Skip to content
Independent perspectives. Global stories.
BREAKING

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਾ. ਵਿਰਕ ‘ਡੋਅਨਸ ਆਫ਼ ਹੈਲੱਥ ਕੇਯਰ’ ਐਵਾਰਡ ਨਾਲ ਸਨਮਾਨਿਤ

Share this story

ਜਲੰਧਰ, 27 ਸਤੰਬਰ- ਚੰਡੀਗੜ੍ਹ ਦੇ ਪ੍ਰਸਿੱਧ ਹੋਟਲ ਜੇ. ਡਬਲਯੂ. ਮੈਰਿਯਟ ’ਚ ਹੈਲੱਥ ਕੇਯਰ ਸੇਵਾਵਾਂ ਲਈ ਪ੍ਰਤਿਸ਼ਠਿੱਤ ਐਵਾਰਡ (ਡੋਅਨਸ ਆਫ਼ ਹੈਲੱਥ ਕੇਯਰ) ਸਮਾਰੋਹ ਦਾ ਆਯੋਜਨ ਹੋਇਆ। ਇਸ ਐਵਾਰਡ ਸਮਾਰੋਹ ’ਚ ਉੱਤਰੀ ਭਾਰਤ ਦੀਆਂ ਉਨ੍ਹਾਂ ਮਹੱਤਵਪੂਰਣ ਸਖਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸ਼ਲਾਘਾਯੋਗ ਅਤੇ ਮਹੱਤਵਪੂਰਣ ਕੰਮ ਕੀਤਾ। ਇਨ੍ਹਾਂ ਸਿਹਤ ਸੇਵਾਵਾਂ ਵਿੱਚ ਸ਼ਾਮਿਲ ਸੀ – ਕਾਰਡਿਓਲੋਜੀ (ਦਿਲ ਦੇ ਰੋਗਾਂ ਦੇ ਮਾਹਿਰ), ਔਰਥੋਪੈਡਿਕਸ (ਹੱਡੀਆਂ ਦੇ ਰੋਗਾਂ ਦੇ ਮਾਹਿਰ), ਪਰਿਵਾਰਕ ਚਿਕਿਤਸਕ, ਆਈ.ਵੀ.ਐਫ. ਐਂਡ ਇਨਫਰਟੀਲਿਟੀ (ਬੇਔਲਾਦਪਨ ਦੇ ਇਲਾਜ਼ ਮਾਹਿਰ) ਆਦਿ। ਇਸ ਤੋਂ ਅਲਾਵਾ ਉਨ੍ਹਾਂ ਮਹੱਤਵਪੂਰਣ ਸਖਸ਼ੀਅਤਾਂ ਨੂੰ ਵੀ ਸਨਮਾਨਤ ਕੀਤਾ ਗਿਆ ਜੋ ਵੱਖ-ਵੱਖ ਚੈਰੀਟੇਬਲ ਸੰਸਥਾਵਾਂ ਰਾਹੀਂ ਜ਼ਰੂਰਤਮੰਦ ਅਤੇ ਅਪੰਗ ਲੋਕਾਂ ਦੀ ਜ਼ਿੰਦਗੀ ਨੂੰ ਸਵਾਰਨ ਲਈ ਆਪਣਾ ਅਹਿਮ ਯੋਗਦਾਨ ਦੇ ਰਹੇ ਹਨ। ਇਨ੍ਹਾਂ ਸਾਰੀਆਂ ਮਾਣਯੋਗ ਸਖਸ਼ੀਅਤਾਂ ਦਾ ਚੰਡੀਗੜ ਦੇ ਜੇ.ਡਬਲਯੂ. ਮੈਰਿਯਟ ਹੋਟਲ ਵਿੱਚ ਸਨਮਾਨ ਕੀਤਾ ਗਿਆ। ਇਸ ਸਮਾਰੋਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਮਾਣਯੋਗ ਸਖਸ਼ੀਅਤਾਂ ਨੂੰ ਇਨਾਮ ਵੰਡੇ। ਜ਼ਿਕਰਯੋਗ ਹੈ ਕਿ ਇਸੇ ਸਨਮਾਨ ਸਮਾਰੋਹ ਵਿੱਚ ਪਿੱਛਲੇ 24 ਵਰ੍ਹਿਆਂ ਤੋਂ ਬੇਔਲਾਦਪਨ ਦੇ ਇਲਾਜ਼ ਲਈ ਸੇਵਾਵਾਂ ਦੇ ਰਹੇ ਵਿਰਕ ਹਸਪਤਾਲ ਜਲੰਧਰ ਦੇ ਡਾ. ਐਸ.ਪੀ.ਐਸ. ਵਿਰਕ ਅਤੇ ਡਾ. ਗੌਰਵਦੀਪ ਸਿੰਘ ਵਿਰਕ ਨੂੰ ਅੰਤਰਰਾਸ਼ਟਰ ਪੱਧਰੀ ਇਲਾਜ਼ ਸੇਵਾਵਾਂ ਮੁਹੱਈਆ ਕਰਵਾਉਣ ਲਈ ‘ਡੋਅਨਸ ਆਫ਼ ਹੈਲੱਥ ਕੇਯਰ ਸੇਵਿੰਗ ਲਾਈਵਜ਼ ਐਂਡ ਸਰਵਿੰਗ ਹਯੂਮੈਨਿਟੀ ਇਨ ਇਨਫਰਟੀਲਿਟੀ ਸਰਵਿਸਿਜ਼’ ਐਵਾਰਡ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਨਮਾਨਤ ਕੀਤਾ ਗਿਆ। ਸਮਾਰੋਹ ਦੌਰਾਨ ਹੀ ਮਾਣਯੋਗ ਦਰਸ਼ਕਾਂ ਦੇ ਸਨਮੁੱਖ ‘ਵਿਰਕ ਹਸਪਤਾਲ ਜਲੰਧਰ’ ਦੀ ਇੱਕ ਵੀਡਿਓ ਕਲਿਪ ਦੇ ਰੂਪ ਵਿੱਚ ਪਿੱਛਲੇ 24 ਵਰ੍ਹਿਆਂ ਦੌਰਾਨ 15,000 ਤੋਂ ਵੀ ਵੱਧ ਬੇਔਲਾਦ ਜੋੜਿਆਂ ਨੂੰ ਦਿੱਤੀਆਂ ਗਈਆਂ ਇਲਾਜ਼ ਸੇਵਾਵਾਂ ਦੀ ਝਾਤ ਪੇਸ਼ ਕੀਤੀ ਗਈ। ਡਾ. ਐਸ.ਪੀ.ਐਸ. ਵਿਰਕ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਵਿਰਕ ਹਸਪਤਾਲ ਜਲੰਧਰ ਦੇ ਮਾਹਿਰਾਂ ਅਤੇ ਸਟਾਫ਼ ਮੈਂਬਰਾਂ ਲਈ ਬੜੇ ਮਾਣ ਵਾਲੀ ਗੱਲ੍ਹ ਹੈ ਕਿ ਸਮੂਹ ਟੀਮ ਦੀ ਵਧੀਆ ਕਾਰਗੁਜ਼ਾਰੀ ਸਦਕਾ ਇਹ ਸਨਮਾਨ ਮਿਲਿਆ।

WRITTEN BY