ਜਲੰਧਰ, 27 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਦੋਆਬਾ ਕਾਲਜ ਦੇ ਪੀਜੀ ਡਿਪਾਰਟਮੈਂਟ ਆਫ ਕੰਪਿਉਟਰ ਸਾਇੰਸ ਅਤੇ ਆਈਟੀ ਵਿਭਾਗ ਵੱਲੋਂ ਸੀਪੀਈ ਦੇ ਅੰਤਰਗਤ ਫੈਕਟਲਟੀ ਡਿਬੈਲਪਮੈਂਟ ਪ੍ਰੋਗਰਾਮ ਦੇ ਤਹਿਤ ਹਾਈਟੈਕ ਇੰਟਰੈਕਟਿਵ ਬੋਰਡ ਵੱਲੋਂ ਸਮਾਰਟ ਕਲਾਸ ਰੂਪ ਟੀਚਿੰਗ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਚਰਨਜੀਤ ਸਿੰਘ ਸੋਢੀ-ਰੀਜਨਲ ਮੈਨੇਜਰ ਬ੍ਰਿਓ ਇੰਟਰੈਕਟਿਵ ਟੈਕਨੋਲੋਜੀਸ, ਨਵੀਂ ਦਿੱਲੀ ਕਾਰਜਸ਼ਾਲਾ ਸੰਚਾਲਕ, ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਵਿਭਾਗਮੁਖੀ ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ-ਸਟਾਫ ਸੈਕਟਰੀ ਅਤੇ ਪ੍ਰੋ. ਦਲਜੀਤ ਸਿੰਘ ਭਾਟਿਆ-ਸੰਯੁਕਤ ਸਟਾਫ ਸੈਕਟਰੀ ਅਤੇ 75 ਪ੍ਰਾਧਿਆਪਕਾਂ ਵੱਲੋਂ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਚਰਨਜੀਤ ਸਿੰਘ ਸੋਢੀ ਨੇ ਕਿਹਾ ਕਿ ਇੰਟਰਨੈਟ ਅਨੇਬਲਡ ਹਾਈਟੈਕ ਇੰਟਰਐਕਟਿਵ ਬੋਰਡ ਵੱਲੋਂ ਸਮਾਰਟ ਕਲਾਸਰੂਪ ਦੇ ਤਹਿਤ ਇਸ ਵਸ਼ਿਸ਼ਟ ਬੋਰਡ ਨੇ ਕੰਪੋਨੈਂਟਸ-ਪ੍ਰੋਜੈਕਟਰ, ਫਿੰਗਰ ਟਚ ਬੋਰਡ, ਰਾਇਟਿੰਗ ਬੋਰਡ, ਆਈ.ਟੀ. ਅਨੇਬਲਡ ਕੈਬਿਨੇਟ, ਸਪੀਕਰਸ, ਡਾਕੂਮੈਂਟ ਵਿਜੁਏਲਾਇਜਰ, ਕੰਟਰੋਲ ਪੈਨਲ ਅਤੇ ਵਾਇਰਲੈਸ ਰਿਮੋਟ ਦੇ ਇਸਤੇਮਾਲ ਕਰਨ ਦੀ ਵਿਧੀ ਨੂੰ ਦੱਸਿਆ।
ਇਨ੍ਹਾਂ ਕਿਹਾ ਕਿ ਸਮਾਰਟ ਕਲਾਸਰੂਮ ਵਿੱਚ ਇੰਟਰਐਕਟਿਵ ਬੋਰਡ ਨਾਲ ਪੜਾਉਂਦੇ ਸਮੇਂ ਪ੍ਰਾਧਿਆਪਕ ਵਿਦਿਆਰਥੀੱਾਂ ਨੂੰ 8′ ਪ੍ਰਤੀਸ਼ਤ ਇੰਨਫੋਰਮੇਸ਼ਨ ਵਿਜੁਏਲਾਇਜੇਸ਼ਨ ਤਕਨੀਕ ਨਾਲ ਯਾਦ ਕਰਵਾਉਣ ਵਿੱਚ ਸਫਲ ਹੋ ਪਾਵੇਗਾ ਅਤੇ ਇਸ ਨਾਲ ਪੜਾਈ ਦੀ ਐਫੀਸ਼ੈਂਸੀ ਵੀ ਵਧੇਗੀ।
ਦੋਆਬਾ ਕਾਲਜ ਵਿਖੇ ਹਾਈਟੈਕ ਇੰਟਰੈਕਟਿਵ ਬੋਰਡ ਨਾਲ ਸਮਾਰਟ ਕਲਾਸਰੂਮ ਟੀਚਿੰਗ ਵਰਕਸ਼ਾਪ ਆਯੋਜਿਤ



