ਫ਼ਰੀਦਕੋਟ, 27 ਸਤੰਬਰ (ਗੁਰਜੀਤ ਰੋਮਾਣਾ)-ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੌਰਾਨ ਲੰਮੇ ਸਮੇਂ ਤੋ 23 ਸਤੰਬਰ ਵਾਲੇ ਦਿਨ ਇਤਿਹਾਸਕ ਦਿਹਾੜੇ ‘ਤੇ ਨਗਰ ਕੀਰਤਨ ਅਤੇ ਗੋਦੜੀ ਸਾਹਿਬ ਵਿਖੇ ਧਾਰਮਿਕ ਦੀਵਾਨਾ ਉਪਰੰਤ ਰਾਤ ਦੇ ਸਮੇਂ ਨਹਿਰੂ ਸਟੇਡੀਅਮ ਵਿਖੇ ਸਟਾਰ ਨਾਇਟ ਕਰਵਾਈ ਜਾਂਦੀ ਸੀ,ਜਿਸ ‘ਚ ਸੂਫੀਆਨਾਂ ਪ੍ਰੋਗਰਾਮ ਦੇ ਨਾਮ ‘ਤੇ ਬੇਹਦ ਮਾੜੀ ਗਾਇਕੀ ਪਰੋਸੀ ਜਾਂਦੀ ਸੀ। ਜਿਸਤੋਂ ਇਲਾਕੇ ਦੀਆਂ ਸੰਗਤਾਂ ਸਮੇਤ ਸਮਾਜਸੇਵੀ ਸੰਸਥਾਵਾਂ ਤੋਂ ਇਲਾਵਾ ਵਖ ਵਖ ਜਥੇਬੰਦੀਆਂ ਵਲੋ ਭਾਰੀ ਰੋਸ ਪ੍ਰਗਟਾਇਆ ਜਾਦਾ ਰਿਹਾ ਹੈ। ਜਿਕਰਯੋਗ ਹੈ ਕਿ 23 ਸਤੰਬਰ ਵਾਲੀ ਰਾਤ ਨਹਿਰੂ ਸਟੇਡੀਅਮ ਵਿਖੇ ਹੋਣ ਵਾਲੇ ਪ੍ਰੋਗਰਾਮ ਦੌਰਾਨ ਹਮੇਸ਼ਾ ਲੜਾਈ ਝਗੜਾ ‘ਤੇ ਪੁਲਿਸ਼ ਪ੍ਰਸ਼ਾਸਨ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਜੋ ਫ਼ਰੀਦ ਬਾਣੀ ਦੇ ਸਿਧਾਂਤਾ ਦੇ ਉਲਟ ਸੀ, ਇਸ ਵਾਰ ਬਾਬਾ ਫਰੀਦ ਜੀ ਰਹਿਮਤ ਸਦਕਾ ਪ੍ਰਸ਼ਾਸ਼ਨ ਵਲੋਂ ਸਟਾਰ ਨਾਇਟ ਬੰਦ ਕਰਨ ਦਾ ਇਤਿਹਾਸਕ ਫੈਸਲਾ ਲਿਆ ਗਿਆ ‘ਤੇ ਉਸਦੀ ਜਗ੍ਹਾਂ ‘ਤੇ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਸੰਸਥਾਂਵਾਂ ਦੇ ਮੁਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਜੀ ਰੈਅ ਮਸ਼ਵਰੇ ਨਾਲ ਪਕੇ ਤੌਰ ‘ਤੇ ਧਾਰਮਿਕ ਸਮਾਗਮ ਜੋ ਹਰ ਸਾਲ ਬਾਬਾ ਫਰੀਦ ਲਾਅ ਕਾਲਜ ਵਿਖੇ 23 ਸਤੰਬਰ ਵਾਲੀ ਰਾਤ ਨੂੰ ਕਰਵਾਉਣ ਦਾ ਅਹਿਮ ਫੈਸਲਾ ਲਿਆ,ਇਸ ਸਮਾਗਮ ਵਿਚ ਪ੍ਰਸਿਧ ਕਥਾਵਾਚਕ ਭਾਈ ਪਰਮਜੀਤ ਸਿੰਘ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਬਾਬਾ ਫਰੀਦ ਜੀ ਦੀ ਬਾਣੀ ਤੇ ਕਥਾ ਵਿਚਾਰ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਵਧੇਰੇ ਜਾਣਕਾਰੀ ਲਈ ਮਹੀਪ ਇੰਦਰ ਸਿੰਘ ਨੇ ਦਸਿਆਂ ਕਿ ਸੰਗਤਾਂ ਦੇ ਇਕਠ ਨੇ ਫੈਸਲਾ ਕੀਤਾ ਕਿ ਇਸ ਪ੍ਰੋਗਰਾਮ ਨੂੰ ਹਰ ਸਾਲ 23 ਸਤੰਬਰ ਵਾਲੀ ਰਾਤ ਨੂੰ ਬਾਬਾ ਫਰੀਦ ਲਾਅ ਕਾਲਜ ਵਿਖੇ ਕਰਵਾਇਆ ਜਾਵੇਗਾ ਅਤੇ ਅਗੇ ਤੋ ਇਸ ਸਮਾਗਮ ਨੂੰ ਹੋਰ ਵਡੇ ਪਧਰ ਤੇ ਨਿਵੇਕਲੇ ਢੰਗ ਨਾਲ ਕਰਵਾਉਣ ਲਈ ਜੀਅ ਤੋੜ ਯਤਨ ਕੀਤੇ ਜਾਣਗੇ ਤਾਂ ਜੋ ਇਤਿਹਾਸਕ 23 ਸਤੰਬਰ ਵਾਲੀ ਰਾਤ ਅਗਲੇ ਸਾਲ ਤਕ ਲੋਕ ਯਾਦ ਰਖਣ।
ਆਗਮਨ ਪੁਰਬ : ਅਖੀਰਲੀ ਰਾਤ ਸਭਿਆਚਾਰਕ ਪ੍ਰੋਗਰਾਮ ਦੀ ਥਾਂ ਧਾਰਮਿਕ ਸਮਾਗਮ, ਸੰਗਤਾਂ ਦਾ ਆਇਆ ਹੜ੍ਹ



