਘ ਦੇ ਸਿਰ ਵੀ ਬੈਕ ਅਤੇ ਆੜਤੀਏ ਦਾ 3 ਲੱਖ ਦਾ ਕਰਜਾ ਸੀ।ਜਿਸ ਤੋ ਤੰਗ ਆ ਕੇ ਇਸ ਨੌਜਵਾਨ ਨੇ ਰਾਤ ਸਮੇ ਜਹਿਰੀਲੀ ਦਵਾਈ ਪੀ ਕੇ ਆਪਣੀ ਰਾਮ ਲੀਲਾ ਸਮਾਪਿਤ ਕਰ ਕੇ ਇਸ ਰੰਗਲੀ ਦੁਨੀਆ ਨੂੰ ਅਲਵਿੰਦਾ ਕਹਿ ਕੇ ਚੱਲਿਆ ਗਿਆ।ਮ੍ਰਿਤਕ ਕਾਫੀ ਲੰਮੇ ਸਮੇ ਤੋ ਪ੍ਰੇਸਾਨ ਰਹਿੰਦਾ ਸੀ।ਮ੍ਰਿਤਕ ਨੌਜਵਾਨ ਭੁਪਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੋ ਇਲਾਵਾ ਦੋ ਮਹੀਨਿਆ ਦੀ ਇਕਲੌਤੀ ਬੇਟੀ ਛੱਡ ਗਿਆ।ਮ੍ਰਿਤਕ ਨੌਜਵਾਨ ਦੇ ਪਿਤਾ ਲਖਦੇਵ ਸਿੰਘ ਦੇ ਬਿਆਨਾ ਦੇ ਅਧਾਰ ਤੇ ਪੁਲਿਸ ਵੱਲੋ 174 ਦੀ ਕਰਵਾਈ ਕੀਤੀ ਗਈ ਅਤੇ ਲਾਸ ਨੂੰ ਪੋਸਟਮਾਟਮ ਲਈ ਸਿਵਲ ਹਸਪਤਾਲ ਰਾਮਪੁਰਾ ਵਿੱਖੇ ਭੇਜਿਆ ਗਿਆ। ਭਾਰਤੀ ਕਿਸਾਨ ਯੁਨੀਅਨ (ਡਕੋਦਾ) ਦੇ ਹਲਕਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਅਤੇ ਸੁਖਮਿੰਦਰ ਸਿੰਘ ਫੁਲੇਵਾਲਾ ਜਿਲਾ ਜਰਨਲ ਸਕੱਤਰ ਅਤੇ ਸਮੂੰਚੀ ਜਥੇਬੰਦੀ ਵੱਲੋ ਪੰਜਾਬ ਸਰਕਾਰ ਤੋ ਮੰਗ ਕਰਦੇ ਹਨ ਕਿ ਇਸ ਮ੍ਰਿਤਕ ਨੌਜਵਾਨ ਭੁਪਿੰਦਰ ਸਿੰਘ ਅਤੇ ਉਸ ਦੇ ਪਿਤਾ ਲਖਦੇਵ ਸਿੰਘ ਵੱਲ ਜੋ ਕਰਜਾ ਹੈ ਉਹ ਸਾਰਾ ਮੁਆਫ ਕੀਤਾ ਜਾਵੇ ਅਤੇ ਇਸ ਪਰਿਵਾਰ ਨੁੰ ਹੋਰ 5 ਲੱਖ ਦੀ ਮਾਲੀ ਸਹਾਇਤਾ ਦਿੱਤੀ ਜਾਵੇ।

WRITTEN BY