ਬਰਨਾਲਾ/ਪੱਖੋ ਕਲਾਂ, 29 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਪ੍ਰਧਾਨ ਸੰਤ ਚਰਨਪੁਰੀ ਜੀ, ਮੈਨੇਜਿੰਗ ਟਰੱਸਟੀ ਰਵਿੰਦਰਜੀਤ ਸਿੰਘ ਬਿੰਦੀ ਜੀ ਦੀ ਯੋਗ ਅਗਵਾਈ ਸਦਕਾ ਬੱਚਿਆਂ ਦੇ ਬੌਧਿਕ ਵਿਕਾਸ, ਵਿਗਿਆਨਿਕ ਯੁੱਗ ਦੀੇ ਸਮਝ ਰੱਖਣ ਦੇ ਮੰਤਵ ਤਹਿਤ ਸੰਸਥਾ ਵਿੱਚ ਵਿਦਿਆਰਥੀਆਂ ਵੱਲੋਂ ਇੱਕ ਰੋਜ਼ਾ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਾਈ ਅਤੇ ਸੀਨੀਅਰ ਸੈਕੰਡਰੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਕਲਾ ਵਿਗਿਆਨ ,ਗਣਿਤ ਵਿਸ਼ੇ ਨਾਲ ਸਬੰਧਿਤ ਵੱਖ ਵੱਖ ਮਾਡਲਾ ਦੀ ਪ੍ਰਦਰਸ਼ਨੀ ਲਗਾਈ ਗਈ।ਜੱਜ ਦੀ ਭੂਮਿਕਾ ਸਕੂਲ ਮੈਨੇਜਮੈਂਟ ਦੇ ਸੰਤ ਚਰਨਪੁਰੀ ਜੀ (ਪ੍ਰਧਾਨ), ਮਾਸਟਰ ਗਲੋਦਰ ਖਾਨ(ਜਨਰਲ ਸਕੱਤਰ),ਸ੍ਰ: ਰਵਿੰਦਰਜੀਤ ਸਿੰਘ ਬਿੰਦੀ (ਮੈਨੇਜਿੰਗ ਟਰੱਸਟੀ), ਸ੍ਰ:ਮਲਕੀਤ ਸਿੰਘ (ਖਜ਼ਾਨਚੀ), ਸ੍ਰੀਮਤੀ ਕਰਮਜੀਤ ਕੌਰ (ਖਜ਼ਾਨਚੀ), ਸੂਬੇਦਾਰ ਹਰਭਜਨ ਸਿੰਘ (ਮੈਂਬਰ) ਨੇ ਨਿਭਾਈ। ਸੰਸਥਾ ਦੇ ਪ੍ਰਿੰਸੀਪਲ ਬਲਵਿੰਦਰ ਕੌਰ, ਗੁਰਪ੍ਰੀਤ ਕੌਰ,ਸਜੀ ਥੋਮਸ ਨੇ ਦੱਸਿਆਂ ਕਿ ਸੰਸਥਾ 650 ਵਿਦਿਆਰਥੀਆਂ ਨੇ 190 ਮਾਡਲਾ ਰਾਹੀਂ ਸਾਇੰਸ ਨਾਲ ਸਬੰਧਿਤ ਵਿਸ਼ਿਆ ਨੂੰ ਬਾਖੂਬੀ ਪੇਸ਼ ਕੀਤਾ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ਬਾਸ ਦਿੰਦੇ ਹੌਇਆ ਕਿਹਾ ਸਕੂਲ ਮੈਨੇਜਮੈਂਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਾਇੰਸ ਪ੍ਰਦਰਸ਼ਨੀ ਨੂੰ ਨੇਪਰੇ ਚਾੜਿਆ ਅਤੇ ਵੱਖ ਵੱਖ ਮਾਡਲਾ ਨੂੰ ਤਿਆਰ ਕਰਨ ਵਿੱਚ ਸਹਿਯੋਗ ਦੇਣ ਵਾਲੇ ਅਧਿਆਪਕ ਸਾਹਿਬਾਨ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ਸਮੂਹ ਵਿਦਿਆਰਥੀਆ ਅਤੇ ਸਟਾਫ ਨੇ ਮਾਡਲਾ ਨੂੰ ਬਾਰੀਕੀ ਅਤੇ ਧਿਆਨਪੂਰਵਕ ਵੇਖਿਆ।
ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀ.ਸੈਕੰ. ਸਕੂਲ ਪੱਖੋ ਕਲਾਂ ਵਿਖੇ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ



