Skip to content
Independent perspectives. Global stories.
BREAKING

ਗੈਂਗਸਟਰ ਗੁਰਜੀਤ ਸਿੰਘ ਲਾਡਾ ਰਾਜਪੁਰਾ ਦੇ ਸੀ.ਆਈ. ਸਟਾਫ ਨੇ ਕੀਤਾ ਗ੍ਰਿਫ਼ਤਾਰ

Share this story

ਨਾਭਾ, 27 ਸਤੰਬਰ (ਕਰਮਜੀਤ ਸੋਮਲ, ਸਿਕੰਦਰ)- ਨਾਭਾ ਜੇਲ ਬਰੇਕ ਮਾਮਲੇ ਦਾ ਮੁੱਖ ਅਰੋਪੀ ਗੈਗਸਟਰ ਗੁਰਜੀਤ ਸਿੰਘ ਲਾਡਾ ਨੇ ਨਾਭਾ ਦੀ ਅਤਿ ਸੁਰੱਖਿੱਤਅ ਜੇਲ ਵਿਚੋ 6 ਗੈਗਸਟਰਾ ਨੂੰ ਹਥਿਆਰਾ ਨਾਲ ਲੈਸ ਹੋ ਕੇ ਜੇਲ ਵਿਚ ਭਜਾਉਣ ਵਿਚ ਅਹਿਮ ਰੋਲ ਅਦਾ ਕੀਤਾ ਸੀ ਅਤੇ ਭਜਾਉਣ ਵਕਤ ਅੰਨੇ ਵਾਹ ਗੋਲੀਆ ਵੀ ਚਲਾਈਆ ਗਈਆ, ਪੁਲੀਸ ਵੱਲੋ ਗੁਰਜੀਤ ਲਾਡਾ ਦੀ ਕਾਫੀ ਸਮੇ ਤੋ ਭਾਲ ਕੀਤੀ ਜਾ ਰਹੀ ਸੀ ਅਤੇ ਪਿਛੱਲੇ ਦਿਨੀ ਰਾਜਪੁਰਾ ਦੇ ਸੀ.ਆਈ.ਸਟਾਫ ਨੇ ਲਾਡਾ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਨਾਭਾ ਪੁਲੀਸ ਨੇ ਜੇਲ ਬਰੇਕ ਮਾਮਲੇ ਦੇ ਕੇਸ ਵਿਚ ਭਾਰੀ ਸੁਰੱਖਿਆ ਦੇ ਤਹਿਤ ਨਾਭਾ ਦੀ ਅਦਾਲਤ ਵਿਚ ਪੇਸ ਕਰਕੇ 5 ਦਿਨ ਦਾ ਰਿਮਾਡ ਹਾਸਿਲ ਕੀਤਾ ਹੈ। ਲਾਡਾ ਤੋ ਪੁਲੀਸ ਨੇ ਜੇਲ ਬਰੇਕ ਵਿਚ ਵਰਤਿਆ ਵਾਈਪਨ ਪਹਿਲਾ ਹੀ ਬਰਾਮਦ ਕਰ ਲਿਆ ਹੈ। ਅਤੇ ਹੁਣ 5 ਦਿਨ ਦੇ ਪੁਲੀਸ ਰਿਮਾਡ ਤੋ ਬਾਅਦ ਹੀ ਪਤਾ ਲੱਗੇਗਾ ਕੀ ਜੇਲ ਬਰੇਕ ਮਾਮਲੇ ਵਿਚ ਹੋਰ ਕਿੰਨੇ ਹਥਿਆਰ ਵਰਤੇ ਸਨ ਇਸ ਦੀ ਪੁਲੀਸ ਡੂਘਾਈ ਨਾਲ ਪੁੱਛ ਗਿੱਛ ਕਰੇਗੀ। ਜਿਕਰਯੋਗ ਹੈ ਕਿ ਗੁਰਜੀਤ ਸਿੰਘ ਲਾਡਾ ਵਿੱਕੀ ਗੋਡਰ ਦਾ ਬਹੁਤ ਹੀ ਕਰੀਬੀ ਦੱਸਿਆ ਜਾ ਰਿਹਾ ਹੈ।  ਇਸ ਮੋਕੇ ਨਾਭਾ ਦੇ ਐਸ.ਐਚ.ਓ ਕਰਨੈਲ ਨੇ ਦਸਿਆ ਕਿ ਨਾਭਾ ਜੇਲ ਬਰੇਕ ਮਾਮਲੇ ਵਿਚ ਗੁਰਜੀਤ ਸਿੰਘ ਲਾਡਾ ਦਾ ਮੁੱਖ ਰੋਲ ਸੀ ਅਤੇ ਇਹ ਹਥਿਆਰਾ ਨਾਲ ਲੈਸ ਹੋ ਕੇ ਜੇਲ ਵਿਚ ਬੰਦ 6 ਗੈਗਸਟਰਾ ਨੂੰ ਭਜਾ ਕੇ ਲੈ ਗਿਆ ਸੀ ਅਤੇ ਇਸ ਨੇ ਜੇਲ ਅੰਦਰ ਸਕਿਊਰਟੀ ਗਾਰਡ ਨੂੰ ਬੰਦਕ ਵੀ ਬਣਾਇਆ ਸੀ ਅਤੇ ਸਾਨੂੰ 1ਅਕੂਤਬਰ ਤੱਕ ਦਾ ਪੁਲੀਸ ਰਿਮਾਡ ਮਿਲਿਆ ਹੈ ਅਤੇ ਹੋਰ ਕਈ ਅਹਿਮ ਸੁਰਾਗ ਮਿਲਣ ਦੀ ਆਸ ਹੈ। ਹੁਣ ਵੇਖਣਾ ਤਾਂ ਇਹ ਹੋਵੇਗਾ ਕੀ ਗੈਗਸਟਰ ਗੁਰਜੀਤ ਸਿੰਘ ਲਾਡਾ ਗੈਗਸਟਰ ਵਿੱਕੀ ਗੋਡਰ ਦਾ ਬਹੁਤ ਹੀ ਨਜਦੀਕੀ ਦੱਸਿਆ ਜਾ ਰਿਹਾ ਹੈ, ਪੁਲੀਸ ਰਿਮਾਡ ਤੋਂ ਬਾਅਦ ਪਤਾ ਲਗਾ ਸਕੇਗੀ ਕੀ ਗੈਗਸਟਰ ਵਿੱਕੀ ਗੋਡਰ ਕਿੱਥੇ ਲੁਕਿਆ ਹੋਇਆ ਹੈ ਇਹ ਤਾ ਤਫਤੀਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

WRITTEN BY