June 24, 2026 8:32 am

ਰਾਮਗੜ੍ਹ ਛਾਉਣੀ ਦੇ ਸਿੱਖ ਰੈਜੀਮੈਂਟ ਵੱਲੋਂ ਸਾਬਕਾ ਫੌਜੀਆਂ ਦੀ ਭਰਤੀ ਰੈਲੀ 9 ਦਸੰਬਰ ਤੋਂ

ਜਲੰਧਰ, 29 ਨਵੰਬਰ (ਵਿੱਕੀ)-ਸਿੱਖ ਝਾਰਖੰਡ ਰਾਮਗੜ• ਛਾਉਣੀ ਦੇ ਸਿੱਖ ਰੈਜੀਮੈਂਟ ਸੈਂਟਰ ਵੱਲੋਂ ਸਿੱਖ ਰੈਜੀਮੈਂਟ ਰਾਮਗੜ• ਛਾਉਣੀ ਵਿਖੇ ਸਿੱਖ ਰੈਜੀਮੈਂਟ ਅਤੇ ਰੱਖਿਆ ਸੇਵਾ ਕੋਰ ਵਿੱਚ ਮਾਨਤਾ ਪ੍ਰਦੇਸ਼ਿਕ ਫੌਜ ਬਟਾਲੀਅਨ ਦੇ ਸਾਬਕਾ ਫੌਜੀਆਂ ਦੀ ਭਰਤੀ ਲਈ ਰੈਲੀ ਦਾ ਆਯੋਜਨ 9 ਦਸੰਬਰ ਤੋਂ ਕੀਤਾ ਜਾ ਰਿਹਾ ਹੈ । ਉਮੀਦਵਾਰ ਆਪਣੀ ਰਿਪੋਰਟ 8 ਦਸੰਬਰ ਨੂੰ ਰਾਮਗੜ• ਦੇ ਸਿੱਖ ਰੈਜੀਮੈਂਟ ਸੈਂਟਰ ਵਿੱਚ ਦੇਣ। ਰੱਖਿਆ ਸੇਵਾ ਕੋਰ ਵਿੱਚ ਮੁੜ ਭਰਤੀ ਲਈ ਉਮੀਦਵਾਰ ਡਾਕਟਰੀ ਵਰਗ ਵਿੱਚ ਸ਼ੇਪ 1 ਹੋਣੇ ਚਾਹੀਦੇ ਹਨ। ਉਮੀਦਵਾਰ ਦੀ ਉਮਰ 48 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਪਹਿਲੀ ਸੇਵਾ ਉਤੇ ਮੁੜ ਭਰਤੀ ਵਿੱਚ ਅੰਤਰ 5 ਸਾਲ ਜਾਂ ਇਸ ਤੋਂ ਘੱਟ ਦਾ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਪਿਛਲੇ ਪੰਜ ਸਾਲਾਂ ਦੋਰਾਨ ਲਾਲ ਐਂਟਰੀ ਇੱਕ ਤੋਂ ਵੱਧ ਅਤੇ ਸਮੁੱਚੀ ਸੇਵਾ ਦੌਰਾਨ 2 ਤੋਂ ਵੱਧ ਨਹੀਂ ਹੋਣੀ ਚਾਹੀਦੀ । ਉਮੀਦਵਾਰ ਨੇ ਸਰੀਰਕ ਯੋਗਤਾ ਪ੍ਰੀਖਿਆ ਪਾਸ ਕੀਤੀ ਹੋਵੇ।

Send this to a friend