Skip to content
Independent perspectives. Global stories.
BREAKING

ਗੁਰਦੁਆਰਾ ਸਾਹਿਬ ਗੁਰੂ ਨਾਨਕ ਨਗਰੀ ਵਿਖੇ ਲੰਗਰ ਹਾਲ ਦਾ ਲੈਂਟਰ ਪਾਇਆ

Share this story

ਬਾਘਾ ਪੁਰਾਣਾ, 26 ਸਤੰਬਰ (ਕੁਲਵੰਤ)- ਪਿੰਡ ਬੁੱਧ ਸਿੰਘ ਵਾਲਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਗੁਰੁ ਨਾਨਕ ਨੱਗਰੀ ਵਿਖੇ ਚੱਲ ਰਹੇ ਲੰਗਰ ਹਾਲ ਦੀ ਇਮਾਰਤ ਦੀ ਉਸਾਰੀ ਦੇ ਕੰਮ ਦੀ ਛੱਤ ਦਾ ਲੈਂਟਰ ਪਾਇਆ ਗਿਆ। ਜਿਸ ਵਿਚ ਪ੍ਰਬੰਧਕ ਕਮੇਟੀ ਦੇ ਨਾਲ ਪਿੰਡ ਵਾਸੀ ਸੰਗਤ ਵੱਲੌ ਢੁਕਵਾਂ ਯੋਗਦਾਂਨ ਦਿਤਾ ਗਿਆ। ਪਿੰਡ ਦੀ ਸੰਗਤ ਨੇ ਲੰਗਰ ਹਾਲ ਦੇ ਕੰਮ ਦੀ ਸੇਵਾ ਕੀਤੀ। ਅਤੇ ਕਰੀਬ ਸ਼ਾਮ 6 ਵਜੇ ਲੰਗਰ ਹਾਲ ਦਾ ਲੈਟਰ ਸੰਪੂਰਨ ਕੀਤਾ ਗਿਆ। ਇਸ ਮੋਕੇ ਪ੍ਰਬੰਧਕ ਕਮੇਟੀ ਪ੍ਰਧਾਨ ਸ: ਗੁਰਭਿੰਦਰ ਸਿੰਘ ਬਰੜ (ਗੋਗਾ) ,ਸ: ਕੰਵਲਜੀਤ ਸਿੰਘ, ਸ:ਗੁਰਪ੍ਰੀਤ ਸਿੰਘ, ਸ:ਗੁਰਪ੍ਰੀਤ ਸਿੰਘ (ਗਿੱਲ), ਅਤੇਹੋਰ ਪ੍ਰਬੰਧਕ ਕਮੇਟੀ ਮੈਂਬਰ ਅਤੇ ਪਿੰਡ ਦੀ ਸਮੂੰਹ ਸੰਗਤ ਮੌਜ਼ੂਦ ਸੀ।

WRITTEN BY