Skip to content
Independent perspectives. Global stories.
BREAKING

ਪਾਕਿਸਤਾਨੀ ਗੋਲੀਬਾਰੀ ’ਚ 2 ਦੀ ਮੌਤ, 11 ਜ਼ਖਮੀ

Share this story

ਮਰਨ ਵਾਲੇ ਦੋਨੋ ਨਾਬਾਲਿਗ, ਭਾਰਤ ਵੱਲੋਂ ਮੂਹੰਤੋੜ ਜਵਾਬ

ਸ੍ਰੀਨਗਰ, 2 ਅਕਤੂਬਰ- ਪਾਕਿਸਤਾਨ ਵੱਲੋਂ ਪੁੰਛ ਦੇ ਰਿਹਾਇਸ਼ੀ ਇਲਾਕਿਆਂ ’ਚ ਕੀਤੀ ਗਈ ਗੋਲੀਬਾਰੀ ਦੌਰਾਨ 2 ਦੀ ਮੌਤ ਹੋ ਗਈ ਹੈ। ਜਦਕਿ 11 ਨਾਗਰਿਕ ਜ਼ਖਮੀ ਹੋ ਗਏ। ਮਰਨ ਵਾਲੇ ਤਿੰਨੋ ਨਾਬਾਲਗ ਹਨ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਪੀਰ ਪੰਚਾਲ ਇਲਾਕੇ ਵਿੱਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਫਾਇਰਿੰਗ ਕੀਤੀ ਗਈ। ਮਰਨ ਵਾਲਿਆਂ ਵਿੱਚ ਦਿਗਵਾਰ ਵਾਸੀ ਇੱਕ 15 ਸਾਲਾ ਲੜਕੀ, ਜੈਸਮੀਨ ਅਖਤਰ ਅਤੇ ਮੁਹਾਲਾ ਕਸਬਾ ਵਾਸੀ 9 ਸਾਲਾ ਲੜਕਾ, ਅਸਰਾਰ ਅਹਿਮਦ ਸ਼ਾਮਿਲ ਹਨ। ਦੋਨਾਂ ਮਰਨ ਵਾਲਿਆਂ ਦੀਆਂ ਲਾਸ਼ਾਂ ਪੁੰਛ ਦੇ ਜ਼ਿਲ੍ਹਾ ਹਸਪਤਾਲ ਵਿੱਚ ਲਿਜਾਈਆਂ ਗਈਆਂ ਹਨ। ਪਾਕਿਸਤਾਨੀ ਫੌਜ ਵੱਲੋਂ ਤੜਕਸਾਰ ਸ਼ੁਰੂ ਕੀਤੀ ਗਈ ਫਾਇਰਿੰਗ ਵਿੱਚ ਪੁੰਛ ਦੇ ਕੇਰਨੀ ਸੈਕਟਰ ਵਿੱਚ 2 ਵਿਅਕਤੀ ਜ਼ਖਮੀ ਹੋ ਗਏ ਸਨ। ਕਰੀਬ 10:25 ਵਜੇ 4 ਹੋਰ ਨਾਗਰਿਕ ਮੁਹੰਮਦ ਸਾਜਿਦ, ਸਹਿਮਾ ਬੀ, ਜ਼ੋਬੀਆ ਗੋਹਾਰ ਅਤੇ ਤਜ਼ਮ ਅਖ਼ਤਰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਏ ਗਏ। ਪਾਕਿਸਤਾਨੀ ਫੌਜ ਵੱਲੋਂ ਭਾਰਤੀ ਚੌਕੀਆਂ ’ਤੇ ਵੀ ਲਗਾਤਾਰ ਗੋਲੀਬਾਰੀ ਕੀਤੀ ਗਈ। ਭਾਰਤੀ ਫੌਜ ਵੱਲੋਂ ਵੀ ਇਸ ਦਾ ਜਵਾਬ ਦਿੱਤਾ ਗਿਆ। ਪਾਕਿਸਤਾਨੀ ਫੌਜ ਵੱਲੋਂ ਚੌਕੀਆਂ ਅਤੇ ਪਿੰਡਾਂ ’ਤੇ ਮੋਰਟਾਰ ਨਾਲ ਗੋਲੇ ਦਾਗੇ ਗਏ ਅਤੇ ਗੋਲੀਬਾਰੀ ਲਈ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਭਾਰਤੀ ਰੱਖਿਆ ਮਤੰਰਾਲੇ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਗਿਆ ਹੈ। ਪਾਕਿਸਤਾਨੀ ਫੌਜ ਵੱਲੋਂ ਐਲਓਸੀ ਨਜ਼ਦੀਕ ਸਥਿਤ ਭੀਮਬਰ ਗਲੀ, ਬਾਲਾਕੋਟ, ਸ਼ਾਹਪੁਰ ਅਤੇ ਪੁੰਛ ਦੇ ਪਿੰਡਾਂ ਵਿੱਚ ਮੋਰਟਾਰ ਦਾਗੇ ਗਏ। ਬਾਲਾਕੋਟ ਸੈਕਟਰ ਵਿੱਚ ਇਸ ਤੋਂ ਪਹਿਲਾਂ 24 ਸਤੰਬਰ ਨੂੰ ਵੀ ਭਾਰਤੀ ਚੌਕੀਆਂ ’ਤੇ ਪਾਕਿਸਤਾਨੀ ਗੋਲੀਬਾਰੀ ਹੋਈ ਸੀ, ਜਿਸ ਵਿੱਚ ਫੌਜ ਦੇ 2 ਜਵਾਨ ਜ਼ਖਮੀ ਹੋ ਗਏ ਸਨ 23 ਸਤੰਬਰ ਨੂੰ ਜੰਮੂ, ਸਾਂਬਾ ਤੇ ਪੁੰਛ ਜ਼ਿਲ੍ਹਿਆਂ ਨਾਲ ਲਗਦੀ ਅੰਦਰਰਾਸ਼ਟਰੀ ਸਰਹੱਦ ਦੇ ਅਰਨੀਆ, ਆਰ.ਐਸ. ਪੁਰਾ, ਰਾਮਗੜ੍ਹ ਤੇ ਪੁੰਛ ਸੈਕਟਰਾਂ ਵਿੱਚ ਗੋਲੀਬਾਰੀ ਕੀਤੀ ਗਈ ਸੀ, ਜਿਸ ਕਰਕੇ 20 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ ਸੀ।

WRITTEN BY