ਨਵੀਂ ਦਿੱਲੀ- ਐਲਫਿਸੰਟਨ ਰੇਲਵੇ ਫੁਟਓਵਰ ਬਰਿਜ ‘ਤੇ ਮਚੀ ਭਾਜੜ ‘ਚ ਲੋਕਾਂ ਦੇ ਮਾਰੇ ਜਾਣ ਦੀ ਘਟਨਾ ‘ਤੇ ਦੁਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੇਲ ਮੰਤਰੀ ਪੀਯੂਸ਼ ਗੋਇਲ ਉਥੇ ਮੌਜੂਦ ਹਨ ਅਤੇ ਹਰ ਸੰਭਵ ਸਹਾਇਤਾ ਸੁਨਿਸ਼ਚਿਤ ਕਰ ਰਹੇ ਹਨ।ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੁਖ ਪ੍ਰਗਟ ਕਰਦੇ ਹੋਏ ਟਵੀਟਰ ‘ਤੇ ਲਿਖਿਆ ਹੈ, ਮੁੰਬਈ ‘ਚ ਮਚੀ ਭਜ-ਦੌੜ ‘ਚ ਜਿਨ੍ਹਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ, ਉਨ੍ਹਾਂ ਦੇ ਪ੍ਰਤੀ ਮੇਰੀ ਗਹਿਰੀ ਹਮਦਰਦੀ ਹੈ। ਮੇਰੀਆਂ ਦੁਆਵਾਂ ਜ਼ਖਮੀਆਂ ਨਾਲ ਹੈ।
ਮੋਦੀ ਵੱਲੋਂ ਘਟਨਾ ’ਤੇ ਦੁਖ ਪ੍ਰਗਟ



