Skip to content
Independent perspectives. Global stories.
BREAKING

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਦੀਆਂ ਵਿੱਦਿਆ ਅਤੇ ਖੇਡਾਂ ਦੇ ਖੇਤਰ ’ਚ ਵੱਡੀਆਂ ਪ੍ਰਾਪਤੀਆਂ

Share this story

ਜਲੰਧਰ, 1 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਉ¤ਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਜਿੱਥੇ ਵਿਦਿਆ ਅਤੇ ਖੇਡਾਂ ਦੇ ਖੇਤਰ ਵਿਚ ਵੱਡੀਆ ਪ੍ਰਾਪਤੀਆਂ ਕਰ ਰਹੇ ਹਨ, ਉ¤ਥੇ ਉਹ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਹਿੱਸਾ ਲੈ ਕੇ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ। ਇਨ੍ਹਾਂ ਹੀ ਪ੍ਰਾਪਤੀਆਂ ਵਿਚ ਹੋਰ ਵਾਧਾ ਕਰਦਿਆਂ ਕਾਲਜ ਦੀ ਵਿਦਿਆਰਣ ਮਿਲਨਦੀਪ ਕੌਰ ਨੇ ਮਿਸ ਵਰਲਡ ਪੰਜਾਬਣ 2017 ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਮਿਸ ਵਰਲਡ ਪੰਜਾਬਣ 2017 ਦਾ ਸੈਮੀਫਾਈਨਲ ਮੁਕਾਬਲਾ ਮੁਹਾਲੀ ਵਿੱਚ ਹੋਵੇਗਾ, ਜਿਸ ਲਈ ਵੀ ਮਿਲਨਦੀਪ ਕੌਰ ਦੀ ਚੋਣ ਹੋ ਗਈ ਹੈ ਅਤੇ ਸੈਮੀਫਾਈਨਲ ਦੇ ਜੇਤੂ ਵਿਦਿਆਰਥੀ ਕੈਨੇਡਾ ਵਿਚ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਭਾਗ ਲੈਣਗੇ। ਇਹ ਮੁਕਾਬਲੇ ਜਸਮੇਰ ਸਿੰਘ ਢੱਟ ਵੱਲੋਂ ਕਰਾਏ ਜਾ ਰਹੇ ਹਨ। ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥਣ ਮਿਲਨਦੀਪ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਖੇਤਰ ਵਿਚ ਜਦੋਂ ਵਿਦਿਆਰਥੀ ਸੱਚੀ ਲਗਨ ਤੇ ਇਮਾਨਦਰੀ ਨਾਲ ਭਾਗ ਲੈਂਦੇ ਹਨ ਤਾਂ ਕਾਮਯਾਬੀ ਜ਼ਰੂਰ ਉਨ੍ਹਾਂ ਦੇ ਪੈਰ ਚੁੰਮਦੀ ਹੈ। ਇਸ ਲਈ ਉਹ ਹਰ ਖੇਤਰ, ਜਿਹੜਾ ਵਿਦਿਆਰਥੀ ਦੀ ਅੰਦਰਲੀ ਪ੍ਰਤਿਭਾ ਨੂੰ ਨਿਖਾਰਨ ਤੇ ਭਵਿੱਖ ਨੂੰ ਸਵਾਰਨ ਲਈ ਸਹਾਈ ਸਿੱਧ ਹੁੰਦਾ ਹੈ, ਉਸ ਵਿਚ ਵਿਦਿਆਰਥੀਆਂ ਨੂੰ ਮਿਲਨਦੀਪ ਕੌਰ ਵਾਂਗ ਜ਼ਰੂਰ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਡਾ. ਮਨੋਹਰ ਸਿੰਘ, ਡੀਨ ਐਡਮਨਿਸਟਰੇਸ਼ਨ, ਡਾ. ਰਛਪਾਲ ਸਿੰਘ ਸੰਧੂ ਡੀਨ ਸਭਿਆਚਾਰਕ ਗਤੀਵਿਧੀਆਂ, ਅਤੇ ਪ੍ਰੋ. ਜਸਨੀਤ ਕੌਰ ਵੀ ਹਾਜ਼ਰ ਸਨ।

WRITTEN BY