ਭਗਤਾ ਭਾਈ ਕਾ, 2 ਅਕਤੂਬਰ (ਸਵਰਨ ਸਿੰਘ ਭਗਤਾ)-ਨੇੜਲੇ ਪਿੰਡ ਆਕਲੀਆ ਜਲਾਲ ਵਿਖੇ ਸਥਿਤ ਗੁਰਦੁਆਰਾ ਨਾਨਕਸਰ ਠਾਠ ਵਿਖੇ ਬਾਬਾ ਕੰਵਰ ਗਣਇੰਦਰ ਸਿੰਘ ਉਰਫ ਬਾਬਾ ਕੌਰ ਸਾਹਿਬ ਦੀ ਸੱਤਵੀਂ ਬਰਸੀ ਠਾਠ ਦੇ ਮੁੱਖ ਸੇਵਾਦਾਰ ਬਾਬਾ ਪਰਦੀਪ ਸਿੰਘ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਬੜੀ ਸਰਧਾ ਭਾਵਨਾ ਨਾਲ ਮਨਾਈ ਗਈ।ਬਰਸੀ ਦੇ ਸਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਇਸ ਮੌਕੇ ਰਾਗੀ ਜਥੇ ਵੱਲੋਂ ਰਸਭਿੰਨਾ ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ ਇਸ ਮੌਕੇ ਕਾਫੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਦੀ ਹਾਜ਼ਰੀ ਭਰੀ। ਇਸ ਮੋਕੇ ਬਾਬਾ ਪਰਦੀਪ ਸਿੰਘ ਨੇ ਸੰਗਤਾਂ ਨੂੰ ਸਮਾਜ ਵਿਰੋਧੀ ਅਲਾਮਤਾਂ ਨੂੰ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਭਾਈ ਸਤਨਾਮ ਸਿੰਘ ਰੌਤਾ, ਰਣਧੀਰ ਸਿੰਘ ਸਮਰਾ ਚੇਅਰਮੈਨ, ਜਸਜੀਤ ਸਿੰਘ ਪੁਰੀ, ਮੱਖਣ ਸਿੰਘ ਸੰਗਰੂਰ, ਸੁਰਜੀਤ ਸਿੰਘ ਆਕਲੀਆ, ਗੁਰਮੁੱਖ ਸਿੰਘ ਆਕਲੀਆ, ਤੋਤਾ ਖਾਨ ਭੋਡੀਪੁਰਾ, ਬਖਤੌਰ ਸਿੰਘ, ਗੁਰਮੇਲ ਸਿੰਘ ਕੂਨਰਾ, ਜੱਗਾ ਸਿੰਘ ਵਿਧਾਤਾ ਆਦਿ ਸਮੇਤ ਹੋਰ ਸੰਗਤਾਂ ਹਾਜ਼ਰ ਸਨ।
ਬਾਬਾ ਕੰਵਰ ਗਣਇੰਦਰ ਸਿੰਘ ਉਰਫ਼ ਬਾਬਾ ਕੌਰ ਸਾਹਿਬ ਦੀ 7ਵੀਂ ਬਰਸੀ ਮਨਾਈ



