ਪੱਖੋ ਕਲਾ, 30 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਬਚਨਪੁਰੀ ਇੰਟਰਨੇਸ਼ਨਲ (ਆਈ. ਸੀ. ਐਸ. ਸੀ ਪੈਟਰਨ) ਸਕੂਲ ਪੱਖੋ ਕਲਾਂ ਦੀ ਮਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਜੀ, ਚੇਅਰਮੈਨ ਸ੍ਰ: ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਦੁਸਹਿਰਾ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਰਾਮਲੀਲਾ ਦੀਆਂ ਝਾਕੀਆਂ ਬਣਾਈਆਂ। ਜਿਸ ਦੌਰਾਨ ਬੱਚਿਆਂ ਨੇ ਵੱਖ-ਵੱਖ ਕਿਰਦਾਰ ਨਿਭਾਏ। ਇਨ੍ਹਾਂ ਝਾਕੀਆਂ ਦੌਰਾਨ ਬੱਚਿਆਂ ਨੇ ਰਾਵਣ, ਸ਼੍ਰੀ ਰਾਮ ਚੰਦਰ, ਲਕਸ਼ਮਣ, ਸੀਤਾ ਮਾਤਾ ਆਦਿ ਦੇ ਰੋਲ ਅਦਾ ਕੀਤੇ। ਬੱਚਿਆਂ ਨੇ ਬਹੁਤ ਹੀ ਪ੍ਰਦਰਸ਼ਨ ਕੀਤਾ। ਇਨ੍ਹਾਂ ਝਾਕੀਆਂ ਦੀ ਤਿਆਰੀ ਬੱਚਿਆਂ ਨੂੰ ਸਕੂਲ ਦੇ ਅਧਿਆਪਕਾਂ ਵੱਲੋਂ ਕਰਵਾਈ ਗਈ। ਇਸ ਮੌਕੇ ਬੱਚਿਆਂ ਵੱਲੋਂ ਰਾਵਣ ਦਾ ਬੁੱਤ ਵੀ ਤਿਆਰ ਕੀਤਾ ਗਿਆ। ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਨੇ ਬੱਚਿਆਂ ਨੂੰ ਦੁਸਹਿਰੇ ਨੂੰ ਸੰਬੋਧਣ ਕਰਦੇ ਕਿਹਾ ਕਿ ਇਹ ਤਿਉਹਾਰ ਬੁਰਾਈ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਤੇ ਸਾਨੂੰ ਹਮੇਸ਼ਾ ਸਚਾਈ ਦਾ ਸਾਥ ਹੀ ਦੇਣਾ ਚਾਹੀਦਾ ਹੈ।



