Skip to content
Independent perspectives. Global stories.
BREAKING

ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਚੰਨਪ੍ਰੀਤ ਸਿੰਘ ਚੰਨਾ ਗਿਰੋਹ ਦੇ 5 ਨਾਮੀਂ ਗੈਂਗਸਟਰ ਹਥਿਆਰਾਂ ਸਣੇ ਕਾਬੂ

Share this story

ਮੌਕੇ ਤੋਂ 2 ਪਿਸਤੌਲ, ਇੱਕ 12 ਬੋਰ ਰਾਇਫਲ ਤੇ ਹੋਰ ਅਸਲਾ ਬ੍ਰਾਮਦ

ਜਲੰਧਰ, 30 ਸਤੰਬਰ- ਸ਼੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ, ਆਈ.ਜੀ.ਪੀ ਜਲੰਧਰ ਜ਼ੋਨ ਜਲੰਧਰ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ (ਇਨਵੈਸਟੀਗੇਸ਼ਨ), ਸ਼੍ਰੀ ਸੁਰਿੰਦਰ ਮੋਹਨ ਉਪ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਜਲੰਧਰ ਦਿਹਾਤੀ, ਦੀ ਅਗਵਾਈ ਹੇਠ ਗੈਂਗਸਟਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ-1 ਜਲੰਧਰ ਦਿਹਾਤੀ ਦੀ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਹਾਈਵੇ ਪਰ ਲਗਜ਼ਰੀ ਗੱਡੀਆਂ ਖੋਹਣ ਅਤੇ ਡਕੈਤੀ ਕਰਨ ਵਾਲੇ ਗੁਰਪ੍ਰੀਤ ਸਿੰਘ ਸੇਖੋਂ ਅਤੇ ਚੰਨਪ੍ਰੀਤ ਸਿੰਘ ਉਰਫ ਚੰਨਾ ਗਿਰੋਹ ਦੇ 5 ਮੈਂਬਰਾਂ ਕਾਲਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਗੁਮਟੀ ਕਲਾਂ ਥਾਣਾ ਭਗਤਾ ਭਾਈ ਕਾ ਜਿਲਾ ਬਠਿੰਡਾ (ਉਮਰ 36 ਸਾਲ), ਜਸਵਿੰਦਰ ਸਿੰਘ ਉਰਫ ਕਬੱਡੀ ਪੁੱਤਰ ਬਖਸ਼ਿੰਦਰ ਸਿੰਘ ਵਾਸੀ ਪਿੰਡ ਮੈਰੀਪੁਰ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ (ਉਮਰ 25 ਸਾਲ), ਦਲਜੀਤ ਸਿੰਘ ਉਰਫ ਲਾਲੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੋਠਾਗੁਰੂ ਹਾਲ ਵਾਸੀ ਸਾਹਮਣੇ ਬੱਸ ਟੈਂਡ ਭਗਤਾ ਭਾਈ ਕਾ ਬਠਿੰਡਾ (ਉਮਰ 22 ਸਾਲ), ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਸਲਵਿੰਦਰ ਸਿੰਘ ਵਾਸੀ ਪਿੰਡ ਮੈਰੀਪੁਰ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ (ਉਮਰ 25 ਸਾਲ) ਅਤੇ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਪਧਿਆਣਾ ਥਾਣਾ ਆਦਮਪੁਰ ਜਲੰਧਰ (ਉਮਰ 26 ਸਾਲ) ਨੂੰ ਪਿੰਡ ਚੱਕ ਕਲਾਂ ਥਾਣਾ ਸਦਰ ਨਕੋਦਰ ਤੋਂ ਸਮੇਤ ਇੱਕ ਪਿਸਤੌਲ 7.65 ਸਮੇਤ 05 ਰੌਂਦ ਜਿੰਦਾ, ਇੱਕ ਪਿਸਤੌਲ 315 ਬੋਰ ਸਮੇਤ 03 ਰੌਂਦ ਜਿੰਦਾ ਅਤੇ ਇੱਕ 12 ਬੋਰ ਡਬਲ ਬੈਰਲ ਗੰਨ ਸਮੇਤ 10 ਰੌਂਦ ਜਿੰਦਾ ਅਤੇ ਇੱਕ ਇਓਨ ਕਾਰ ਰੰਗ ਚਿੱਟਾ ਜਿਸ ਪਰ ਜਾਅਲੀ ਨੰਬਰ ਲੱਗਾ ਹੋਇਆ ਸੀ ਨੂੰ ਕਾਬੂ ਕਰਕੇ ਦੋਸ਼ੀਆਂ ਦੇ ਖਿਲਾਫ ਮੁਕੱਦਮਾਂ ਨੰਬਰ 325 ਮਿਤੀ 28-09-2017 ਜੁਰਮ 392, 395, 379-ਬੀ, 482, 148, 149, 120-ਬੀ ਭ.ਦ 25/54/59 ਅਸਲਾ ਐਕਟ ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕੀਤਾ ਗਿਆ। ਇਹਨਾ ਨੇ ਗੁਰਪ੍ਰੀਤ ਸਿੰਘ ਸੋਖੋਂ ਅਤੇ ਚੰਨਪ੍ਰੀਤ ਸਿੰਘ ਉਰਫ ਚੰਨਾ ਦੇ ਕਹਿਣ ਪਰ ਨਾਮੀ ਗੈਂਗਸਟਰ ਰਮਨਦੀਪ ਸਿੰਘ ਉਰਫ ਰੰਮੀ ਮਸ਼ਾਨਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮਸ਼ਾਨਾ ਜਿਲ੍ਹਾ ਬਠਿੰਡਾਨੂੰ ਬਠਿੰਡਾ ਵਿਖੇ ਪੇਸ਼ੀ ਦੌਰਾਨ ਪੁਲਿਸ ਹਿਰਾਸਤ ਵਿੱਚੋਂ ਛੁਡਵਾਉਣਾ ਸੀ।ਇਥੇ ਇਹ ਵਰਨਣਯੋਗ ਹੈ ਕਿ ਉਕਤ ਦੋਸ਼ੀਆਂ ਖਿਲਾਫ ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ਅਤੇ ਨਜਾਇਜ਼ ਅਸਲੇ ਸਬੰਧੀ ਮੁਕੱਦਮੇਂ ਦਰਜ ਹਨ। ਦੋਸ਼ੀਆਂ ਪਾਸੋਂ ਡੂੰਗਾਈ ਨਾਲ ਪੁੱਛ-ਗਿੱਛ ਕਰਨ ਪਰ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਜਸਵਿੰਦਰ ਸਿੰਘ ਉਰਫ ਕਬੱਡੀ ਪੁੱਤਰ ਬਖਸ਼ਿੰਦਰ ਸਿੰਘ ਵਾਸੀ ਪਿੰਡ ਮੈਰੀਪੁਰ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਜੋ ਕਿ 23 ਮਹੀਨੇ ਕਪੂਰਥਲਾ ਜੇਲ ਵਿੱਚ ਰਿਹਾ ਹੈ ਦੀ ਜੇਲ ਅੰਦਰ ਮੁਲਾਕਾਤ ਗੁਰਪ੍ਰੀਤ ਸਿੰਘ ਉਰਫ ਸੇਖੋਂ ਵਾਸੀ ਮੁੱਦਕੀ ਜੋ ਕਿ ਨਾਭਾ ਜੇਲ ਬ੍ਰੇਕ ਦਾ ਮਾਸਟਰ ਮਾਈਂਡ ਸੀ ਨਾਲ ਹੋਈ ਸੀ। ਗੁਰਪ੍ਰੀਤ ਸਿੰਘ ਸੇਖੋਂ ਅਤੇ ਚੰਨਪ੍ਰੀਤ ਸਿੰਘ ਉਰਫ ਚੰਨਾ ਵਾਸੀ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਦੇ ਕਹਿਣ ਪਰ ਕ੍ਰੀਬ ਇੱਕ ਮਹੀਨਾ ਪਹਿਲਾਂ ਹੀ ਕਾਲਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਗੁਮਟੀ ਕਲਾਂ ਥਾਣਾ ਭਗਤਾ ਭਾਈ ਕਾ ਜਿਲ੍ਹਾ ਬਠਿੰਡਾ, ਜਸਵਿੰਦਰ ਸਿੰਘ ਉਰਫ ਕਬੱਡੀ ਪੁੱਤਰ ਬਖਸ਼ਿੰਦਰ ਸਿੰਘ ਵਾਸੀ ਪਿੰਡ ਮੈਰੀਪੁਰ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਨੇ ਹੋਰ ਅਪਰਾਧੀਆਂ ਨਾਲਮਿਲ ਕੇ ਇੱਕ ਨਾਮੀਂ ਤੇ ਖਤਰਨਾਕ ਗੈਂਗਸਟਰ ਰਮਨਦੀਪ ਸਿੰਘ ਉਰਫ ਰੰਮੀ ਮਸ਼ਾਨਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮਸ਼ਾਨਾ ਜਿਲ੍ਹਾ ਬਠਿੰਡਾ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਦੀ ਸਾਜਿਸ਼ ਰਚੀ ਸੀ।ਰਮਨਦੀਪ ਸਿੰਘ ਉਰਫ ਰੰਮੀ ਪਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਸੂਬਿਆਂ ਵਿੱਚ ਕਤਲ, ਲੁੱਟ ਖੋਹ, ਇਰਾਦਾ ਕਤਲ ਅਤੇ ਡਕੈਤੀ ਆਦਿ ਦੇ ਕੁੱਲ 28 ਮੁਕੱਦਮੇਂ ਦਰਜ ਹਨ ਅਤੇ ਉਹ 20 ਸਾਲ ਦੀ ਸਜ਼ਾ ਬਠਿੰਡਾ ਜੇਲ ਵਿਖੇ ਕੱਟ ਰਿਹਾ ਹੈ। ਇਸੇ ਤਰਾਂ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਦੋ ਗੈਂਗਸਟਰ ਕਰਮਦੀਪ ਸਿੰਘ ਉਰਫ ਕੰਮਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਮਹਿਰਾਜ ਥਾਣਾ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਅਤੇ ਹਰਮਨਪ੍ਰੀਤ ਸਿੰਘ ਉਰਫ ਹਰਮਨ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭੂੰਦੜ ਥਾਣਾ ਬਾਲਿਆਂਵਾਲੀ ਜਿਲ੍ਹਾ ਬਠਿੰਡਾ ਜਿਹਨਾ ਨੇ ਨਾਕਾਬੰਦੀ ਦੌਰਾਨ ਪੁਲਿਸ ਕਰਮਚਾਰੀਆਂ ਪਰ ਫਾਇਰਿੰਗ ਕੀਤੀ ਸੀ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਹ ਵੀ ਇਸੇ ਗੈਂਗ ਦੇ ਮੈਂਬਰ ਸਨ ਤੇ ਨਾਮੀ ਗੈਂਗਸਟਰ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਦੀ ਸਾਜਿਸ਼ ਵਿੱਚ ਸ਼ਾਮਲ ਸਨ।

WRITTEN BY