Skip to content
Independent perspectives. Global stories.
BREAKING

ਮੁੰਬਈ ਦੇ ਐਲਫਿੰਸਟਨ ਰੇਲਵੇ ਪੁਲ ’ਤੇ ਭਾਜੜ, 22 ਦੀ ਮੌਤ, 35 ਜ਼ਖਮੀ

Share this story

ਰੇਲ ਮੰਤਰੀ ਵੱਲੋਂ ਉਚ ਪੱਧਰੀ ਜਾਂਚ ਦੇ ਆਦੇਸ਼, ਮ੍ਰਿਤਕਾਂ ਨੂੰ 5-5 ਲੱਖ ਦੀ ਸਹਾਇਤਾ ਦਾ ਐਲਾਨ

ਮੁੰਬਈ, 29 ਸਤੰਬਰ- ਮੁੰਬਈ ਦੇ ਐਲਫਿੰਸਟਨ ਰੋਡ ਸਟੇਸ਼ਨ ’ਤੇ ਬਣੇ ਪੁਲ ’ਤੇ ਮਚੀ ਭਾਜੜ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ ਤੇ ਜ਼ਖਮੀਆਂ ਦੀ ਗਿਣਤੀ ਲਗਭਗ 37 ਦੱਸੀ ਜਾ ਰਹੀ ਹੈ। ਇਹ ਹਾਦਸਾ ਸਵੇਰੇ 10:30 ਵਜੇ ਦੇ ਕਰੀਬ ਵਾਪਰਿਆ ਜਦੋਂ ਭਾਰੀ ਬਾਰਿਸ਼ ਦੇ ਚਲਦਿਆਂ ਲੋਕਾਂ ਦੀ ਪੁਲ ’ਤੇ ਭਾਰੀ ਗਿਣਤੀ ਮੌਜੂਦ ਸੀ। ਮੁੰਬਈ ਦੀ ਦਾਦਰ ਪੁਲਿਸ ਨੇ ਇਸ ਮਾਮਲੇ ’ਚ 174 ਤਹਿਤ ਕਾਰਵਾਈ ਕਰਦਿਆਂ ਰਿਪੋਰਟ ਦਰਜ ਕੀਤੀ ਹੈ। ਪੁਲਿਸ ਨੂੰ ਸ਼ਕ ਹੈ ਕਿ ਪੁਲ ਕੋਲ ਹੋਏ ਸ਼ਾਰਟ ਸਰਕਿਟ ਕਾਰਨ ਲੋਕਾਂ ’ਚ ਭਾਜੜ ਮੱਚ ਗਈ ਅਤੇ ਇਹ ਹਾਦਸਾ ਵਾਪਰਿਆ। ਜ਼ਖਮੀਆਂ ਨੂੰ ਤੁਰੰਤ ਕੇਈਐਮ ਹਸਪਤਾਲ ਪਰੇਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਸਥਾਨ ’ਤੇ ਐਨਡੀਆਰਐਫ ਦੀ ਟੀਮ ਨੇ ਪਹੁੰਚ ਕੇ ਲਾਸ਼ਾਂ ਦੀ ਗਿਣਤੀ ਕੀਤੀ, ਜੋ ਜ਼ਿਆਦਾ ਹੋਣ ਦੇ ਕਿਆਸ ਵੀ ਲਗਾਏ ਜਾ ਰਹੇ ਹਨ।
ਹਾਦਸੇ ਨੂੰ ਲੈ ਕੇ ਰੇਲ ਮੰਤਰੀ ਪਿਊਸ਼ ਗੋਇਲ ਨੇ ਉਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਸਕੇ ਸਬੰਧੀਆਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੀ ਘੋਸ਼ਣਾ ਕੀਤੀ ਹੈ। ਗੰਭੀਰ ਰੂਪ ਵਿੱਚ ਜ਼ਖਮੀ ਹੋਣ ਵਾਲਿਆਂ ਨੂੰ 1 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ ਵਖ-ਵਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।ਰੇਲਵੇ ਦੇ ਡੀਜੀਪੀਆਰ ਏ ਸਕਸੈਨਾ ਨੇ ਭਾਰੀ ਬਾਰਿਸ਼ ਨੂੰ ਇਸ ਹਾਦਸੇ ਦਾ ਕਾਰਨ ਦੱਸਿਆ ਅਤੇ ਕਿਹਾ ਕਿ ਮੀਂਹ ਕਾਰਨ ਲੋਕਾਂ ਵਿੱਚ ਭਾਜੜ ਮੱਚ ਗਈ ਅਤੇ ਇਹ ਹਾਦਸਾ ਹੋਇਆ। ਰੇਲਵੇ, ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ’ਚ ਜੁਟੇ ਹੋਏ ਹਨ।
ਸਰਕਾਰ ਵੱਲੋਂ ਜ਼ਖਮੀਆਂ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ 022-24107000 (ਕੇਈਐਮ ਹਸਪਤਾਲ) ਅਤੇ 022-23081725 (ਮੁੰਬਈ ਰੇਲਵੇ ਕੰਟਰੋਲ ਰੂਮ) ਜਾਰੀ ਕੀਤੇ ਗਏ ਹਨ।

WRITTEN BY