Skip to content
Independent perspectives. Global stories.
BREAKING

ਧੁੰਦ ਨੇ ਰਸਤੇ ‘ਚ ਰੋਕੇ ਕੇਦਾਰਨਾਥ ਮੰਦਰ ਕਮੇਟੀ ਦੇ ਕਰਮਚਾਰੀ

Share this story

ਨਵੀਂ ਦਿੱਲੀ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਕੇਦਾਰਨਾਥ ਵਿਚ ਪੂਜਾ ਸ਼ੁਰੂ ਹੋਣ ਦੇ ਫਿਲਹਾਲ ਕੋਈ ਆਸਾਰ ਨਹੀਂ ਨਜ਼ਰ ਆ ਰਹੇ ਕਿਉਂਕਿ ਖਰਾਬ ਮੌਸਮ ਦੇ ਕਾਰਨ ਮੰਦਰ ਕਮੇਟੀ ਦੇ ਕਰਮਚਾਰੀ ਅਜੇ ਤੱਕ ਗੁਪਤਕਾਸ਼ੀ ਵਿਚ ਹੀ ਡੇਰਾ ਲਾ ਕੇ ਬੈਠੇ ਹਨ ਜਿੰਨਾਂ ਨੇ ਮੰਦਰ ਦੀ ਸਾਫ ਸਫਾਈ ਕਰਨੀ ਹੈ। ਜੂਨ ਦੇ ਆਖਰੀ ਹਫਤੇ ਵਿਚ ਕੇਦਾਰਨਾਥ ਮੰਦਰ ਕਮੇਟੀ ਦੇ ਦਸ ਮੈਂਬਰੀ ਦਲ ਨੂੰ ਸਫਾਈ ਲਈ ਰਵਾਨਾ ਹੋਣਾ ਸੀ। ਸਫਾਈ ਦੇ ਬਾਅਦ ਪੁਜਾਰੀਆਂ ਵਲੋਂ ਮੰਦਰ ਦਾ ਸ਼ੁੱਧੀਕਰਨ ਹੋਵੇਗਾ ਜਿਸ ਦੇ ਬਾਅਦ ਪੂਜਾ ਸ਼ੁਰੂ ਹੋ ਸਕੇਗੀ। ਕਾਰਜਕਾਰੀ ਅਧਿਕਾਰੀ ਅਨਿਲ ਸ਼ਰਮਾ ਦੀ ਅਗਵਾਈ ਵਿਚ ਮੰਦਰ ਕਮੇਟੀ ਦੇ 15 ਲੋਕ  ਉਦੋਂ ਤੋਂ ਗੁਪਤਕਾਸ਼ੀ ਵਿਚ ਡੇਰਾ ਲਾ ਕੇ ਬੈਠੇ ਹਨ। ਸ਼ਰਮਾ ਨੇ ਦੱਸਿਆ, ”ਮੌਸਮ ਖਰਾਬ ਹੋਣ ਕਾਰਨ ਅਸੀਂ ਕੇਦਾਰਨਾਥ ਨਹੀਂ ਪਹੁੰਚ ਸਕੇ ਹਾਂ। ਧੁੰਦ ਦੇ ਕਾਰਨ ਹੈਲੀਕਾਪਟਰ ਵੀ ਨਹੀਂ ਜਾ ਪਾ ਰਹੇ ਹਨ। ਸ਼ਰਮਾ ਨੇ ਕਿਹਾ, ”ਇਕ ਵਾਰ ਕੇਦਾਰਨਾਥ ਪਹੁੰਚਣ ‘ਤੇ ਸਫਾਈ ਦਾ ਕੰਮ ਇਕ ਹਫਤੇ ਵਿਚ ਪੂਰਾ ਹੋ ਜਾਵੇਗਾ। ਉੱਥੋਂ ਲਾਸ਼ਾਂ ਹਟਾਈਆਂ ਜਾ ਚੁਕੀਆਂ ਹਨ, ਪਰ ਮਲਬਾ ਪੂਰੀ ਤਰ੍ਹਾਂ ਨਹੀਂ ਹੱਟਿਆ ਹੈ। ਜੇਕਰ ਪੈਦਲ ਰਾਹ ਬਣਦਾ ਹੈ ਤਾਂ ਅਸੀਂ ਉੱਥੇ ਤੱਕ ਪੈਦਲ ਜਾਣ ਵੀ ਤਿਆਰ ਹਾਂ।

WRITTEN BY