Skip to content
Independent perspectives. Global stories.
BREAKING

ਭਾਰਤ-ਮਿਆਂਮਾਰ ਸਰਹੱਦ ’ਤੇ ਫੌਜ ਵੱਲੋਂ ਅੱਤਵਾਦੀਆਂ ਵਿਰੁੱਧ ਵੱਡੀ ਕਾਰਵਾਈ

Share this story

ਕਈ ਅੱਤਵਾਦੀ ਮਾਰੇ ਗਏ, ਫੌਜ ਨੂੰ ਕੋਈ ਨੁਕਸਾਨ ਨਹੀਂ

ਨਵੀਂ ਦਿੱਲੀ, 27 ਸਤੰਬਰ- ਭਾਰਤੀ ਫੌਜ ਵੱਲੋਂ ਭਾਰਤ-ਮਿਆਂਮਾਰ ਬਾਰਡਰ ’ਤੇ ਅੱਤਵਾਦੀਆਂ ਉਪਰ ਵੱਡਾ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਭਾਰਤੀ ਫੌਜ ਵੱਲੋਂ ਨਾਗਾ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕਾਰਵਾਈ ਨਾਗਾਲੈਂਡ ਦੇ ਉਤਰ-ਪੂਰਬੀ ਇਲਾਕੇ ਵਿੱਚ ਹੋਈ। ਇਸ ਹਮਲੇ ਵਿੱਚ ਐਨਐਸਸੀਐਨ (ਕੇ) ਅੱਤਵਾਦੀਆਂ ਦੇ ਠਿਕਾਣੀਆਂ ਨੂੰ ਭਾਰਤੀ ਫੌਜ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵਿੱਚ ਗੁਟ ਦੇ ਕਈ ਅੱਤਵਾਦੀ ਮਾਰੇ ਗਏ ਹਨ। ਆਪਰੇਸ਼ਨ ਦੇ ਦੌਰਾਨ ਭਾਰਤੀ ਸੁਰਖਿਆਬਲਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਫੌਜ ਨੇ ਇਹ ਵੀ ਸਾਫ ਕੀਤਾ ਹੈ ਕਿ ਇਹ ਫੌਜੀ ਆਪਰੇਸ਼ਨ ਹੈ, ਸਰਜਿਕਲ ਸਟਰਾਇਕ ਨਹੀਂ।
ਭਾਰਤ-ਮਿਆਂਮਾਰ ਸੀਮਾ ਉਤੇ ਬੁਧਵਾਰ ਤੜਕੇ ਭਾਰਤੀ ਫੌਜ ਦੀ ਨਗਾ ਉਗਰਵਾਦੀ ਗੁਟ ਐਨਐਸਸੀਐਨ (ਖਾਪਲਾਂਗ) ਦੇ ਮੈਬਰਾਂ ਨਾਲ ਮੁਠਭੇੜ ਹੋਈ, ਜਿਸ ਵਿੱਚ ਕਈ ਅੱਤਵਾਦੀ ਮਾਰੇ ਗਏ। ਫੌਜ ਨੇ ਇੱਕ ਬਿਆਨ ਜਾਰੀ ਕਰ ਇਸ ਖ਼ਬਰਾਂ ਦਾ ਵੀ ਖੰਡਨ ਕੀਤਾ ਹੈ ਕਿ ਫੌਜ ਦੇ ਆਪਰੇਸ਼ਨ ਦੌਰਾਨ ਅੰਤਰਰਾਸ਼ਟਰੀ ਸੀਮਾ ਨੂੰ ਪਾਰ ਕੀਤਾ ਗਿਆ ਸੀ। ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਦੌਰਾਨ ਗੈਰ – ਰੇਖਾਂਕਿਤ ਅੰਤਰਰਾਸ਼ਟਰੀ ਸੀਮਾ ਨੂੰ ਪਾਰ ਕੀਤੇ ਜਾਣ ਦੀ ਸੰਭਾਵਨਾ ਹੁੰਦੀ ਹੈ। ਜਿਸ ਇਲਾਕੇ ਵਿਚ ਮੁਠਭੇੜ ਹੋਈ, ਉਹ ਕਾਫ਼ੀ ਸੰਘਣਾ ਜੰਗਲ ਹੈ। ਭਾਰਤੀ ਫੌਜ ਦੀ ਈਸਟਰਨ ਕਮਾਂਡ ਨੇ ਬਿਆਨ ਵਿਚ ਕਿਹਾ ਹੈ ਕਿ ਤੜਕੇ ਲਗਭਗ 4:45 ਵਜੇ ਇਕ ਦਰਜਨ ਜਵਾਨਾਂ ਦੀ ਅੱਤਵਾਦੀਆਂ ਨਾਲ ਮੁਠਭੇੜ ਹੋਈ, ਜਿੱਸ ਵਿੱਚ ਦੋਨਾਂ ਪਾਸਿਓਂ ਗੋਲੀਬਾਰੀ ਹੁੰਦੀ ਰਹੀ। ਅੱਤਵਾਦੀਆਂ ਨੂੰ ਇਸ ਮੁੱਠਭੇੜ ਵਿੱਚ ਭਾਰੀ ਨੁਕਸਾਨ ਪੁੱਜਾ। ਜਦੋਂ ਕਿ ਜਵਾਨਾਂ ਵਿਚੋਂ ਕੋਈ ਵੀ ਹਤਾਹਤ ਨਹੀਂ ਹੋਇਆ ਹੈ। ਫੌਜ ਨੇ ਬਿਆਨ ਵਿਚ ਕਿਹਾ , ਭਾਰਤ – ਮਿਆਂਮਾਰ ਸੀਮਾ ਉਤੇ ਤੈਨਾਤ ਭਾਰਤੀ ਫੌਜ ਦੀ ਇਕ ਟੁਕੜੀ ਉਤੇ ਅਣਪਛਾਤੇ ਅੱਤਵਾਦੀਆਂ ਨੇ ਗੋਲੀਆਂ ਚਲਾਈਆਂ ਅਤੇ ਜਵਾਬੀ ਕਾਰਵਾਈ ਵਿੱਚ ਫੌਜ ਵੱਲੋਂ ਜ਼ੋਰਦਾਰ ਗੋਲੀਬਾਰੀ ਕੀਤੀ ਗਈ। ਜਿਸ ਤੋਂ ਬਾਅਦ ਅੱਤਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜੋ ਨਾਕਾਮਯਾਬ ਰਹੀ ਅਤੇ ਉਹ ਵੱਡੀ ਗਿਣਤੀ ਵਿੱਚ ਮਾਰੇ ਗਏ। ਫੋਜ ਦੀ ਇਸ ਕਾਰਵਾਈ ਬਾਰੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਮਿਆਂਮਾਰ ਇੱਕ ਦੋਸਤ ਹੈ ਅਤੇ ਜੇਕਰ ਇਸ ਕਾਰਵਾਈ ਬਾਰੇ ਕੋਈ ਵੀ ਜਾਣਕਾਰੀ ਆਉਂਦੀ ਹੈ ਤਾਂ ਇਸ ਬਾਰੇ ਸੁਚੇਤ ਕੀਤਾ ਜਾਵੇਗਾ। ਜੂਨ 2015 ਵਿੱਚ ਭਾਰਤੀ ਫੋਜ ਵੱਲੋਂ ਇਹੋ ਜਿਹਾ ਫੌਜੀ ਆਪ੍ਰੇਸ਼ਨ ਮਨੀਪੁਰ ਵਿਖੇ ਅੱਤਵਾਦੀ ਗੁਟਾਂ ਖਿਲਾਫ ਕੀਤਾ ਗਿਆ ਸੀ, ਜਿਸ ਵਿੱਚ 20 ਸੁਰੱਖਿਆ ਬਲ ਮਾਰੇ ਗਏ ਸਨ। ਇਸ ਨੂੰ ਦੇਖਦੇ ਹੋਏ ਇਸ ਫੌਜੀ ਆਪ੍ਰੇਸ਼ਨ ਨੂੰ ਸਫਲ ਕਿਹਾ ਜਾ ਸਕਦਾ ਹੈ।

WRITTEN BY