Skip to content
Independent perspectives. Global stories.
BREAKING

ਕਿਸਾਨ ਦੀ ਫ਼ਸਲ ਤੁਰੰਤ ਖਰੀਦ ਕੇ ਤੁਰੰਤ ਫਾਰਗ ਕਰਾਂਗੇ : ਐਸ.ਡੀ.ਐਮ

Share this story

ਬੁਢਲਾਡਾ, 2 ਅਕਤੂਬਰ (ਅਮਨ ਮਹਿਤਾ)-ਜੀਰੀ ਦੀ ਖਰੀਦ ਸਬੰਧੀ ਐਸ ਡੀ ਐਮ ਗੁਸਿਮਰਨ ਸਿੰਘ ਢਿੱਲੋਂ ਵੱਲੋਂ ਅੱਜ ਮਾਰਕਿਟ ਕਮੇਟੀ ਵਿੱਚ ਵੱਖ ਵੱਖ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਮੀਟਿੰਗ ਕਰਕੇ ਖਰੀਦ ਪ੍ਰਬੰਧਾਂ ਨੂੰ ਸੂਚਾਰੂ ਢੰਗ ਨਾਲ ਚਲਾਊਣ ਲਈ ਹਦਾਇਤ ਕੀਤੀ ਗਈ। ਉਹਨਾਂ ਕਿਹਾ ਕਿ ਮੰਡੀ ਵਿੱਚ ਕਿਸਾਨ, ਆੜਤੀਏ ਅਤੇ ਮਜਦੂਰ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੀਰੀ ਦੀ ਖਰੀਦ ਕਰਨ ਸਮੇਂ ਜੀਰੀ ਦੀ ਨਮੀ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਜੀਰੀ ਸੁੱਕੀ ਲੈ ਕੇ ਆਊਣ ਤਾਂ ਜ਼ੋ ਕਿਸਾਨ ਮੰਡੀਆ ਵਿੱਚ ਖੱਜਲ ਖੁਆਰ ਨਾ ਹੋ ਸਕੇ। ਉਹਨਾ ਦਾਅਵਾ ਕੀਤਾ ਕਿ ਬੁਢਲਾਡਾ, ਬਰੇਟਾ ਅਤੇ ਬੋਹਾ ਮਾਰਕਿਟ ਕਮੇਟੀ ਅਧੀਨ ਮੁੱਖ ਯਾਰਡਾਂ ਸਮੇਤ ਕੁਝ ਘੰਟੀਆ ਦੇ ਅੰਦਰ ਅੰਦਰ ਕਿਸਾਨ ਦੀ ਫਸਲ ਖਰੀਦ ਕੇ ਉਨ੍ਹਾਂ ਨੂੰ ਮੰਡੀ ਵਿੱਚੋਂ ਫਾਰਗ ਕਰ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਲਈ ਰੋਸ਼ਨੀ, ਪੀਣ ਵਾਲੇ ਪਾਣੀ ਅਤੇ ਸਫਾਈ ਦੇ ਪੁੱਖਤਾਂ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਖਰੀਦ ਸਬੰਧੀ ਹਰ ਅਨਾਜ ਮੰਡੀ ਵਿੱਚ ਨਿਗਰਾਨ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜ਼ੋ ਖਰੀਦ ਸਬੰਧੀ ਤਾਜ਼ਾ ਸਥਿਤੀ ਵਾਟਸ ਅੱਪ ਦੇ ਫੋਟੋ ਭੇਜ਼ ਕੇ ਮੈਨੂੰ ਜਾਣੂ ਕਰਵਾਉਣਗੇ। ਉਹਨਾਂ ਕਿਹਾ ਕਿ ਇਸ ਦਾ ਨਿਗਰਾਨ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਰਜ ਸਾਧਕ ਅਫਸਰ, ਵੱਖ ਵੱਖ ਵਿਭਾਗਾਂ ਦੇ ਐਸ ਡੀ ਓ ਅਤੇ ਬੀ ਡੀ ਪੀ ਓ ਕਰਨਗੇ। ਇਸ ਮੌਕੇ ਤੇ ਆੜਤੀਆਂ ਐਸ਼ੋਸ਼ੀਏਸਨ ਦੇ ਬਾਂਕੇ ਬਿਹਾਰੀ, ਕ੍ਰਿਪਾਲ ਸਿੰਘ ਗੁਲਿਆਣੀ, ਬਿਰਸ਼ਭਾਨ ਬਾਂਸਲ, ਕੇਸ਼ੋ ਰਾਮ ਗੋਇਲ, ਗਿਆਨ ਚੰਦ, ਰਾਜ ਕੁਮਾਰ, ਸਾਬਕਾ ਕੌਸਲਰ ਗੁਰਵਿੰਦਰ ਸੋਨੂੰ, ਭਗਵਾਨ ਦਾਸ ਗੁਪਤਾ ਨੇ ਵੀ ਸੁਝਾਅ ਪੈਸ਼ ਕੀਤੇ।

WRITTEN BY