ਅੰਮ੍ਰਿਤਸਰ, 30 ਸਤੰਬਰ (ਦਵਾਰਕਾ ਨਾਥ ਰਾਣਾ)-ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਅਗਵਾ ਅਤੇ ਕਤਲ ਦੇ ਮੁਕੱਦਮਿਆਂ ਨੂੰ ਟਰੇਸ ਕਰਣ ਸਬੰਧੀ ਮਿਲੇ ਨਿਰਦੇਸ਼ਾਂ ਦੇ ਅਨੂੰਸਾਰ ਸ੍ਰੀ ਜਗਮੋਹਨ ਸਿੰਘ ਡੀ ਸੀ ਪੀ ਇੰਨਵੈਸਟੀਗੇਸਨ ਅੰਮ੍ਰਿਤਸਰ ਦੀਆਂ ਹਿਦਾਇਤਾਂ ਅਨੂੰਸਾਰ ਸ੍ਰੀ ਚਰਨਜੀਤ ਸਿੰਘ ਆਈ ਪੀ ਐਸ ਵਧੀਕ ਡਿੀਟੀ ਕਮਿਸਨਰ ਪੁਲੀਸ ਸਹਿਰ-1ਅੰਮ੍ਰਿਤਸਰ ਦੀ ਨਿਗਰਾਨੀ ਅਤੇ ਸ੍ਰੀ ਮਨਜੀਤ ਸਿੰਘ ਪੀ ਪੀ ਐਸ ਸਹਾਇਕ ਕਮਿਸਨਰ ਦੱਖਦੀ ਦੀ ਅਗੁਵਾਈ ਵਿੱਚ ਇੰਸਪੈਕਟਰ ਨੀਰਜ ਕੁਮਾਰ ਮੁੱਖ ਅਫਸਰ ਥਾਣਾ ਸੁਲਤਾਨ ਵਿੰਡ ਅੰਮ੍ਰਿਤਸਰ ਜੋ ਸੱਖਤ ਮੇਹਿਨਤ ਕਰਦੇ ਹੋਏ ਮੁੱਕਦਮਾਂ ਨੰ : 337 ਮਿਤੀ 6/12/16 ਜੁਰਮ ਭ:ਦ: ਥਾਣਾ ਸੁਲਤਾਨ ਵਿੰਡ ਅੰਮ੍ਰਿਤਸਰ ਜੋ ਮਨੀਸ ਕੋਹਲੀ ਪੁੱਤਰ ਜਤਿੰਦਰ ਸਿੰਘ ਕੋਹਲੀ ਵਾਸੀ ਮਕਾਨ ਨੰ: 9254-36 ਗਲੀ ਨੰ:7 ਗੁਰੂ ਨਾਨਕ ਪੁਰਾ ਸੁਲਤਾਨ ਵਿੰਡ ਰੋਡ ਅੰਮ੍ਰਿਤਸਰ ਵਲੋਂ ਮੁਤਲੱਕ ਅਪਨੀ ਦਾਦੀ ਕਾਂਤਾ ਰਾਣੀ ਉਮਰ ਤਕਰੀਬਨ 80 ਸਾਲ ਨੂੰ ਮਿਤੀ 12/11/16 ਵਕਤ ਸਾਮ 5 ਵਜੇ ਕੋਈ ਨਾ ਮਲੂਮ ਵਿਅਕਤੀਆਂ ਵੱਲੋਂ ਗਲਤ ਇਰਾਦੇ ਨਾਲ ਅਗਵਾ ਕਰਕੇ ਬੰਦੀ ਬਣਾਂ ਕੇ ਰਖੱਣ ਬਾਰੇ ਦਰਜ ਰਜਿਸਟਰ ਕਰਵਾਇਆ ਗਿਆ ਸੀ ਵਿੱਚ ਤਫਤੀਸ ਦੋਰਾਣ ਮਿਤੀ 29/9/17 ਨੂੰ ਸੰਦੀਪ ਸਿੰਘ ਉਰਫ ਲਡੂ ਪੁੱਤਰ ਹਰਦੇਵ ਸਿੰਘ ਵਾਸੀ 40 ਖੂਹ ਜੋੜ੍ਹਾ ਫਾਟਕ ਅੰਮ੍ਰਿਤਸਰ ਅਤੇ ਮਲਕੀਤ ਸਿੰਘ ਉਰਫ ਹੈਪੀ ਪੁੱਤਰ ਅਜੈਬ ਸਿੰਘ ਪਿੰਡ ਸੋਹੀ ਕਲਾਂ ਥਾਣਾ ਕੋਤਵਾਲੀ ਜਿਲ੍ਹਾ ਡੈਬਰਕਲਾਂ ਮੱਧ ਪ੍ਰਦੇਸ ਜੋ ਕਾਂਤਾ ਰਾਣੀ ਦੇ ਕਿਰਾਏਦਾਰ ਰਹੇ ਹਨ ਨੂੰ ਗਿਰਫਤਾਰ ਕੀਤਾ ਗਿਆ। ਜਿਨ੍ਹਾਂ ਨੇ ਦੋਰਾਣੈ ਤਫਤੀਸ ਮੰਨਿਆ ਕਿ ਉਨ੍ਹਾਂ ਵਲੋਂ ਕਾਂਤਾ ਰਾਣੀ ਨੂੰ ਨਸੇ ਦੀ ਪੂਰਤੀ ਲਈ ਇਸ ਪਾਸੋ ਪਹਿਨੇ ਹੋਏ ਜ।ਵਰਾਤ ਹਾਸਿਲ ਕਰਣ ਦੀ ਮਾੜ੍ਹੀ ਸੋਚ ਮਨ ਵਿੱਚ ਰਖਦੇ ਹੋਏ ਕਾਂਤਾ ਰਾਣੀ ਨੂੰ ਕਿਰਾਏਦਾਰ ਵਲੋਂ ਨਾਂ ਦਿੱਤੇ ਜਾਣ ਵਾਲੇ ਕਿਰਾਏ ਨੂੰ ਵਸੂਲਣ ਸਬੰਧੀ ਕਿਸੇ ਬਾਬੇ ਪਾਸੋ ਉਪਾਅ ਕਰਵਾਉਣ ਲਈ ਵਿਸਵਾਸ ਵਿੱਚ ਲੈ ਕੇ ਮਿਤੀ 12/11/16 ਨੂੰ ਗੁਰੂਦੁਆਰਾ ਬਾਬਾ ਸ਼ਹੀਦਾਂ ਸਾਹਿਬ ਤੋਂ ਲਿਜਾ ਕੇ ਬਾਈਪਾਸ ਦੇ ਨਜਦੀਕ ਸੁੰਨਸਾਨ ਜਗ੍ਹਾ ਪਰ ਕਾਂਤਾ ਰਾਣੀ ਨੂੰ ਇੱਟਾਂ ਮਾਰਕੇ ਕਤਲ ਕਰਕੇ ਇਸਦੇ ਪਹਿਣੇ ਹੋਏ ਜੇਵਰਾਤ ਉਤਾਰ ਕੇ ਲੈ ਗਏ ਅਤੇ ਕਾਂਤਾ ਰਾਣੀ ਦੀ ਲਾਸ ਨੂੰ ਸੁੰਨਸਾਨ ਜਗ੍ਹਾ ਤੇ ਸੁਟ ਦਿੱਤਾ। ਮੁੱਕਦਮਾ ਵਿੰਚ ਵਾਧਾ ਜੁਰਮ 302/201 ਭ:ਦ: ਦਾ ਕਰਦੇ ਹੋਏ ਤਫਤੀਸ ਕੀਤੀ ਜਾ ਰਹੀ ਹੈ ਅਤੇ ਦੋਸਿਆਂ ਨੂੰ ਰਿਮਾਡ ਪਰ ਲੈਕੇ ਇੰਨਾਂ ਕੋਲੋ ਡੂੰਘਿਆਈ ਨਾਲ ਪੁੱਛਗਿੱਛ ਕਰਦੇ ਹੋਏ ਅਗਰ ਕਿਸੇ ਹੋਰ ਔਰਤ ਜਾਂ ਆਦਮੀ ਦੀ ਸਮੂਲਿਅਤ ਪਾਈ ਗਈ ਤਾਂ ਉਸਦੇ ਖਿਲਾਫ ਬਣਦੀ ਲੋੜਦੀ ਕਾਰਵਾਈ ਅਮਲ ਵਿੱਚ ਕੀਤ ਜਾਏਗੀ।
ਅੰਮ੍ਰਿਤਸਰ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਣ ਵਿੱਚ ਕੀਤੀ ਸਫ਼ਲਤਾ ਹਾਸਿਲ



