Skip to content
Independent perspectives. Global stories.
BREAKING

ਪੰਜਾਬ ਦੇ ਡੀ.ਸੀ. ਦਫ਼ਤਰਾਂ ਦੇ ਕਾਮੇ 4 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਕਰਨਗੇ ਰੋਸ ਰੈਲੀ : ਹਰਜਿੰਦਰ ਸਿੰਘ ਸਿੱਧੂ

Share this story

ਮੰਡੀ ਬਰੀਵਾਲਾ, 27 ਸਤੰਬਰ (ਸੁਰਿੰਦਰ ਚੱਠਾ)-ਡੀ.ਸੀ. ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਜ਼ਰੂਰੀ ਮੀਟਿੰਗ ਸ੍ਰੀ ਵਰਿੰਦਰ ਢੋਸੀਵਾਲ, ਜ਼ਿਲ੍ਹਾ ਪ੍ਰਧਾਨ ਜੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਸ੍ਰੀ ਹਰਜਿੰਦਰ ਸਿੰਘ ਸਿੱਧੂ, ਜ਼ਿਲ੍ਹਾ ਜਨਰਲ ਸਕੱਤਰ ਨੇ ਦੱਸਿਆ ਕਿ 12 ਸਤੰਬਰ, 2017 ਨੂੰ ਸ੍ਰੀ ਗੁਰਨਾਮ ਸਿੰਘ ਵਿਰਕ, ਸੂਬਾ ਪ੍ਰਧਾਨ ਅਤੇ ਸ੍ਰੀ ਜ਼ੋਗਿੰਦਰ ਕੁਮਾਰ ਜੀਰਾ, ਸੂਬਾ ਜਨਰਲ ਸਕੱਤਰ ਜੀ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਪੰਜਾਬ ਭਰ ਦੇ ਡੀ.ਸੀ. ਦਫ਼ਤਰਾਂ ਦੇ ਕਾਮੇ ਮਿਤੀ 04 ਅਕਤੂਬਰ, 2017 ਨੂੰ ਸਮੂਹਿਕ ਛੁੱਟੀ ਲੈ ਕੇ ਗੁਰਦਾਸਪੁਰ ਵਿੱਚ ਭਰਵੀਂ ਰੋਸ ਰੈਲੀ ਅਤੇ ਰੋਸ ਮਾਰਚ ਕਰਨਗੇ ਉਿਹਨਾਂ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਮੌਜੂਦਾ ਸੱਤਾਧਾਰੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਮੁਲਾਜ਼ਿਮ ਜਥੇਬੰਦੀਆਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਨਾ ਤਾਂ ਦੂਰ ਦੀ ਗੱਲ ਸਗੋਂ ਵਾਰ-ਵਾਰ ਨੋਟਿਸ ਦੇ ਕੇ ਸਮਾਂ ਮੰਗਣ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜੇ ਜਾਣ, 5 ਸਤੰਬਰ, 2017 ਨੂੰ ਕਾਲੇ ਬਿੱਲੇ ਲਾ ਕੇ ਅਤੇ 6 ਸਤੰਬਰ, 2017 ਨੂੰ ਗੇਟ ਰੈਲੀਆਂ ਅਤੇ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨਾਂ ਸਾੜਨ ਦੇ ਬਾਵਜੂਦ ਅੱਜ ਤੱਕ ਮਾਨਯੋਗ ਮੁੱਖ ਮੰਤਰੀ/ ਮੁੱਖ ਸਕੱਤਰ/ਸਪੈਸ਼ਨ ਵਿੱਤ ਸਕੱਤਰ-ਕਮ-ਵਿੱਤ ਕਮਿਸ਼ਨਰ, ਮਾਲ ਜਾਂ 6ਵੇਂ ਤਨਖਾਹ ਕਮਿਸ਼ਨ ਪੰਜਾਬ ਜੀ ਦੇ ਦਫ਼ਤਰ ਤੋਂ ਯੂਨੀਅਨ ਨੂੰ ਕੋਈ ਗੱਲਬਾਤ ਦਾ ਸੱਦਾ ਨਹੀਂ ਆਇਆ ਹੈ ਅਤੇ ਨਾ ਹੀ ਕੋਈ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਹਨਾਂ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਦੀਆਂ ਮੇਨ ਮੰਗਾਂ ਵਿੱਚ ਸਾਲ 2004 ਤੋਂ ਬਾਅਦ ਭਰਤੀ ਕਰਮਚਾਰੀਆਂ/ਅਧਿਕਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਚਾਲੂ ਕਰਨ, ਪੱਤਰ ਮਿਤੀ 15-01-2015 ਵਾਪਿਸ ਲੈ ਕੇ ਪ੍ਰੋਬੇਸ਼ਨ ਪੀਰੀਅਡ ਦੋ ਸਾਲ ਕਰਕੇ ਪੂਰੀ ਤਨਖਾਹ ਅਤੇ ਭੱਤੇ ਦੇਣੇ ਚਾਲੂ ਕਰਨ, ਛੇਵੇਂ ਤਨਖਾਹ ਕਮਿਸ਼ਨ, ਪੰਜਾਬ ਪਾਸੋਂ ਰਿਪੋਰਟ ਲੈ ਕੇ ਤੁਰੰਤ ਲਾਗੂ ਕਰਨ, ਏ.ਸੀ.ਪੀ. ਸਕੀਮ ਅਧੀਨ ਹਾਇਰ ਤਨਖਾਹ ਸਕੇਲ ਦੇਣਾ ਚਾਲੂ ਕਰਨ, ਅੰਤਰਿਮ ਰਾਹਤ 20 ਫੀਸਦੀ ਕਰਨ ਅਤੇ ਮਹਿੰਗਾਈ ਭੱਤਾ ਮੂਲ ਤਨਖਾਹ ਵਿੱਚ ਮਰਜ ਕਰਕੇ ਬਕਾਇਆ ਕਿਸ਼ਤਾਂ ਤੁਰੰਤ ਨਕਦ ਦੇਣ ਆਦਿ ਵਿੱਚ ਖਜ਼ਾਨਾ ਖਾਲ੍ਹੀ ਹੋਣ ਦਾ ਬਹਾਨਾ ਬਣਾ ਕੇ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ, ਜ਼ੋ ਮੁਲਾਜ਼ਮ ਹੁਣ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਨਛੱਤਰ ਸਿੰਘ ਮਧੀਰ ਸੁਪਰਡੰਟ, ਨੀਲਮ ਸੁਪਰਡੰਟ, ਸੁਰਿੰਦਰ ਕੁਮਾਰ ਪੀ.ਏ., ਨਰਿੰਦਰ ਸਿੰਘ ਸੁਪਰਡੰਟ, ਰਜਿੰਦਰ ਸਿੰਘ ਬੁੱਟਰ ਸੁਪਰਡੰਟ, ਜਗਤਾਰ ਸਿੰਘ, ਨਸੀਬ ਕੌਰ, ਗੁਰਦੀਪ ਕੌਰ, ਰਜਿੰਦਰ ਕੁਮਾਰ ਸੀਨੀਅਰ ਸਹਾਇਕ ਆਦਿ ਹਾਜ਼ਰ ਸਨ।

WRITTEN BY