ਪਾਤੜਾਂ, 27 ਸਤੰਬਰ (ਹਰਭਜਨ ਸਿੰਘ ਮਹਿਰੋਕ)- ਪਾਤੜਾਂ ਸ਼ਹਿਰ ਦੇ ਟਿੱਬਾ ਬਸਤੀ ਵਿਚ ਰਹਿਣ ਵਾਲੇ ਸੰਦੀਪ ਕੁਮਾਰ ਨੇ ਘਰੇਲੂ ਕਾਰਨਾਂ ਕਰਕੇ ਆਪਣੇ ਉਪਰ ਕੋਈ ਜਲਨਸੀਲ ਵਸਤੂ ਪਾ ਕੇ ਆਤਮ ਹੱਤਿਆ ਕਰ ਲਈ ਸੀ। ਇਸ ਘਟਨਾ ਵਿਚ ਇਕ ਨਿੱਜੀ ਸਕੂਲ ਮਾਲਕ ਉਪਰ ਇਸ ਨੂੰ ਕੁੱਟਣ ਮਾਰਨ ਦੇ ਦੋਸ਼ ਲੱਗੇ ਹਨ ਜਿਸ ਦੇ ਚਲਦਿਆਂ ਅੱਜ ਸੰਦੀਪ ਕੁਮਾਰ ਦੇ ਵਾਰਸਾ ਵੱਲੋਂ ਲਾਸ਼ ਨੂੰ ਭਗਤ ਸਿੰਘ ਚੋਂਕ ਸੜਕ ਵਿਚ ਰੱਖ ਕੇ ਚੱਕਾ ਜਾਮ ਕਰਕੇ ਮੁਜਰਿਮਾਂ ਨੂੰ ਗਫ੍ਰਿਤਾਰ ਕਰਨ ਦੀ ਗੁਹਾਰ ਲਾਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਦੀਪ ਕੁਮਾਰ ਦੇ ਜੀਜੇ ਅਮਰਨਾਥ ਪਰਦੀਪ ਕੁਮਾਰ ਨੇ ਕਿਹਾ ਸੰਦੀਪ ਕੁਮਾਰ ਦੀ ਪਤਨੀ ਮਨੀਲਾ ਰਾਣੀ ਦੇ ਸਕੂਲ ਮਾਲਕ ਨਾਲ ਨਜਾਇਜ ਸਬੰਧਾ ਦੇ ਚਲਦਿਆਂ ਇਹ ਸਾਰਾ ਕੁਝ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ ਸਾਰੇ ਮੁਜਰਮਾਂ ਨੂੰ ਪੁਲਿਸ ਗਫ੍ਰਿਤਾਰ ਨਹੀ ਕਰਦੀ ਉਨ੍ਹਾਂ ਚਿਰ ਲਾਸ਼ ਸੜਕ ਵਿਚ ਰਖ ਕੇ ਧਰਨਾਂ ਲਾ ਕੇ ਇਨਸਾਫ ਦੀ ਲੜਾਈ ਲੜਦੇ ਰਹਾਂਗੇ ਜਿਸ ਦੇ ਚਲਦਿਆਂ ਪੁਲਿਸ ਉਪ ਕਪਤਾਨ ਪਾਤੜਾਂ ਦਵਿੰਦਰ ਕੁਮਾਰ ਅਤਰੀ ਵੱਲੋਂ ਭਰੋਸਾ ਦਵਾਏ ਜਾਣ ਤੇ ਸੰਦੀਪ ਕੁਮਾਰ ਦਾ ਅੰਤਿਮ ਸੰਸਕਾਰ ਕਰ ਦਿਤਾ। ਇਸ ਘਟਨਾ ਵਿਚ ਇਕ ਨਿੱਜੀ ਸਕੂਲ ਦੇ ਮਾਲਕ ਮਾਲਕੀਨ ਸਮੇਤ ਸਹੁਰਾ ਪਰਿਵਾਰ ਦੇ 4 ਜਣਿਆਂ ਉਪਰ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ।
ਟਿੱਬਾ ਬਸਤੀ ਦੇ ਰਹਿਣ ਵਾਲੇ ਸੰਦੀਪ ਕੁਮਾਰ ਦੇ ਵਾਰਸਾਂ ਨੇ ਭਗਤ ਸਿੰਘ ਚੋਂਕ ’ਚ ਲਾਸ਼ ਰੱਖ ਕੇ ਲਾਇਆ ਧਰਨਾ



