Skip to content
Independent perspectives. Global stories.
BREAKING

ਥਾਣਾ ਦਿੜ੍ਹਬਾ ਦੀ ਪੁਲਿਸ ਨੇ ਪਿਛਲੇ ਮਹੀਨੇ ਹੋਏ ਅੰਨ੍ਹੇ ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸੁਲਝਾਈ ਗੁੱਥੀ

Share this story

ਦਿੜ੍ਹਬਾ ਮੰਡੀ, 29 ਸਤੰਬਰ (ਸਤਪਾਲ ਖਡਿਆਲ)- ਪਿਛਲੇ ਮਹੀਨੇ ਦਿੜ੍ਹਬਾ ਵਿਖੇ ਕਬਾੜ ਦੀ ਦੁਕਾਨ ਕਰਦੇ ਬਿਹਾਰ ਦੇ ਇੱਕ ਵਿਅਕਤੀ ਦੇ ਰਾਤ ਸਮੇਂ ਹੋਏ ਕਤਲ ਦੇ ‘ਕਥਿਤ’ ਦੋਸ਼ੀਆਂ ਨੂੰ ਆਖਰ ਦਿੜ੍ਹਬਾ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਅੱਜ ਸੂਲਰ ਘਰਾਟ ਵਿਖੇ ਆਪਣੇ ਦਫ਼ਤਰ ਵਿੱਚ ਸ਼੍ਰੀ ਯੋਗੇਸ਼ ਕੁਮਾਰ ਡੀਐਸਪੀ ਦਿੜ੍ਹਬਾ ਨੇ ਜਾਰੀ ਇੱਕ ਪ੍ਰੈਸ ਬਿਆਨ ਰਹੀਂ ਪੱਤਰਕਾਰਾਂ ਨੂੰ ਜਾਣਕਰੀ ਦਿੰਦਿਆਂ ਦੱਸਿਆ ਕਿ ਮਿਤੀ 6 ਅਤੇ 7 ਸਤੰਬਰ 2017 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਦਿੜ੍ਹਬਾ ਵਿਖੇ ਮੋਹਣ ਗੁਪਤਾ ਪੁੱਤਰ ਬਿਸਨੂੰ ਗੁਪਤਾ ਕੌਮ ਬਾਣੀਆਂ ਵਾਸੀ ਬੜੀ, ਥਾਣਾ ਜ਼ਿਲ੍ਹਾ ਬੇਗੁਸਰਾਏ ( ਬਿਹਾਰ) ਉਮਰ 18 ਸਾਲ ਦੀ ਦੁਕਾਨ ਵਿੱਚ ਦਾਖਲ ਹੋ ਕੇ ਉਸਦੇ ਹੱਥ ਪੈਰ ਬੰਨ੍ਹ ਕੇ ਤੇਜ਼ਧਾਰ ਹਥਿਆਰ ਚਾਕੂ ਨਾਲ ਉਸਦੇ ਗਲੇ ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ, ਜਿਸ ਸਬੰਧੀ ਮੁੱਦਈ ਮੁਕੱਦਮਾ ਕੇਵਲ ਗੁਪਤਾ ਪੁੱਤਰ ਸ਼ਾਹਦੇਵ ਸ਼ਾਹ ਕੌਮ ਬਾਣੀਆਂ ਵਾਸੀ ਬੜੀ ਸਾਖ, ਥਾਣਾ ਬੇਗੁਸਹਾਏ ਹਾਲ ਦਿੜ੍ਹਬਾ ਦੇ ਬਿਆਨ ਦੇ ਅਧਾਰ ਮੁੱਖ ਅਫ਼ਸਰ ਥਾਣਾ ਦਿੜ੍ਹਬਾ ਵੱਲੋਂ ਮੁਕੱਦਮਾ ਨੰਬਰ 149 ਮਿਤੀ 7 ਸਤੰਬਰ 2017 ਅਧੀਨ 302,450,460,34 ਥਾਣਾ ਦਿੜ੍ਹਬਾ ਵਿਖੇ ਦਰਜ ਕਰ ਲਿਆ ਹੈ। ਡੀਐਸਪੀ ਸ਼੍ਰੀ ਯੋਗੇਸ ਕੁਮਾਰ ਨੇ ਦੱਸਿਆ ਕਿ ਸ਼੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲੀਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੰਸਪੈਕਟਰ ਪੁਸ਼ਪਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਦਿੜ੍ਹਬਾ ਵੱਲੋਂ ਪੁਲੀਸ ਪਾਰਟੀ ਸਮੇਤ ਉਕਤ ਅੰਨੇ ਕਤਲ ਨੂੰ ਟਰੇਸ ਕਰਕੇ ਦੋਸ਼ੀ ਸੋਨੂੰ ਖਾਨ ਪੁੱਤਰ ਛੋਟਾ ਖਾਨ (22) ਕੋਮ ਭਰਾਈ ਮੁਸਲਮਾਨ ਵਾਸੀ ਦਿੜ੍ਹਬਾ ਅਤੇ ਨੀਟੂ ਪੁੱਤਰ ਦੇਸ ਰਾਜ (30) ਕੌਮ ਲਵਾਰੀ ਵਾਸੀ ਵਾਰਡ ਨੰਬਰ 10 ਦਿੜ੍ਹਬਾ ਨੂੰ ਮਿਤੀ 26 ਸਤੰਬਰ 2017 ਨੂੰ ਉਕਤ ਮੁਕੱਦਮੇ ਵਿੱਚ ਨਾਮਜਦ ਕਰਕੇ ਮਿਤੀ 26 ਸਤੰਬਰ 2017 ਨੂੰ ਗਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਕਥਿਤ’ ਦੋਸ਼ੀਆਂ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਹ ਚੋਰੀ ਕਰਨ ਦੀ ਨੀਯਤ ਨਾਲ ਦੁਕਾਨ ਵਿੱਚ ਦਾਖਲ ਹੋਏ ਸਨ ਪਰੰਤੂ ਮ੍ਰਿਤਕ ਮੋਹਣ ਗੁਪਤਾ ਨੂੰ ਜਾਗ ਆ ਗਈ ਤਾਂ ਦੋਸ਼ੀਆਂ ਨੇ ਮੰਨਿਆ ਹੈ ਕਿ ਉਹਨਾਂ ਨੇ ਮੋਹਣ ਗੁਪਤਾ ਨੂੰ ਰੱਸੀ ਨਾਲ ਬੰਨ੍ਹ ਲਿਆ ਅਤੇ ਉਸਦਾ ਦੁਕਾਨ ਵਿੱਚ ਰੱਖਿਆ ਗੱਲਾ ਬਾਹਰ ਸੁੱਟ ਦਿੱਤਾ ਅਤੇ ਦੁਕਾਨ ਵਿੱਚ ਫਰੋਲਾ ਫਰਾਲੀ ਕਰਕੇ ਉਸ ਦਾ ਬਟੂਆ ਤੇ ਮੋਬਾਇਲ ਨਾਲ ਲੈ ਗਏ ਅਤੇ ਗੱਲਾ ਉ ੱਥੇ ਹੀ ਸੁੱਟ ਗਏ ਤੇ ਜਾਂਦੇ ਹੋਏ ਮ੍ਰਿਤਕ ਮੋਹਣ ਗੁਪਤਾ ਦੀ ਗਰਦਨ ਤੇ ਚਾਕੂ ਮਾਰ ਗਏ, ਜਿਸ ਨਾ ਮੋਹਣ ਗੁਪਤਾ ਦੀ ਮੌਤ ਹੋ ਗਈ । ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨਾਂ ਦੀ ਕੀਤੀ ਗਈ ਤਫ਼ਤੀਸ ਦੌਰਾਨ ਦੋਸ਼ੀਆਂ ਪਾਸੋਂ ਚੋਰੀ ਦਾ ਮਾਲ ਅਤੇ ਹਥਿਆਰ ਚਾਕੂ ਬਰਾਂਮਦ ਕਰਵਾਏ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਸੁਨਾਮ ਵਿਖੇ ਪੇਸ਼ ਕਰ ਦਿੱਤਾ ਜਾਵੇਗਾ।

WRITTEN BY