Skip to content
Independent perspectives. Global stories.
BREAKING

ਸ੍ਰੀਨਗਰ ਬੀ.ਐਸ.ਐਫ. ਕੈਂਪ ’ਤੇ ਹਮਲਾ ਇੱਕ ਜਵਾਨ ਸ਼ਹੀਦ, ਚਾਰ ਜ਼ਖਮੀ

Share this story

ਤਿੰਨੋ ਹਮਲਾਵਰ ਮੌਕੇ ’ਤੇ ਢੇਰ, ਜੈਸ਼-ਏ-ਮੁਹੰਮਦ ਨੇ ਲਈ ਜ਼ਿੰਮੇਵਾਰੀ

ਸ੍ਰੀਨਗਰ, 3 ਅਕਤੂਬਰ- ਸ੍ਰੀਨਗਰ ‘ਚ ਹਵਾਈ ਅਡੇ ਦੇ ਨੇੜੇ ਗੋਗੋ ਹੁਮਹਮਾ ਇਲਾਕੇ ਵਿਚ ਸਥਿਤ ਬੀ.ਐਸ.ਐਫ. ਕੈਂਪ ‘ਤੇ ਅਤਵਾਦੀ ਹਮਲਾ ਹੋਇਆ ਹੈ।ਅਜ ਸਵੇਰੇ ਕਰੀਬ 4.30 ਵਜੇ ਇਸ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਗਿਆ। ਇਹ ਹਮਲਾ ਬੀ.ਐਸ.ਐਫ. ਦੀ 182ਵੀਂ ਬਟਾਲੀਅਨ ’ਤੇ ਹੋਇਆ। ਇਸ ਹਮਲੇ ਵਿੱਚ ਬੀ.ਐਸ.ਐਫ ਦੇ ਇੱਕ ਏ.ਐਸ.ਆਈ. ਸ਼ਹੀਦ ਹੋਏ ਹਨ ਅਤੇ ਫ਼ੌਜ ਦੇ ਚਾਰ ਜਵਾਨ ਜ਼ਖਮੀ ਹੋਏ ਹਨ।ਸ਼ਹੀਦ ਹੋਣ ਵਾਲੇ ਏਐਸਆਈ ਬੀਕੇ ਯਾਦਵ ਹਨ। ਸੁਰਖਿਆ ਬਲਾਂ ਨੇ ਹਮਲੇ ਨੂੰ ਤੇਜ਼ੀ ਨਾਲ ਨਾਕਾਮ ਕਰਦੇ ਹੋਏ ਤਿੰਨੋ ਹਮਲਾਵਰਾਂ ਨੂੰ ਮੌਕੇ ’ਤੇ ਢੇਰ ਕਰ ਦਿੱਤਾ ਅਤੇ ਪੂਰੇ ਇਲਾਕੇ ’ਤੇ ਘੇਰਾ ਪਾ ਲਿਆ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਜੱਥਏਬੰਦੀ ਜੈਸ਼-ਏ-ਮੁਹੰਮਦ ਨੇ ਲਈ ਹੈ। ਇਸ ਹਮਲੇ ਤੋਂ ਬਾਅਦ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸ੍ਰੀਨਗਰ ਨੂੰ ਆਉਣ-ਜਾਣ ਵਾਲੀਆਂ ਸਾਰੀਆਂ ਹਵਾਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ, ਪਰ ਬਾਅਦ ਵਿੱਚ ਹਵਾਈ ਸੇਵਾ ਨੂੰ ਚਾਲੂ ਕਰ ਦਿੱਤਾ ਗਿਆ। ਸੂਚਨਾ ਮੁਤਾਬਿਕ ਜੈਸ਼ ਵੱਲੋਂ ਦੋ ਦਰਜਨ ਤੋਂ ਜ਼ਿਆਦਾ ਫਿਦਾਇਨ ਭਾਰਤੀ ਖੇਤਰ ਵਿੱਚ ਭੇਜੇ ਗਏ ਸਨ। ਸ੍ਰੀਨਗਰ ਵਿਖੇ ਕੀਤੇ ਗਏ ਇਸ ਹਮਲੇ ਵਿੱਚ ਪਹਿਲਾ ਅੱਤਵਾਦੀ ਬਾਹਰ ਬੈਰੀਗੇਟ ’ਤੇ ਹੀ ਮਾਰਿਆ ਗਿਆ ਅਤੇ ਬਾਕੀ ਦੋ ਗ੍ਰਨੇਡ ਸੁੱਟ ਕੇ ਅੰਦਰ ਆਉਣ ਵਿੱਚ ਕਾਮਯਾਬ ਹੋ ਗਏ। ਇਸ ਕੈਂਪ ਦੇ ਆਲੇ-ਦੁਆਲੇ ਬਾਊਂਡਰੀ ਨਹੀਂ ਹੈ ਅਤੇ ਇੱਥੇ ਐਨਆਈਏ ਦੇ ਅਫਸਰ ਵੀ ਅਕਸਰ ਠਹਿਰਦੇ ਹਨ। ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਕੀਤੇ ਗਏ ਹਮਲੇ ਦਾ ਨਿਸ਼ਾਨਾ ਐਨਆਈਏ ਦੇ ਅਫਸਰ ਵੀ ਹੋ ਸਕਦੇ ਸਨ।

WRITTEN BY