Skip to content
Independent perspectives. Global stories.
BREAKING

ਸ੍ਰੀ ਗੁਰੂ ਹਰਿਰਾਏ ਚੈਰੀਟੇਬਲ ਹਸਪਤਾਲ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ

Share this story

ਸ੍ਰੀ ਅਨੰਦਪੁਰ ਸਾਹਿਬ, 2 ਅਕਤੂਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਸ਼੍ਰੀ ਗੁਰੂ ਹਰਿਰਾਏ ਚੈਰੀਟੇਬਲ ਹਸਪਤਾਲ (ਲੋਦੀਪੁਰ) ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਤ ਬਾਬਾ ਜੋਗਿੰਦਰ ਸਿੰਘ ਡੁਮੇਲੀ ਵਾਲਿਆਂ ਦੀ ਅਗਵਾਈ ਹੇਠ ਮਰੀਜਾਂ ਦੀਆਂ ਅੱਖਾਂ ਦੀ ਮੁਫਤ ਜਾਂਚ ਅਤੇ ਅਪ੍ਰੇਸ਼ਨ ਕੀਤੇ ਗਏ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਜੋਗਿੰਦਰ ਸਿੰਘ ਡੁਮੇਲੀ ਵਾਲਿਆਂ ਵਲੋਂ ਚਲਾਏ ਜਾਂਦੇ ਲੋਕ ਪੱਖੀ ਕੰਮਾਂ ਬਾਰੇ ਵਿਚਾਰ ਰੱਖੇ ਗਏ ਅਤੇ ਸੰਗਤਾਂ ਨੂੰ ਇਸ ਮਹਾਨ ਕਾਰਜ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਵੀ ਪ੍ਰੇਰਿਆ। ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਆਏ ਹੋਏ ਮਰੀਜਾਂ ਲਈ ਲੰਗਰ, ਫਲ, ਦੁੱਧ, ਰਿਹਾਇਸ਼ ਅਤੇ ਹੋਰ ਜਰੂਰੀ ਸਮਾਨ ਦਾ ਪ੍ਰਬੰਧ ਵੀ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰ ਚਰਨਜੀਤ ਸਿੰਘ, ਡਾ:ਮਨਦੀਪ ਕੌਰ ਅਤੇ ਡਾ:ਜਸਵਿੰਦਰ ਸਿੰਘ ਦੀ ਟੀਮ ਵਲੋਂ 465 ਮਰੀਜਾਂ ਦੀ ਜਾਂਚ ਅਤੇ 51 ਮਰੀਜਾਂ ਦੀਆਂ ਅੱਖਾਂ ਦੇ ਲੈਂਜ਼ ਪਾਏ ਗਏ, ਜਦੋਂ ਕਿ 165 ਮੁਫਤ ਐਨਕਾਂ ਵੀ ਦਿੱਤੀਆਂ ਗਈਆਂ ਅਤੇ ਸਾਰੀਆਂ ਦਵਾਈਆਂ ਦਾ ਖਰਚਾ ਵੀ ਡੁਮੇਲੀ ਵਾਲਿਆਂ ਵਲੋਂ ਮੁਫਤ ਕੀਤਾ ਗਿਆ।
ਜਿਕਰਯੋਗ ਹੈ ਕਿ ਅੱਖਾਂ ਦੇ ਮੁਫਤ ਅਪ੍ਰੇਸ਼ਨ ਦਾ ਇਹ ਮਹਾਨ ਕਾਰਜ ਬਾਬਾ ਜੋਗਿੰਦਰ ਸਿੰਘ ਡੁਮੇਲੀ ਵਾਲਿਆਂ ਵਲੋਂ ਇਲਾਕੇ ਅੰਦਰ ਲੰਮੇ ਸਮੇਂ ਤੋਂ ਚਲਾਇਆ ਜਾ ਰਿਹਾ ਹੈ। ਇਸ ਮੌਕੇ ਸਕੱਤਰ ਸੁਖਵਿੰਦਰ ਸਿੰਘ ਗਰੇਵਾਲ, ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਐਸ ਐਮ ਓ ਡਾ:ਰਣਵੀਰ ਸਿੰਘ ਬੈਂਸ, ਤਰਲੋਚਨ ਸਿੰਘ ਡੁਮੇਲੀ, ਬੈਂਕ ਅਫਸਰ ਆਤਮਾ ਸਿੰਘ ਘੱਟੀਵਾਲ, ਸੇਵਾ ਸਿੰਘ ਮਹਿਤਾ ਚੌਂਕ, ਸੁਖਵਿੰਦਰ ਸਿੰਘ ਬਾਸੀ, ਹਰਦਿਆਲ ਸਿੰਘ ਬੈਂਸ, ਹਰਕੀਰਤ ਸਿੰਘ ਮਿਨਹਾਸ, ਲਾਲ ਸਿੰਘ, ਚਰਨ ਸਿੰਘ, ਲਖਵੀਰ ਸਿੰਘ, ਮਾ:ਹਰਦਿਆਲ ਸਿੰਘ, ਨਿਰਮਲ ਸਿੰਘ, ਸੇਵਾ ਸਿੰਘ, ਵੈਦ ਚਰਨ ਸਿੰਘ, ਜੋਗਿੰਦਰ ਸਿੰਘ, ਬੀਬੀ ਮਨਜੀਤ ਕੌਰ ਲੋਧੀਪੁਰ, ਕਮਲਜੀਤ ਕੌਰ, ਗੁਰਜੰਟ ਕੌਰ ਸਮੇਤ ਵੱਡੀ ਗਿਣਤੀ ਵਿਚ ਇਲਾਕਾਵਾਸੀ ਹਾਜਰ ਸਨ।

WRITTEN BY