ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-500 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਅਤੇ ਦਾਤਾ ਬੰਦੀ ਛੌੜ੍ਹ ਦਿਵਸ ਨੂੰ ਸਮਰਪਿਤ 34ਵਾਂ ਸਲਾਨਾ ਸਮਾਗਮ ਕਰਵਾਇਆ । ਜਿਸ ਵਿੱਚ ਹਰ ਸਾਲ ਦੀ ਤਰ੍ਹਾਂ 13 ਸਾਬਤ ਸੂਰਤ ਬੱਚੇ-ਬੱਚੀਆਂ ਦੇ ਆਨੰਦ ਕਾਰਜ ਕਰਵਾਏ ਗਏ। ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਵਿਆਹੇ ਨਵੇਂ ਜੋੜਿਆਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਘਰ ਦੇ ਘਰੇਲੂ ਸਮਾਨ ਤੋਂ ਇਲਾਵਾ 180 ਲੀਟਰ ਦਾ ਫਰਿਜ ਵੀ ਦਿੱਤਾ ਗਿਆ। ਭਾਈ ਸਾਹਿਬ ਜੀ ਨੇ ਦੱਸਿਆ ਕਿ 2 ਅਕਤੂਬਰ ਨੂੰ ਸਵੇਰੇ 8 ਵਜੇ ਸੰਗਤ ਰੂਪੀ ਪਾਠ ਸ੍ਰੀ ਸੁਖਮਨੀ ਸਾਹਿਬ, ਉਪਰੰਤ ਕਵੀ ਦਰਬਾਰ, ਕੀਰਤਨ ਦਰਬਾਰ ਜਿਸ ਵਿੱਚ ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਬੱਚਿਆਂ ਦੁਆਰਾ ਕੀਰਤਨ ਦੀ ਹਾਜਰੀ ਭਰੀ ਉਪਰੰਤ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਲਾਵਾਂ ਦਾ ਕੀਰਤਨ ਕੀਤਾ। ੳਪਰੰਤ 13 ਸਾਬਤ ਸੂਰਤ ਬੱਚੇ-ਬੱਚੀਆਂ ਦੇ ਆਨੰਦ ਕਾਰਜ ਹੋਏੇ ਅਤੇ ਇਹਨਾਂ ਨਵੇਂ ਵਿਆਹੇ ਜੋੜਿਆਂ ਨੂੰ ਅਸੀਸਾਂ ਦੇਣ ਲਈ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਨੇ ਸੰਗਤਾਂ ਦੇ ਦਰਸ਼ਨ ਕੀਤੇ। ਇਸ ਮੌਕੇ ਭਾਈ ਗੁਰਇਕਬਾਲ ਸਿੰਘ ਜੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਲੌੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਵਾ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਕਿ ਛੇਵੇ ਪਾਤਸ਼ਾਹ ਹਰ ਸਾਲ ਆਪ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਰਹੇ ਹਨ। ਭਾਈ ਸਹਿਬ ਜੀ ਨੇ ਕਿਹਾ ਕਿ ਇਹਨਾਂ ਵਿਆਹੇ ਜੋੜਿਆਂ ਨੂੰ ਜੋ ਵੀ ਸਮਾਨ ਦਿੱਤਾ ਜਾਂਦਾ ਹੈ। ਉਹ ਸਾਰਾ ਸਮਾਨ ਸੰਗਤਾਂ ਦੇ ਸਹਿਯੋਗ ਨਾਲ ਦਿੱਤਾ ਜਾਂਦਾ ਹੈ। ਇਸ ਮੌਕੇ 13 ਧੀਆਂ ਦੀਆਂ ਡੋਲੀਆਂ ਤੋਰਣ ਵੇਲੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਸਮੂੰਹ ਮੈਂਬਰ ਅਤੇ ਸੇਵਾਦਾਰਾਂ ਨੇ ਭਰਾਵਾਂ ਵਾਲਾ ਪਿਆਰ ਪ੍ਰਗਟ ਕਰਦੇ ਹੋਏ 13 ਡੋਲੀਆਂ ਵਿਦਾ ਕੀਤੀਆਂ। ਇਸ ਮੌਕੇ ਬਰਾਤ ਨਾਲ ਆਏ ਬਰਾਤੀਆਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ੍ਰ. ਗੁਰਦੀਪ ਸਿੰਘ ਸਲੂਜਾ ਜੀ, ਸ੍ਰ. ਹਰਭਜਨ ਸਿੰਘ ਲੁਧਿਆਣੇ ਵਾਲੇ, ਗੁਰਪ੍ਰਤਾਪ ਸਿੰਘ ਟਿੱਕਾ, ਅਮਰਬੀਰ ਸਿੰਘ ਢੋਟ, ਬਾਬਾ ਚਰਨਜੀਤ ਸਿੰਘ ਜੀ ਸੁਰਸਿੰਘ, ਸ੍ਰ. ਗੁਮਾਨ ਸਿੰਘ ਬ੍ਰਹਮਪੁਰਾ, ਸ੍ਰ. ਕੰਵਲਜੀਤ ਸਿੰਘ ਦਿੱਲੀ, ਭਾਈ ਬਲਵਿੰਦਰ ਸਿੰਘ ਸ਼ਹੀਦਾ ਸਾਹਿਬ, ਭਾਈ ਗੁਰਸ਼ਰਨ ਸਿੰਘ ਲੁਧਿਆਣਾ, ਸ੍ਰ. ਭਗਵਾਨ ਸਿੰਘ ਜੋਹਲ, ਮੈਡਮ ਜਸਵੰਤ ਕੌਰ ਅ.ਧ.ਫਛ ਟਰੈਫਿਕ ਪੁਲਿਸ ਆਫਿਸਰ, ਕੈਪਟਨ ਬਲਵੰਤ ਸਿੰਘ ਪਹੂਵਿੰਡ ਸਾਹਿਬ, ਸ੍ਰ. ਅਵਤਾਰ ਸਿੰਘ ਟਰੱਕਾਂ ਵਾਲੇ, ਸੀਨੀਅਰ ਡਿਪਟੀ ਮੇਅਰ, ਓਮ ਪ੍ਰਕਾਸ਼ ਸੋਨੀ ੰ.ਲ਼.ਅ, ਸ੍ਰ. ਲਖਵਿੰਦਰ ਸਿੰਘ ਤਸੀਲਦਾਰ, ਸੰਦੀਪ ਸਿੰਘ ਧਵਨ, ਮੈਂਬਰ ਹਾਜਰ ਸਨ।
13 ਧੀਆਂ ਦੀਆਂ ਡੋਲੀਆਂ ਵਿਦਾ ਕਰਕੇ ਭਾਈ ਗੁਰਇਕਬਾਲ ਸਿੰਘ ਜੀ ਨੇ ਬਾਪ ਦਾ ਫਰਜ਼ ਨਿਭਾਇਆ



